(Source: ECI/ABP News)
ਟਾਟਾ ਸਕਾਈ ਦੇ ਧਮਾਕੇਦਾਰ ਆਫ਼ਰ 'ਚ ਫਰੀ ਮਿਲਣਗੇ 200 ਚੈਨਲ
ਟਾਟਾ ਸਕਾਈ ਵੱਲੋਂ ਪੇਸ਼ ਕੀਤੇ ਜਾ ਰਹੇ 200 ਚੈਨਲਾਂ ਵਿੱਚ ਕੋਈ ਵੀ ਐਚਡੀ ਰੈਜ਼ੋਲਿਊਸ਼ਨ ਚੈਨਲ ਸ਼ਾਮਲ ਨਹੀਂ ਹੈ। ਇਸ ਪੈਕ ਵਿੱਚ ਟਾਟਾ ਸਕਾਈ ਜੋ ਚੈਨਲਾਂ ਦੀ ਪੇਸ਼ਕਸ਼ ਕਰ ਰਿਹਾ ਹੈ, ਉਨ੍ਹਾਂ ਵਿੱਚੋਂ 29 ਡੀਡੀ ਚੈਨਲ ਹਨ, ਜਦਕਿ 166 ਫਰੀ ਟੂ ਏਅਰ ਚੈਨਲਾਂ ਹਨ। ਟਾਟਾ ਸਕਾਈ ਐਨਸੀਐਫ ਫੀਸ ਦੇ ਬਦਲੇ ਆਪਣੇ ਪੰਜ ਸਰਵਿਸ ਚੈਨਲਾਂ ਦੀ ਪੇਸ਼ਕਸ਼ ਵੀ ਕਰ ਰਹੀ ਹੈ।
![ਟਾਟਾ ਸਕਾਈ ਦੇ ਧਮਾਕੇਦਾਰ ਆਫ਼ਰ 'ਚ ਫਰੀ ਮਿਲਣਗੇ 200 ਚੈਨਲ tata sky starts offering 200 free channels now with 153 ncf charge ਟਾਟਾ ਸਕਾਈ ਦੇ ਧਮਾਕੇਦਾਰ ਆਫ਼ਰ 'ਚ ਫਰੀ ਮਿਲਣਗੇ 200 ਚੈਨਲ](https://static.abplive.com/wp-content/uploads/sites/5/2019/07/01131136/TATA-SKY.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਚੁੱਕੇ ਗਏ ਕਦਮਾਂ ਨਾਲ ਟੀਵੀ ਦੇਖਣ ਦਾ ਤਰੀਕਾ ਬਦਲ ਗਿਆ ਹੈ। ਟ੍ਰਾਈ ਦੇ ਇਸ ਕਦਮ ਨੇ ਉਪਭੋਗਤਾਵਾਂ ਨੂੰ ਕੇਬਲ ਟੀਵੀ 'ਤੇ ਆਪਣੀ ਪਸੰਦ ਦੇ ਚੈਨਲ ਚੁਣਨ ਦਾ ਮੌਕਾ ਦਿੱਤਾ ਹੈ। ਹਾਲਾਂਕਿ, ਕੇਬਲ ਕੁਨੈਕਸ਼ਨ ਬਣਾਈ ਰੱਖਣ ਲਈ ਗਾਹਕਾਂ ਨੂੰ 153 ਰੁਪਏ ਦੀ ਘੱਟੋ-ਘੱਟ ਨੈੱਟਵਰਕ ਕਪੈਸਿਟੀ ਫੀਸ ਅਦਾ ਕਰਨੀ ਪੈਂਦੀ ਹੈ। ਭਾਰਤ ਦੀ ਵੱਡੀ ਡੀਸੀਐਚ ਸਰਵਿਸ ਟਾਟਾ ਸਕਾਈ ਨੇ ਹੁਣ 153 ਰੁਪਏ ਦੇ ਐਨਸੀਐਫ ਦੇ ਬਦਲੇ ਉਪਭੋਗਤਾਵਾਂ ਨੂੰ ਵੱਡਾ ਆਫ਼ਰ ਦੇਣ ਦਾ ਫੈਸਲਾ ਕੀਤਾ ਹੈ।
ਐਨਸੀਐਫ ਜਾਂ ਨੈੱਟਵਰਕ ਸਮਰੱਥਾ ਫੀਸ ਉਹ ਚਾਰਜ ਹੈ ਜੋ ਇਸ ਸਾਲ ਦੀ ਸ਼ੁਰੂਆਤ ਤੋਂ ਗਾਹਕ ਆਪਣੇ ਟੀਵੀ ਕੁਨੈਕਸ਼ਨ ਨੂੰ ਚਾਲੂ ਰੱਖਣ ਲਈ ਅਦਾ ਕਰ ਰਹੇ ਹਨ। ਟ੍ਰਾਈ ਨੇ ਸਾਰੇ ਟੈਕਸਾਂ ਸਮੇਤ ਐਨਸੀਐਫ ਦੀ ਕੀਮਤ 153 ਰੁਪਏ ਨਿਰਧਾਰਤ ਕੀਤੀ ਹੈ। ਜਦੋਂ ਟ੍ਰਾਈ ਦੇ ਨਵੇਂ ਨਿਯਮ ਲਾਗੂ ਹੋਏ ਉਸ ਵੇਲੇ ਟਾਟਾ ਸਕਾਈ 150 ਮੁਫਤ ਚੈਨਲ ਦੇ ਰਿਹਾ ਸੀ। ਹੁਣ ਕੰਪਨੀ ਨੇ ਉਨ੍ਹਾਂ ਚੈਨਲਾਂ ਦੀ ਗਿਣਤੀ ਵਧਾ ਕੇ 200 ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਟਾਟਾ ਸਕਾਈ ਵੱਲੋਂ ਪੇਸ਼ ਕੀਤੇ ਜਾ ਰਹੇ 200 ਚੈਨਲਾਂ ਵਿੱਚ ਕੋਈ ਵੀ ਐਚਡੀ ਰੈਜ਼ੋਲਿਊਸ਼ਨ ਚੈਨਲ ਸ਼ਾਮਲ ਨਹੀਂ ਹੈ। ਇਸ ਪੈਕ ਵਿੱਚ ਟਾਟਾ ਸਕਾਈ ਜੋ ਚੈਨਲਾਂ ਦੀ ਪੇਸ਼ਕਸ਼ ਕਰ ਰਿਹਾ ਹੈ, ਉਨ੍ਹਾਂ ਵਿੱਚੋਂ 29 ਡੀਡੀ ਚੈਨਲ ਹਨ, ਜਦਕਿ 166 ਫਰੀ ਟੂ ਏਅਰ ਚੈਨਲਾਂ ਹਨ। ਟਾਟਾ ਸਕਾਈ ਐਨਸੀਐਫ ਫੀਸ ਦੇ ਬਦਲੇ ਆਪਣੇ ਪੰਜ ਸਰਵਿਸ ਚੈਨਲਾਂ ਦੀ ਪੇਸ਼ਕਸ਼ ਵੀ ਕਰ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)