ਸਾਵਧਾਨ! ਤੁਹਾਡੇ ਨਿੱਜੀ ਡੇਟਾ ਦਾ ਦੁਰਉਪਯੋਗ ਕਰ ਸਕਦੀਆਂ ਟੈਕ ਕੰਪਨੀਆਂ
ਟੈਕਨੋਲੋਜੀ ਕੰਪਨੀਆਂ ਜ਼ਿਆਦਾ ਤੋਂ ਜ਼ਿਆਦਾ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ 'ਤੇ ਕਬਜ਼ਾ ਕਰਕੇ ਇਸਦਾ ਵਿਸ਼ਲੇਸ਼ਣ ਕਰਨ, ਉਸਦੇ ਵੇਰਵੇ ਕੱਢਣ ਤੇ ਇਸ ਨੂੰ ਮਾਰਕੇਟਰ ਵਰਗੇ ਲੋਕਾਂ ਨਾਲ ਸਾਂਝਾ ਕਰਨ ਲਈ ਹੱਥ ਪੈਰ ਮਾਰ ਰਹੀਆਂ ਹਨ। ਇਸ ਤੋਂ ਬਾਅਦ ਮਾਰਕੇਟਰ ਉਸ ਜਾਣਕਾਰੀ ਤੋਂ ਵਿਗਿਆਪਨ ਅਤੇ ਪ੍ਰਚਾਰਕ ਸਮੱਗਰੀ ਬਣਾ ਕੇ 24 ਘੰਟੇ ਤੁਹਾਡੇ 'ਤੇ ਪ੍ਰਭਾਵ ਪਾਉਂਦੇ ਹਨ।
ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਸਰਚ ਇੰਜਣਾਂ ਦੁਆਰਾ ਇਸ ਦੇ ਖਪਤਕਾਰਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਨ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਕ ਵਾਰ ਫਿਰ ਇਸ ਮੁੱਦੇ 'ਤੇ ਪਰੇਸ਼ਾਨ ਹੋਣ ਤੋਂ ਪਹਿਲਾਂ, ਤੁਹਾਨੂੰ ਇਹ ਸਮਝਣਾ ਪਏਗਾ ਕਿ ਭਵਿੱਖ ਵਿੱਚ ਯੁੱਧ, ਭੌਤਿਕ ਜਾਇਦਾਦ 'ਤੇ ਨਹੀਂ, ਅਰਬਾਂ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਦੇ ਮੁੱਦੇ 'ਤੇ ਹੋਣਗੇ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਸਾਲ 2025 ਤੱਕ, ਵਿਸ਼ਵ ਭਰ ਵਿੱਚ ਪ੍ਰਤੀਦਿਨ 463 ਐਕਸਾਬਾਈਟ (ਈਬੀ) ਡਾਟਾ ਤਿਆਰ ਕੀਤਾ ਜਾਏਗਾ। ਇਹ ਡੇਟਾ 22 ਕਰੋੜ ਡੀਵੀਡੀ ਦੇ ਬਰਾਬਰ ਹੈ।
