ਪੜਚੋਲ ਕਰੋ
ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ

ਚੰਡੀਗੜ੍ਹ: ਵਟਸਐਪ ਯੂਜਰਜ਼ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਯੂਜ਼ਰ ਆਪਣੀ ਲਾਈਵ ਲੋਕੇਸ਼ਨ ਨੂੰ ਰੀਅਲ ਟਾਈਮ ਦੇ ਨਾਲ ਬ੍ਰੌਡਕਾਸਟ ਕਰ ਸਕਦੇ ਹਨ। ਇਹ ਫ਼ੀਚਰ ਐਂਡਰਾਇਡ ਤੇ ਆਈ.ਓ.ਐੱਸ. ਦੋਵਾਂ ਪਲੇਟਫ਼ਾਰਮ ਦੇ ਬੀਟਾ ਵਰਜ਼ਨ 2.16.399 ਤੇ 2.17.3.28 'ਤੇ ਉਪਲਬਧ ਹੋਵੇਗਾ। ਇਹ ਫ਼ੀਚਰ ਬਾਈ ਡਿਫਾਲਟ ਡਿਸੇਬਲ ਹੋਵੇਗਾ ਜਿਸ ਨੂੰ ਇਸਤੇਮਾਲ ਕਰਨ ਲਈ ਇਸ ਨੂੰ ਐਕਟੀਵੇਟ ਕਰਨਾ ਹੋਵੇਗਾ।
ਇਸ ਫ਼ੀਚਰ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਵਟਸਐਪ ਦੇ ਗਰੁੱਪ ਸੈਟਿੰਗ 'ਚ 'Show my friends' 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਕਿਸੇ ਵੀ ਦੋਸਤ ਨੂੰ ਸਿਲੈੱਕਟ ਕਰਕੇ ਆਪਣੀ ਲਾਈਵ ਲੋਕੇਸ਼ਨ ਸ਼ੇਅਰ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਇਸ ਵਿੱਚ ਵਟਸਐਪ ਯੂਜਰਜ਼ ਲਾਈਵ ਲੋਕੇਸ਼ਨ ਸ਼ੇਅਰ ਲਈ ਸਮਾਂ ਮਿਆਦ ਵੀ ਸਿਲੈੱਕਟ ਕਰ ਸਕਦੇ ਹਨ। ਸਾਹਮਣੇ ਆਈ ਤਸਵੀਰ 'ਚ ਦਿੱਤੇ ਗਏ ਆਪਸ਼ਨ 'ਚ ਇੱਕ ਮਿੰਟ, ਦੋ ਮਿੰਟ, ਪੰਜ ਮਿੰਟ ਤੇ ਅਸੀਮਤ ਸਮਾਂ ਆਪਸ਼ਨ ਸ਼ਾਮਲ ਹਨ। ਲਾਈਵ ਲੋਕੇਸ਼ਨ ਦਾ ਇਸਤੇਮਾਲ ਸਿੰਗਲ ਤੇ ਗਰੁੱਪ ਦੋਵਾਂ ਚੈਟ 'ਤੇ ਕੀਤਾ ਜਾ ਸਕਦਾ ਹੈ।
ਯੂਜ਼ਰ ਇਸ ਫ਼ੀਚਰ ਨੂੰ ਇਨੇਬਲ ਕਰਕੇ ਮੈਸੇਜ ਨੂੰ ਸੈਂਡ ਕਰਨ ਤੋਂ ਬਾਅਦ ਉਸ ਨੂੰ ਪੜ੍ਹਨ ਤੋਂ ਪਹਿਲਾਂ ਰੀਕਾਲ ਕਰ ਸਕਦੇ ਹਨ। ਉੱਥੇ ਹੀ ਯੂਜ਼ਰ ਚਹਾਉਣ ਤਾਂ ਸੈਂਟ ਕੀਤੇ ਗਏ ਮੈਸੇਜ ਨੂੰ ਐਡਿਟ ਵੀ ਕਰ ਸਕਦੇ ਹਨ। ਧਿਆਨ ਰਹੇ ਕਿ ਮੈਸੇਜ ਨੂੰ ਐਡਿਟ ਤੇ ਰੀਕਾਲ ਤਾਂ ਹੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਉਸ ਨੂੰ ਰਸੀਵਰ ਵੱਲੋਂ ਪੜ੍ਹਿਆ ਨਾ ਗਿਆ ਹੋਵੇ।
ਵਟਸਐਪ ਪਹਿਲਾਂ ਤੋਂ ਹੀ ਤੁਹਾਨੂੰ ਆਪਣੇ ਕਾਨਟੈਕਟ ਦੇ ਨਾਲ ਲੋਕੇਸ਼ਨ ਸ਼ੇਅਰ ਕਰਨ ਦੀ ਮਨਜ਼ੂਰੀ ਦਿੰਦਾ ਹੈ। ਲਾਈਵ ਲੋਕੇਸ਼ਨ ਦੇ ਨਾਲ ਯੂਜ਼ਰ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਇਹ ਦੱਸ ਸਕਦੇ ਹਨ ਕਿ ਉਹ ਕਿੱਥੇ ਹਨ। ਵਟਸਐਪ ਇਸ ਸੁਵਿਧਾ 'ਤੇ ਯੂਜ਼ਰ ਦਾ ਪੂਰਾ ਕੰਟਰੋਲ ਪ੍ਰਦਾਨ ਕਰਦਾ ਹੈ। ਵਟਸਐਪ ਮੁਤਾਬਕ ਲਾਈਵ ਲੋਕੇਸ਼ਨ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ ਸੁਰੱਖਿਅਤ ਹੈ, ਜਿਵੇਂ ਮੈਸੇਜਿੰਗ ਐਪ 'ਤੇ ਭੇਜੇ ਗਏ ਕਨਟੈਂਟ ਤੇ ਟੈਕਸਟ ਦੇ ਮਾਮਲੇ 'ਚ ਹੁੰਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















