ਪੜਚੋਲ ਕਰੋ
ਇਹ ਨੇ ਭਾਰਤ ਦੀਆਂ ਟਾਪ-5 ਐਸ.ਯੂ.ਵੀ.ਤੇ ਐਮ.ਪੀ.ਵੀ.

ਨਵੀਂ ਦਿੱਲੀ: ਅਗਸਤ ਮਹੀਨੇ ਹਰ ਭਾਰਤੀ ਕਾਰ ਕੰਪਨੀ ਲਈ ਕਾਫ਼ੀ ਚੰਗਾ ਰਿਹਾ। ਹਰ ਕੰਪਨੀ ਦੀਆਂ ਕਾਰਾਂ ਦੀ ਵਿਕਰੀ ਵਿੱਚ ਇਜ਼ਾਫਾ ਹੋਇਆ ਹੈ। ਪੇਸ਼ ਨੇ ਭਾਰਤ ਦੀਆਂ ਪ੍ਰਮੁੱਖ ਪੰਜ ਕਾਰ ਕੰਪਨੀਆਂ ਦੀ ਅਗਸਤ ਮਹੀਨੇ ਵਿੱਚ ਹੋਈ ਵਿਕਰੀ ਦੇ ਅੰਕੜੇ। Maruti Suzuki Ertiga ਵਿਕਰੀ ਦੇ ਮਾਮਲੇ ਵਿੱਚ ਮਾਰੂਤੀ ਦੀ ਝੰਡੀ ਬਰਕਰਾਰ ਹੈ। ਐਮ.ਪੀ.ਵੀ. ਸੈਗਮੈਂਟ ਵਿੱਚ ਕੰਪਨੀ ਦੀ Ertiga ਵਿਕਰੀ ਦੇ ਮਾਮਲੇ ਵਿੱਚ 5ਵੇਂ ਸਥਾਨ ਉੱਤੇ ਰਹੀ। ਸਾਲ 2012 ਵਿੱਚ ਆਈ Ertiga ਸ਼ੁਰੂ ਤੋਂ ਬਾਜ਼ਾਰ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦਾ ਕਾਰਨ ਇਸ ਗੱਡੀ ਦੀਆਂ ਖ਼ੂਬੀਆਂ ਹਨ। ਆਮ ਤੌਰ ਉੱਤੇ ਇਸ ਗੱਡੀ ਨੂੰ ਫੈਮਲੀ ਗੱਡੀ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਅਗਸਤ ਵਿੱਚ ਮਾਰੂਤੀ ਨੇ 5024 ਇਸ ਮਾਡਲ ਦੀਆਂ ਗੱਡੀਆਂ ਵੇਚੀਆਂ।
ford eco sport ਫੋਰਡ ਦੀ ਇਸ ਇਕਲੌਤੀ ਗੱਡੀ ਨੂੰ ਬਾਜ਼ਾਰ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ। ਐਸ.ਯੂ.ਵੀ. ਮਾਡਲ ਦੀ ਇਹ ਗੱਡੀ ਜ਼ਿਆਦਾਤਰ ਨੌਜਵਾਨ ਦੀ ਪਸੰਦ ਬਣੀ ਹੈ। ਖ਼ਾਸ ਤੌਰ ਉੱਤੇ ਸ਼ਹਿਰੀ ਖੇਤਰ ਵਿੱਚ ਇਸ ਕਾਰ ਨੂੰ ਲੋਕ ਜ਼ਿਆਦਾ ਖ਼ਰੀਦ ਰਹੇ ਹਨ। ਫੋਰਡ ਦੇ ਇਸ ਮਾਡਲ ਵਿੱਚ ਇਕੋਬੂਸਟ ਇੰਜਨ ਲੱਗਾ ਹੋਇਆ ਹੈ ਜਿਸ ਨੂੰ ਪਹਿਲਾਂ ਹੀ ਦੁਨੀਆ ਵਿੱਚ ਕਈ ਪੁਰਸਕਾਰ ਮਿਲੇ ਹੋਏ ਹਨ। ਇਸ ਗੱਡੀ ਦੀ ਡਰਾਈਵ ਤੇ ਸਾਂਭ ਸੰਭਾਲ ਕਾਫ਼ੀ ਚੰਗੀ ਹੈ। ਅਗਸਤ ਵਿੱਚ ਇਸ ਮਾਡਲ ਦੀਆਂ 5,248 ਗੱਡੀਆਂ ਦੀ ਵਿਕਰੀ ਹੋਈ। hyundai creta ਅਗਸਤ ਮਹੀਨਾ ਇਸ ਕੰਪਨੀ ਲਈ ਜ਼ਿਆਦਾ ਚੰਗਾ ਰਿਹਾ। ਕੰਪਨੀ ਨੇ 8450 ਗੱਡੀਆਂ ਵੇਚੀਆਂ। ਇਸ ਦਾ ਕਾਰਨ ਹੈ ਇਸ ਗੱਡੀ ਦੀਆਂ ਖ਼ੂਬੀਆਂ। ਹਰ ਸਹੂਲਤ ਨਾਲ ਲੈਸ ਇਸ ਗੱਡੀ ਦੀ ਸੇਫ਼ਟੀ ਇਸ ਦਾ ਸਭ ਤੋਂ ਵੱਡਾ ਫ਼ੀਚਰ ਹੈ। ਇਸ ਤੋਂ ਇਲਾਵਾ ਮਾਈਲੇਜ਼ ਦੇ ਮਾਮਲੇ ਵਿੱਚ ਬਾਕੀ ਗੱਡੀਆਂ ਦੇ ਮੁਕਾਬਲੇ ਚੰਗੀ ਹੈ। ਇਸ ਗੱਡੀ ਦੀ ਮਾਈਲੇਜ 20 ਕਿੱਲੋਮੀਟਰ ਪ੍ਰਤੀ ਘੰਟਾ ਹੈ। toyota innova crysta ਇਨੋਵਾ ਨੇ ਪਹਿਲਾਂ ਹੀ ਭਾਰਤੀ ਬਾਜ਼ਾਰ ਉੱਤੇ ਕਬਜ਼ਾ ਕੀਤਾ ਹੋਇਆ ਹੈ। ਮਹਿੰਗੀ ਹੋਣ ਦੇ ਬਾਵਜੂਦ ਇਸ ਗੱਡੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਕੰਪਨੀ ਨੇ ਅਗਸਤ ਮਹੀਨੇ ਵਿੱਚ 8229 ਗੱਡੀਆਂ ਦੀ ਵਿਕਰੀ ਕੀਤੀ। ਕੰਪਨੀ ਨੇ ਇਸ ਗੱਡੀ ਦੇ ਡਿਜ਼ਾਈਨ ਵਿੱਚ ਵੱਡਾ ਬਦਲਾਅ ਕੀਤਾ ਹੈ। ਡੀਜ਼ਲ ਦੇ ਨਾਲ ਨਾਲ ਇਹ ਗੱਡੀ ਪੈਟਰੋਲ ਮਾਡਲ ਵਿੱਚ ਵੀ ਉਪਲਬਧ ਹੈ। maurti Vitara Brezza ਇਸ ਮਾਮਲੇ ਵਿੱਚ ਮਾਰੂਤੀ ਸਜ਼ੂਕੀ ਪੂਰੀ ਤਰ੍ਹਾਂ ਛਾਈ ਹੋਈ ਹੈ। ਕੰਪਨੀ ਨੇ ਅਗਸਤ ਮਹੀਨੇ ਵਿੱਚ ਇਸ ਮਾਡਲ ਦੀਆਂ 9554 ਗੱਡੀਆਂ ਵੇਚੀਆਂ ਹਨ। ਬ੍ਰੇਜਾ ਵਿੱਚ ਸਭ ਤੋਂ ਖ਼ਾਸ ਗੱਲ ਇਸ ਦਾ ਸਟਾਈਲ ਹੈ। ਇਸ ਗੱਡੀ ਨੇ ਕ੍ਰੇਰਟਾ ਦੀ ਵਿਕਰੀ ਉੱਤੇ ਬਰੇਕ ਲਾ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤੀ ਬਾਜ਼ਾਰ ਉੱਤੇ ਛਾ ਜਾਣ ਵਾਲੀ ਡਸਟਰ ਦੀ ਵਿਕਰੀ ਪਹਿਲਾਂ ਦੇ ਮੁਕਾਬਲੇ ਘਟੀ ਹੈ। ਅਗਸਤ ਮਹੀਨੇ ਵਿੱਚ ਡਸਟਰ ਨੇ 1658 ਗੱਡੀਆਂ ਹੀ ਵੇਚੀਆਂ ਹਨ। Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















