ਇਸ ਵਜ੍ਹਾ ਕਰਕੇ ਭਾਰਤ 'ਚ ਲਾਂਚ ਨਹੀਂ ਹੋਏ Google Pixel 4, ਕਾਰਨ ਜਾਣ ਹੋ ਜਾਓਗੇ ਹੈਰਾਨ
ਭਾਰਤ ਦੀ ਗੱਲ ਕਰੀਏ ਤਾਂ ਗੂਗਲ ਵੱਲੋਂ ਲਾਂਚ ਕੀਤੇ ਗਏ ਨਵੇਂ ਡਿਵਾਈਸ ਦੀ ਫ੍ਰੀਕੁਐਂਸੀ ਦੀ ਰੇਂਜ ਨੂੰ ਅਜੇ ਤੱਕ ਭਾਰਤ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ ਤੇ ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਇਹ ਸਮਾਰਟਫੋਨ ਭਾਰਤ ਦੇ ਉਪਭੋਗਤਾਵਾਂ ਨੂੰ ਉਪਲੱਬਧ ਨਹੀਂ ਹੋਣਗੇ।
ਚੰਡੀਗੜ੍ਹ: ਗੂਗਲ ਨੇ ਬੀਤੇ ਦਿਨੀਂ ਆਪਣੇ ਮੱਚਅਵੇਟਿਡ ਸਮਾਰਟਫੋਨ ਪਿਕਸਲ 4 ਤੇ ਪਿਕਸਲ 4 ਐਕਸਐਲ ਤੋਂ ਪਰਦਾ ਚੁੱਕਿਆ ਹੈ, ਪਰ ਖਾਸ ਗੱਲ ਇਹ ਹੈ ਕਿ ਇਹ ਦੋਵੇਂ ਸਮਾਰਟਫੋਨ ਭਾਰਤ ਲਈ ਉਪਲੱਬਧ ਨਹੀਂ ਹੋਣਗੇ। ਇੱਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ ਉਹ ਪਿਕਸਲ 4 ਦੀ ਨਵੀਂ ਖੇਪ ਭਾਰਤ ਵਿੱਚ ਉਪਲੱਬਧ ਨਹੀਂ ਕਰਵਾਏਗੀ। ਇਸ ਖ਼ਬਰ ਤੋਂ ਜਾਣੂ ਹੋਣ ਤੋਂ ਬਾਅਦ ਗੂਗਲ ਦੇ ਨਵੇਂ ਸਮਾਰਟਫੋਨ ਦੀ ਉਡੀਕ ਕਰ ਰਹੇ ਭਾਰਤੀ ਗਾਹਕਾਂ ਦੇ ਮਨਾਂ ਵਿੱਚ ਇਸ ਦੇ ਪ੍ਰਤੀ ਮਾਯੂਸੀ ਵੇਖੀ ਗਈ।
ਗੂਗਲ ਦੁਆਰਾ ਲਾਂਚ ਕੀਤੇ ਗਏ ਨਵੇਂ ਪਿਕਸਲ ਡਿਵਾਈਸ ਸਮਾਰਟਫੋਨ ਵਿਚ ਸੋਲੀ ਰਾਡਾਰ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਇਕ ਬੇਹੱਦ ਛੋਟਾ ਚਿੱਪ ਬੈਸਟ ਸਿਸਟਮ ਹੈ। ਇਹ ਇੱਕ ਵਿਸ਼ੇਸ਼ ਸੈਂਸਰ ਹੈ ਜੋ ਮੋਸ਼ਨ 'ਤੇ ਆਧਾਰਿਤ ਗਤੀਵਿਧੀਆਂ 'ਤੇ ਚੱਲਦਾ ਹੈ। ਨਵੇਂ ਪਿਕਸਲ ਡਿਵਾਈਸ ਆਮ ਤੌਰ 'ਤੇ 60GHz ਫ੍ਰੀਕੁਐਂਸੀ 'ਤੇ ਚੱਲਦੇ ਹਨ। ਜਦੋਂ ਤੁਸੀਂ ਇਨ੍ਹਾਂ ਡਿਵਾਈਸਾਂ ਦਾ ਐਕਟਿਵ ਯੂਜ਼ ਕਰਦੇ ਹੋ ਤਾਂ ਇਸ ਦੀ ਫ੍ਰਿਕੁਐਂਸੀ ਦੀ ਅਧਿਕਤਮ ਸੀਮਾ 90GHz ਹੋ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਮਾਰਟਫੋਨ ਨੂੰ ਹੱਥ ਵਿੱਚ ਲੈਂਦੇ ਹੀ ਇਸ ਸਮਾਰਟਫੋਨ ਦੇ ਕਈ ਸੈਂਸਰ ਸਟਾਰਟ ਹੋ ਜਾਂਦੇ ਹਨ।
ਹੁਣ ਭਾਰਤ ਦੀ ਗੱਲ ਕਰੀਏ ਤਾਂ ਗੂਗਲ ਵੱਲੋਂ ਲਾਂਚ ਕੀਤੇ ਗਏ ਨਵੇਂ ਡਿਵਾਈਸ ਦੀ ਫ੍ਰੀਕੁਐਂਸੀ ਦੀ ਰੇਂਜ ਨੂੰ ਅਜੇ ਤੱਕ ਭਾਰਤ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ ਤੇ ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਇਹ ਸਮਾਰਟਫੋਨ ਭਾਰਤ ਦੇ ਉਪਭੋਗਤਾਵਾਂ ਨੂੰ ਉਪਲੱਬਧ ਨਹੀਂ ਹੋਣਗੇ।