(Source: ECI/ABP News/ABP Majha)
Google Pixel 8 Launch: ਅੱਜ ਗੂਗਲ ਦਾ ਵੱਡਾ ਇਵੈਂਟ, ਜਾਣੋ ਕੀ ਹੋਵੇਗਾ ਲਾਂਚ ਤੇ ਤੁਸੀਂ ਇਸ ਨੂੰ ਕਿਵੇਂ ਦੇਖ ਸਕੋਗੇ
Google Pixel 8 Launch: ਗੂਗਲ ਅੱਜ ਵਿਸ਼ਵ ਪੱਧਰ 'ਤੇ ਨਵੀਂ ਪਿਕਸਲ ਸੀਰੀਜ਼ ਲਾਂਚ ਕਰੇਗੀ। ਸਮਾਰਟਫੋਨ ਤੋਂ ਇਲਾਵਾ ਵੀ ਕੰਪਨੀ ਇਸ ਈਵੈਂਟ 'ਚ ਕਈ ਚੀਜ਼ਾਂ ਨੂੰ ਲਾਂਚ ਕਰਨ ਜਾ ਰਹੀ ਹੈ।
Google Pixel 8 Launch: ਬਹੁਤ ਉਡੀਕੀ ਜਾ ਰਹੀ ਪਿਕਸਲ ਸੀਰੀਜ਼ ਆਖਰਕਾਰ ਅੱਜ ਸ਼ਾਮ ਨੂੰ ਲਾਂਚ ਕੀਤੀ ਜਾਵੇਗੀ। ਤੁਸੀਂ ਨਵੀਂ ਸੀਰੀਜ਼ ਨੂੰ ਫਲਿੱਪਕਾਰਟ ਰਾਹੀਂ ਬੁੱਕ ਕਰ ਸਕੋਗੇ। ਗੂਗਲ ਅੱਜ ਸ਼ਾਮ 7:30 ਵਜੇ ਗੂਗਲ ਪਿਕਸਲ 8 ਅਤੇ 8 ਪ੍ਰੋ ਨੂੰ ਲਾਂਚ ਕਰੇਗਾ। ਇਸ ਤੋਂ ਇਲਾਵਾ ਮੇਡ ਬਾਏ ਗੂਗਲ ਈਵੈਂਟ 'ਚ Pixel Watch 2 ਤੇ ਅਗਲੀ ਜਨਰੇਸ਼ਨ Pixel Buds Pro ਨੂੰ ਵੀ ਲਾਂਚ ਕੀਤਾ ਜਾਵੇਗਾ। ਤੁਸੀਂ ਕੰਪਨੀ ਦੇ ਯੂਟਿਊਬ ਚੈਨਲ ਰਾਹੀਂ ਲਾਂਚ ਈਵੈਂਟ ਨੂੰ ਦੇਖ ਸਕੋਗੇ। ਤੁਹਾਡੀ ਸਹੂਲਤ ਲਈ ਅਸੀਂ ਇੱਥੇ ਲਿੰਕ ਜੋੜ ਰਹੇ ਹਾਂ।
ਗੂਗਲ ਪਿਕਸਲ 8 ਤੇ 8 ਪ੍ਰੋ 'ਚ ਤੁਹਾਨੂੰ ਕੰਪਨੀ ਦਾ ਟੈਂਸਰ ਜੀ3 ਚਿਪਸੈੱਟ ਮਿਲੇਗਾ। ਬੇਸ ਵੇਰੀਐਂਟ 'ਚ ਤੁਹਾਨੂੰ ਡਿਊਲ ਕੈਮਰਾ ਸੈੱਟਅਪ, 6.17 ਇੰਚ ਦੀ FHD ਡਿਸਪਲੇਅ ਤੇ ਕੁਝ AI ਫੀਚਰਸ ਮਿਲਣਗੇ। ਪ੍ਰੋ ਮਾਡਲ ਵਿੱਚ ਇੱਕ ਟ੍ਰਿਪਲ ਕੈਮਰਾ ਸੈੱਟਅਪ ਮਿਲੇਗਾ ਜਿਸ ਵਿੱਚ 50MP+48MP+48MP ਦਾ ਟੈਲੀਫੋਟੋ ਲੈਂਸ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਪ੍ਰੋ ਮਾਡਲ 'ਚ ਤਾਪਮਾਨ ਸੈਂਸਰ ਵੀ ਮਿਲੇਗਾ ਜਿਸ ਰਾਹੀਂ ਤੁਸੀਂ ਸਰੀਰ ਦਾ ਤਾਪਮਾਨ ਮਾਪ ਸਕੋਗੇ।
