Google Doodle: 25 ਸਾਲ ਦਾ ਹੋਇਆ ਗੂਗਲ, ਜਾਣੋ ਸਰਚ ਇੰਜਣ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ
Google 25th Anniversary: ਗੂਗਲ ਦਾ ਜਨਮਦਿਨ ਪਹਿਲਾਂ ਵੱਖ-ਵੱਖ ਤਾਰੀਖਾਂ 'ਤੇ ਮਨਾਇਆ ਜਾਂਦਾ ਸੀ। ਗੂਗਲ ਦੀ ਵਰ੍ਹੇਗੰਢ ਪਹਿਲਾਂ 7 ਸਤੰਬਰ, ਫਿਰ 8 ਅਤੇ 26 ਸਤੰਬਰ ਨੂੰ ਮਨਾਈ ਗਈ।
Happy Birthday Google: ਸਰਚ ਇੰਜਣ ਕੰਪਨੀ ਗੂਗਲ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ। ਗੂਗਲ ਦੀ ਸ਼ੁਰੂਆਤ 25 ਸਾਲ ਪਹਿਲਾਂ ਅੱਜ ਦੇ ਦਿਨ ਹੋਈ ਸੀ। ਇਸ ਨੂੰ ਮਨਾਉਣ ਲਈ ਗੂਗਲ ਨੇ ਅੱਖਰ OO ਦੀ ਥਾਂ 'ਤੇ 25 ਨੰਬਰ ਦਿਖਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੂਗਲ ਲਈ ਖੁਸ਼ੀ ਦਾ ਦਿਨ ਮਈ 2011 ਸੀ, ਜਦੋਂ 1 ਬਿਲੀਅਨ ਤੋਂ ਵੱਧ ਯੂਜ਼ਰ ਹਰ ਮਹੀਨੇ ਗੂਗਲ 'ਤੇ ਆ ਰਹੇ ਸਨ ਅਤੇ ਕੁਝ ਨਾ ਕੁਝ ਸਰਚ ਕਰ ਰਹੇ ਸਨ। ਗੂਗਲ ਨੇ ਆਪਣੀ ਸ਼ੁਰੂਆਤ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇੱਥੇ ਅਸੀਂ ਤੁਹਾਨੂੰ ਗੂਗਲ ਦੇ ਸਫਰ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਸਫਰ ਸ਼ਾਮਲ ਹੈ।
ਗੂਗਲ ਦੀ ਸ਼ੁਰੂਆਤ ਕਿਵੇਂ ਹੋਈ?
ਗੂਗਲ ਨੂੰ ਬਣਾਉਣ ਦਾ ਸਿਹਰਾ ਅਮਰੀਕੀ ਕੰਪਿਊਟਰ ਵਿਗਿਆਨੀਆਂ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਨੂੰ ਜਾਂਦਾ ਹੈ। ਦੋਵਾਂ ਨੇ ਆਪਣੇ ਹੋਸਟਲ ਵਿੱਚ ਬੈਠ ਕੇ ਗੂਗਲ ਨੂੰ ਤਿਆਰ ਕਰਨ ਦਾ ਕੰਮ ਕੀਤਾ ਅਤੇ 4 ਸਤੰਬਰ 1998 ਨੂੰ ਪਹਿਲੀ ਵਾਰ ਇਸ ਦੀ ਸ਼ੁਰੂਆਤ ਕੀਤੀ। ਲੈਰੀ ਪੇਜ ਅਤੇ ਸਰਗੇਈ ਬ੍ਰਿਨ, ਜੋ ਕਿ ਦੋਵੇਂ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੀਐਚਡੀ ਕਰ ਰਹੇ ਸਨ, ਨੂੰ ਇੰਟਰਨੈੱਟ 'ਤੇ ਅਜਿਹੀ ਚੀਜ਼ ਬਣਾਉਣ ਦਾ ਵਿਚਾਰ ਸੀ ਜਿੱਥੇ ਹਰ ਕੋਈ ਆ ਕੇ ਖੋਜ ਕਰ ਸਕੇ।
ਗਲਤ ਸਪੈਲਿੰਗ ਤੋਂ ਸ਼ੁਰੂ ਹੋਇਆ ਗੂਗਲ
ਅੱਜ ਗੂਗਲ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ, ਜਿਸ ਦੇ ਜ਼ਰੀਏ ਹਰ ਰੋਜ਼ ਲੱਖਾਂ ਲੋਕ ਚੀਜ਼ਾਂ ਨੂੰ ਸਰਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਗੂਗਲ ਦਾ ਨਾਂ ਗੂਗਲ ਨਹੀਂ ਸਗੋਂ ਬੈਕਰਬ ਰੱਖਿਆ ਜਾਣਾ ਸੀ ਪਰ ਇਸ ਤੇ ਗੱਲ ਨਾ ਬਣ ਸਕੀ।
ਇਹ ਵੀ ਪੜ੍ਹੋ: Punjab Weather Report: ਕਿਸਾਨਾਂ ਲਈ ਖੁਸ਼ਖਬਰੀ! ਹੁਣ ਮੌਸਮ ਰਹੇਗਾ ਸਾਫ, ਵੇਖੋ ਹਫਤੇ ਭਰ ਦੀ ਰਿਪੋਰਟ
ਇਸ ਤੋਂ ਬਾਅਦ ਗੂਗਲ ਦਾ ਨਾਂ ਗੂਗਲ ਰੱਖਣ 'ਤੇ ਸਹਿਮਤੀ ਬਣੀ, ਜਿਸ ਦੀ ਸਹੀ ਸਪੈਲਿੰਗ Googol ਹੈ ਪਰ ਇੱਕ ਛੋਟੀ ਜਿਹੀ ਗਲਤੀ ਕਾਰਨ ਗੂਗਲ ਦੀ ਸਪੈਲਿੰਗ ਹਮੇਸ਼ਾ ਲਈ Google ਹੋ ਗਈ। ਦਰਅਸਲ, ਗੂਗਲ ਦੇ ਸੰਸਥਾਪਕ ਨੇ ਗੋਗੋਲ ਦਾ ਨਾਮ ਫਾਈਨਲ ਕੀਤਾ ਸੀ, ਪਰ ਟਾਈਪਿੰਗ ਦੀ ਗਲਤੀ ਕਾਰਨ, ਗੂਗਲ ਇੱਕ ਡੋਮੇਨ ਵਜੋਂ ਰਜਿਸਟਰ ਕਰ ਲਿਆ ਗਿਆ। ਉਦੋਂ ਤੋਂ ਅੱਜ ਤੱਕ ਗੂਗਲ ਦਾ ਸਫਰ ਜਾਰੀ ਹੈ।
ਇਹ ਵੀ ਪੜ੍ਹੋ: Stubble Burning in Punjab: ਪੰਜਾਬ ਐਕਸ਼ਨ ਪਲਾਨ! ਇਸ ਵਾਰ ਦਿੱਲੀ 'ਚ ਘੱਟ ਪਹੁੰਚੇਗਾ ਪਰਾਲੀ ਦਾ ਧੂੰਆਂ