Google Earth: ਕੀ ਤੁਸੀਂ ਵੇਖਣਾ ਚਾਹੋਗੇ 1930 ’ਚ ਕਿਹੋ ਜਿਹਾ ਦਿੱਸਦਾ ਸੀ ਤੁਹਾਡਾ ਸ਼ਹਿਰ? ਗੂਗਲ ਲਿਆਇਆ ਇਹ ਖ਼ਾਸ ਸਹੂਲਤ
ਗੂਗਲ ਛੇਤੀ ਹੀ ਤੁਹਾਡੇ ਐਡ੍ਰਾਇਡ ਫ਼ੋਨ ਉੱਤੇ ਧਰਤੀ ਦੀਆਂ ਦਹਾਕਿਆਂਬੱਧੀ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਨ ਦੀ ਤਿਆਰੀ ਕਰ ਰਿਹਾ ਹੈ। ਗੂਗਲ ਅਰਥ ਹਾਲੇ ਧਰਤੀ ਦੇ ਦੂਰ ਦੁਰਾਡੇ ਦੇ ਵੱਖੋ ਵੱਖਰੇ ਸਥਾਨਾਂ ਤੇ ਉਨ੍ਹਾਂ ਦੇ ਭੇਤਾਂ ਬਾਰੇ ਦਿਲਚਸਪ ਜਾਣਕਾਰੀ ਦਿੰਦਾ ਹੈ।
ਨਵੀਂ ਦਿੱਲੀ: ਗੂਗਲ ਛੇਤੀ ਹੀ ਤੁਹਾਡੇ ਐਡ੍ਰਾਇਡ ਫ਼ੋਨ ਉੱਤੇ ਧਰਤੀ ਦੀਆਂ ਦਹਾਕਿਆਂਬੱਧੀ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਨ ਦੀ ਤਿਆਰੀ ਕਰ ਰਿਹਾ ਹੈ। ਗੂਗਲ ਅਰਥ ਹਾਲੇ ਧਰਤੀ ਦੇ ਦੂਰ ਦੁਰਾਡੇ ਦੇ ਵੱਖੋ ਵੱਖਰੇ ਸਥਾਨਾਂ ਤੇ ਉਨ੍ਹਾਂ ਦੇ ਭੇਤਾਂ ਬਾਰੇ ਦਿਲਚਸਪ ਜਾਣਕਾਰੀ ਦਿੰਦਾ ਹੈ। ਇਸ ਪ੍ਰਕਿਰਿਆ ’ਚ ਉਸ ਨੇ ਕੁਝ ਸਥਾਈ ਤੇ ਮਜ਼ੇਦਾਰ ਸੈਟੇਲਾRਟ ਚਿੱਤਰਾਂ ਨੂੰ ਵੀ ਜੋੜ ਲਿਆ ਹੈ, ਜਿਸ ਨੂੰ ਉਹ ਹੁਣ ਤੁਹਾਨੂੰ ਵਿਖਾ ਸਕਦਾ ਹੈ।
XDA ਡਿਵੈਲਪਰਜ਼ ਵੱਲੋਂ ਜਾਰੀ ਰਿਪੋਰਟ ਅਨੁਸਾਰ ਗੂਗਲ ਅਰਥ ਇੱਕ ਨਵੀਂ ਸਹੂਲਤ ਤਿਆਰ ਕਰ ਰਿਹਾ ਹੈ, ਜੋ ਤੁਹਡੇ ਸਾਹਮਣੇ ਧਰਤੀ ਦੇ ਅੱਠ ਦਹਾਕੇ ਪੁਰਾਣੇ ਬੀਤੇ ਸਮੇਂ ਨੂੰ ਲਿਆਵੇਗੀ। ਇਹ ਸੁਵਿਧਾ ਉਪਲਬਧ ਹੋਣ ਤੋਂ ਬਾਅਦ ਵਰਤ਼ਕਾਰ ਇਨ੍ਹਾਂ 80 ਸਾਲਾਂ ਦੇ ਬੀਤੇ ਸਮੇਂ ’ਚੋਂ ਇੱਕ-ਇੱਕ ਸਾਲ ਦੀ ਚੋਣ ਕਰਨ ਦੇ ਸਮਰੱਥ ਹੋਣਗੇ।
ਵਰਤੋਂਕਾਰ 1930 ਦੇ ਦਹਾਕੇ ਵਿੱਚ ਵਾਪਸ ਜਾ ਸਕਦੇ ਹਨ। ਉਹ ਵੇਖ ਸਕਦੇ ਹਨ ਕਿ ਉਨ੍ਹਾਂ ਦਾ ਪਿਆਰਾ ਸ਼ਹਿਰ ਉਨ੍ਹੀਂ ਦਿਨੀਂ ਕਿਹੋ ਜਿਹਾ ਦਿਸਦਾ ਹੁੰਦਾ ਸੀ। ਇੱਥੇ ਇਹ ਵੀ ਦਿੱਸੇਗਾ ਕਿ ਸਮੇਂ ਨਾਲ ਇਹ ਸ਼ਹਿਰ ਕਿਵੇਂ ਵਿਕਸਤ ਹੋਇਆ ਤੇ ਇਸ ਵੇਲੇ ਇਹ ਕਿਹੋ ਜਿਹਾ ਦਿੱਸਦਾ ਹੈ।
1930 ਦੇ ਦਹਾਕੇ ਤੋਂ ਬਾਅਦ ਸਾਨ ਫ਼੍ਰਾਂਸਿਸਕੋ ਜਿਹੇ ਸ਼ਹਿਰ ਬਹੁਤ ਪ੍ਰਭਾਵਸ਼ਾਲੀ ਸੈਟੇਲਾਇਟ ਚਿੱਤਰ ਵਿਖਾਉਦੇ ਹਨ, ਉੱਥੇ ਭਾਰਤ ਜਾਂ ਹੋਰ ਦੇਸ਼ਾਂ ਦੇ ਸ਼ਹਿਰਾਂ ਨਾਲ ਅਜਿਹਾ ਨਹੀਂ। ਕੁਝ ਮਾਮਲਿਆਂ ’ਚ ਉਪਲਬਧ ਚਿੱਤਰ ਇੰਨੇ ਲੰਮੇ ਸਮੇਂ ਦੀ ਜਾਣਕਾਰੀ ਨਹੀਂ ਦਿੰਦੇ ਪਰ ਇਹ ਇਨਕੈਪਸੁਲੇਟ ਕਰ ਸਕਦੀ ਹੈ। ਕਿ ਦੋ ਦਹਾਕਿਆਂ ਦੀ ਛੋਟੀ ਮਿਆਦ ਅੰਦਰ ਇੱਕ ਸ਼ਹਿਰ ਕਿਵੇਂ ਵਧਿਆ।
ਹਾਲੇ ਇਹ ਸੁਵਿਧਾ ਗੂਗਲ ਅਰਥ ਦੇ ਐਂਡ੍ਰਾਇਡ ਐਪ ਉੱਤੇ ਉਪਲਬਧ ਨਹੀਂ ਹੈ ਤੇ ਆਪਣੇ ਕੋਡ ਅੰਦਰ ਲੁਕੀ ਹੋਈ ਹੈ। ਭਾਵੇਂ ਸਮਾਂ ਮੋਡ ਨਾਲ ਗੂਗਲ ਅਰਥ ਇਸ ਸੁਵਿਧਾ ਨੂੰ ਸ਼ੁਰੂ ਕਰਨ ਦੀ ਯੋਜਨਾ ਉਲੀਕ ਰਿਹਾ ਹੈ।