(Source: ECI/ABP News/ABP Majha)
Tech News: ਵਟਸਐਪ ਚਲਾਉਣ ਵਾਲਿਆਂ ਲਈ ਖੁਸ਼ਖਬਰੀ! ਅਕਾਊਂਟ ਲਈ ਹੁਣ ਨਹੀਂ ਫੋਨ ਨੰਬਰ ਦੀ ਲੋੜ
WhatsApp Update: ਜੇਕਰ ਤੁਸੀਂ ਵੀ WhatsApp ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ ਤਾਂ ਤੁਹਾਡੇ ਲਈ ਖਾਸ ਅਪਡੇਟ ਆ ਰਿਹਾ ਹੈ।
WhatsApp Update: ਜੇਕਰ ਤੁਸੀਂ ਵੀ WhatsApp ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ ਤਾਂ ਤੁਹਾਡੇ ਲਈ ਖਾਸ ਅਪਡੇਟ ਆ ਰਿਹਾ ਹੈ। ਵਟਸਐਪ 'ਚ ਇੱਕ ਵੱਡਾ ਫੀਚਰ ਆਉਣ ਵਾਲਾ ਹੈ, ਜਿਸ ਤੋਂ ਬਾਅਦ ਵਟਸਐਪ 'ਤੇ ਤੁਹਾਡੀ ਪਛਾਣ ਮੋਬਾਈਲ ਨੰਬਰ ਤੋਂ ਨਹੀਂ, ਸਗੋਂ ਯੂਜ਼ਰਨੇਮ ਨਾਲ ਹੋਵੇਗੀ।
ਵਟਸਐਪ ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਤੇ ਫਾਈਨਲ ਅਪਡੇਟ ਜਲਦ ਹੀ ਜਾਰੀ ਕੀਤਾ ਜਾਵੇਗਾ। WABetaInfo ਨੇ WhatsApp ਦੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਨਵੇਂ ਫੀਚਰ ਦਾ ਨਾਂ Username and PIN ਰੱਖਿਆ ਗਿਆ ਹੈ।
ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ ਆਪਣੇ ਯੂਜ਼ਰ ਨੇਮ ਨਾਲ ਆਪਣਾ ਫੋਨ ਨੰਬਰ ਬਦਲ ਸਕਣਗੇ। ਇਸ ਫੀਚਰ ਦੇ ਆਉਣ ਨਾਲ ਵਟਸਐਪ ਯੂਜ਼ਰਸ ਦੇ ਖਾਤਿਆਂ ਦੀ ਸੁਰੱਖਿਆ ਤੇ ਪ੍ਰਾਈਵੇਸੀ ਵੀ ਵਧੇਗੀ। ਨਵੇਂ ਅਪਡੇਟ ਤੋਂ ਬਾਅਦ, ਯੂਜ਼ਰਸ ਕੋਲ ਪ੍ਰਾਈਵੇਸੀ ਲਈ ਤਿੰਨ ਸੈਟਿੰਗਾਂ ਹੋਣਗੀਆਂ ਜਿਸ ਵਿੱਚ ਯੂਜ਼ਰਨੇਮ, ਫੋਨ ਨੰਬਰ ਤੇ Username with PIN ਸ਼ਾਮਲ ਹੋਣਗੇ।
ਯੂਜ਼ਰਨੇਮ ਆਪਸ਼ਨ ਚੁਣਨ ਤੋਂ ਬਾਅਦ, ਫੋਨ ਨੰਬਰ ਨੂੰ ਲੁਕਾਇਆ ਜਾ ਸਕਦਾ ਹੈ ਤੇ ਜੋ ਲੋਕ ਤੁਹਾਡੇ ਨਾਲ ਚੈਟ ਕਰਦੇ ਹੋਣਗੇ, ਉਨ੍ਹਾਂ ਨੂੰ ਤੁਹਾਡਾ ਯੂਜ਼ਰਨੇਮ ਹੀ ਦਿਖਾਈ ਦੇਵੇਗਾ। ਹਾਲਾਂਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਤੁਹਾਡਾ ਨੰਬਰ ਸੇਵ ਹੈ, ਉਹ ਤੁਹਾਡਾ ਨੰਬਰ ਦੇਖ ਸਕਣਗੇ, ਪਰ ਨਵੇਂ ਸੰਪਰਕ ਸਿਰਫ਼ ਤੁਹਾਡਾ ਯੂਜ਼ਰਨੇਮ ਹੀ ਦੇਖ ਸਕਣਗੇ।
ਯੂਜ਼ਰਨੇਮ ਵਿਦ ਪਿਨ ਦੇ ਵਿਕਲਪ ਨੂੰ ਚੁਣਨ ਨਾਲ, ਸਿਰਫ ਉਹ ਲੋਕ ਤੁਹਾਡੇ ਨਾਲ ਜੁੜਨ ਦੇ ਯੋਗ ਹੋਣਗੇ ਜਿਨ੍ਹਾਂ ਕੋਲ ਤੁਹਾਡਾ 4 ਅੰਕਾਂ ਦਾ ਪਿੰਨ ਹੈ। ਯਾਨੀ ਸਿਰਫ ਉਹੀ ਲੋਕ ਤੁਹਾਡੇ ਨਾਲ ਜੁੜ ਸਕਣਗੇ ਜਿਨ੍ਹਾਂ ਨਾਲ ਤੁਸੀਂ ਚਾਰ ਅੰਕਾਂ ਦਾ ਪਿੰਨ ਸਾਂਝਾ ਕਰੋਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।