ਡਿਜੀਟਲ ਦੁਨੀਆ ਦੇ 2020 ਤੱਕ 44 ਜੇਟਾਬਾਈਟਸ ਦੇ ਪਹੁੰਚਣ ਦੀ ਉਮੀਦ ਹੈ। ਇੱਕ ਜੇਟਾਬਾਈਟ ਵਿਚ ਲਗਭਗ 1000 ਈਬੀ, 10 ਲੱਖ ਟੈਰਾਬਾਈਟ (ਟੀਬੀ) ਜਾਂ ਇਕ ਲੱਖ ਕਰੋੜ ਜੀਬੀ ਬਰਾਬਰ ਡੇਟਾ ਹੁੰਦਾ ਹੈ। ਜੇ ਅਸੀਂ ਅੱਜ ਦੇ ਹਿਸਾਬ ਨਾਲ ਇਸ ਨੂੰ ਵੇਖੀਏ ਤਾਂ ਦੁਨੀਆਭਰ ਵਿੱਚ ਰੋਜ਼ਾਨਾ 500 ਕਰੋੜ ਟਵੀਟ ਕੀਤੇ ਜਾਂਦੇ ਹਨ ਤੇ 29.4 ਕਰੋੜ ਮੇਲ ਭੇਜੇ ਜਾਂਦੇ ਹਨ।
ਵਰਲਡ ਇਕਨਾਮਿਕ ਫੋਰਮ (ਡਬਲਯੂਈਐੱਫ) ਦੀ ਵੈਬਸਾਈਟ 'ਤੇ ਪ੍ਰਕਾਸ਼ਿਤ ਇਕ ਵੈਨਕੂਵਰ ਅਧਾਰਤ ਮੀਡੀਆ ਸਾਈਟ ਵਿਜ਼ੂਅਲ ਕੈਪੀਟਲਿਸਟ ਦੀ ਇਕ ਰਿਪੋਰਟ ਦੇ ਅਨੁਸਾਰ, ਫੇਸਬੁੱਕ 'ਤੇ ਰੋਜ਼ਾਨਾ ਚਾਰ ਪੇਟਾਬਾਈਟਸ (1,000 ਟੀ.ਬੀ.) ਡੇਟਾ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਕਿ 65 ਅਰਬ ਸੁਨੇਹੇ ਵਟਸਐਪ 'ਤੇ ਭੇਜੇ ਜਾ ਰਹੇ ਹਨ ਤੇ 5 ਅਰਬ ਵਾਰ ਸਰਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਦੇ ਵਿਆਪਕ ਅੰਕੜੇ ਨਾਲ, ਟੈਕਨੋਲੋਜੀ ਕੰਪਨੀਆਂ ਜ਼ਿਆਦਾ ਤੋਂ ਜ਼ਿਆਦਾ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ 'ਤੇ ਕਬਜ਼ਾ ਕਰਕੇ ਇਸਦਾ ਵਿਸ਼ਲੇਸ਼ਣ ਕਰਨ, ਉਸਦੇ ਵੇਰਵੇ ਕੱਢਣ ਤੇ ਇਸ ਨੂੰ ਮਾਰਕੇਟਰ ਵਰਗੇ ਲੋਕਾਂ ਨਾਲ ਸਾਂਝਾ ਕਰਨ ਲਈ ਹੱਥ ਪੈਰ ਮਾਰ ਰਹੀਆਂ ਹਨ। ਇਸ ਤੋਂ ਬਾਅਦ ਮਾਰਕੇਟਰ ਉਸ ਜਾਣਕਾਰੀ ਤੋਂ ਵਿਗਿਆਪਨ ਅਤੇ ਪ੍ਰਚਾਰਕ ਸਮੱਗਰੀ ਬਣਾ ਕੇ 24 ਘੰਟੇ ਤੁਹਾਡੇ 'ਤੇ ਪ੍ਰਭਾਵ ਪਾਉਂਦੇ ਹਨ।
ਇਸ ਸਮੇਂ ਚੱਲ ਰਹੀ ਐਂਟਰੀ-ਟਰੱਸਟ ਜਾਂਚ ਤੇ ਨਿੱਜਤਾ ਸਬੰਧੀ ਜਾਂਚਾ ਦੇ ਵਿਚਕਾਰ ਜਦੋਂ ਆਨਲਾਈਨ ਯੂਜ਼ਰਸ ਦੀ ਗੱਲ ਆਉਂਦੀ ਹੈ, ਤਾਂ ਫੇਸਬੁੱਕ ਤੇ ਗੂਗਲ ਵਰਗੀਆਂ ਟੈਕਨਾਲੌਜੀ ਕੰਪਨੀਆਂ ਸਭ ਤੋਂ ਮੋਹਰੀ ਹਨ।