91 ਮੋਬਾਈਲ ਦੀ ਰਿਪੋਰਟ ਤੇ ਟਿਪਸਟਰ ਕੈਮਿਲਾ ਵੋਜਸੀਚੋਵਸਕਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪਿਕਸਲ ਵਾਚ 2 ਵਿੱਚ 1.2-ਇੰਚ ਦੀ OLED ਡਿਸਪਲੇਅ, 2GB ਰੈਮ ਅਤੇ 16GB ਇੰਟਰਨਲ ਸਟੋਰੇਜ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਫਿਟਨੈਸ ਟਰੈਕਰ ਵਰਗੇ ਫਿਟਬਿਟ ਤਣਾਅ ਪ੍ਰਬੰਧਨ ਸਿਸਟਮ, ਮਲਟੀ-ਪਾਥ ਹਾਰਟ ਰੇਟ ਸੈਂਸਰ ਦੇ ਨਾਲ-ਨਾਲ ਇਲੈਕਟ੍ਰੋਡਰਮਲ ਗਤੀਵਿਧੀ ਸੈਂਸਰ ਵੀ ਮਿਲ ਸਕਦਾ ਹੈ। Pixel Watch 2 ਵਿੱਚ ਪੇਸ ਟ੍ਰੇਨਿੰਗ, 7 ਵੱਖ-ਵੱਖ ਵਰਕਆਊਟ ਮੋਡ, ਐਮਰਜੈਂਸੀ ਸ਼ੇਅਰਿੰਗ ਅਤੇ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ।
ਇਸ ਦੇ ਨਾਲ ਹੀ ਕੰਪਨੀ Pixel Buds Pro ਨੂੰ ਨਵੇਂ ਕਲਰ ਆਪਸ਼ਨ 'ਚ ਲਾਂਚ ਕਰ ਸਕਦੀ ਹੈ। ਜੇਕਰ ਲੀਕ ਦੀ ਮੰਨੀਏ ਤਾਂ ਕੰਪਨੀ ਬਡਸ ਨੂੰ ਸਕਾਈ ਬਲੂ ਅਤੇ ਹੋਰ ਰੰਗਾਂ 'ਚ ਬਾਜ਼ਾਰ 'ਚ ਉਤਾਰ ਸਕਦੀ ਹੈ। ਫਿਲਹਾਲ ਇਹ ਜਾਣਕਾਰੀ ਉਪਲਬਧ ਨਹੀਂ ਹੈ ਕਿ ਕੰਪਨੀ ਨੇ ਬਡਜ਼ ਦੇ ਡਿਜ਼ਾਈਨ ਅਤੇ ਹਾਰਡਵੇਅਰ 'ਚ ਕੋਈ ਬਦਲਾਅ ਕੀਤਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Viral Video: ਔਰਤ ਦੀ ਜੁੱਤੀ 'ਚ ਵੜਿਆ ਸੱਪ, ਨੇੜੇ ਆਉਂਦੇ ਹੀ ਕੀਤਾ ਹਮਲਾ, ਵੀਡੀਓ ਵਾਇਰਲ
ਗੂਗਲ ਤੋਂ ਇਲਾਵਾ ਕੱਲ੍ਹ ਵੀਵੋ ਭਾਰਤ 'ਚ ਵੀਵੋ ਵੀ29 ਸੀਰੀਜ਼ ਲਾਂਚ ਕਰੇਗੀ। ਇਸ 'ਚ ਤੁਹਾਨੂੰ ਟ੍ਰਿਪਲ ਕੈਮਰਾ ਸੈੱਟਅਪ ਮਿਲੇਗਾ। ਵੀਵੋ ਦੇ ਨਾਲ-ਨਾਲ ਕੋਰੀਆਈ ਕੰਪਨੀ ਸੈਮਸੰਗ ਵੀ ਅੱਜ Samsung Galaxy S23 FE ਨੂੰ ਲਾਂਚ ਕਰੇਗੀ। ਜੇਕਰ ਲੀਕ ਦੀ ਮੰਨੀਏ ਤਾਂ ਨਵੇਂ ਫੋਨ ਦੀ ਕੀਮਤ ਕਰੀਬ 50,000 ਰੁਪਏ ਹੋ ਸਕਦੀ ਹੈ।
ਇਹ ਵੀ ਪੜ੍ਹੋ: Viral Video: ਸਕੂਟੀ ਸਵਾਰ ਕੁੜੀਆਂ ਦੀ ਮਦਦ ਲਈ ਵਿਅਕਤੀ ਨੇ ਕਰ ਦਿੱਤਾ ਕਾਂਡ, ਵੀਡੀਓ ਦੇਖ ਹੱਸ-ਹੱਸ ਹੋ ਜਾਓਗੇ ਕਮਲੇ