Google Trick: ਇਸ ਤਰੀਕੇ ਨਾਲ ਤੁਸੀਂ ਵੀ ਜਾਣੋ ਗੂਗਲ ਤੁਹਾਡੇ ਬਾਰੇ ਕੀ ਜਾਣਦਾ?
ਗੱਲ ਪਰਸਨਲ ਵਰਕ (Personal Work) ਦੀ ਹੋਵੇ ਜਾਂ ਆਫ਼ਿਸ ਵਰਕ (Office Work) ਦੀ, ਅੱਜ ਦੇ ਸਮੇਂ 'ਚ ਗੂਗਲ (Google) ਤੋਂ ਬਗੈਰ ਇਨ੍ਹਾਂ ਦੋਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
Google Privacy Setting: ਗੱਲ ਪਰਸਨਲ ਵਰਕ (Personal Work) ਦੀ ਹੋਵੇ ਜਾਂ ਆਫ਼ਿਸ ਵਰਕ (Office Work) ਦੀ, ਅੱਜ ਦੇ ਸਮੇਂ 'ਚ ਗੂਗਲ (Google) ਤੋਂ ਬਗੈਰ ਇਨ੍ਹਾਂ ਦੋਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੂਗਲ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਹ ਵੱਖ-ਵੱਖ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ, ਅਸੀਂ ਆਪਣੀ ਜ਼ਰੂਰਤ ਅਨੁਸਾਰ ਇਸ 'ਤੇ ਬਹੁਤ ਕੁਝ ਸਰਚ ਕਰਦੇ ਹਾਂ, ਪਰ ਇਸ ਸਭ ਦੇ ਵਿਚਕਾਰ ਗੂਗਲ ਸਾਡੀ ਜਾਣਕਾਰੀ ਨੂੰ ਆਪਣੇ ਸਰਵਰ 'ਤੇ ਸਟੋਰ ਕਰਨਾ ਸ਼ੁਰੂ ਕਰ ਦਿੰਦਾ ਹੈ।
ਜੇਕਰ ਇਹ ਡਾਟਾ ਗਲਤ ਹੱਥਾਂ 'ਚ ਜਾਂਦਾ ਹੈ ਤਾਂ ਸਮੱਸਿਆ ਹੋ ਸਕਦੀ ਹੈ। ਅੱਜ ਅਸੀਂ ਜਾਣਾਂਗੇ ਕਿ ਤੁਸੀਂ ਇਸ ਤੋਂ ਕਿਵੇਂ ਸੁਚੇਤ ਰਹਿ ਸਕਦੇ ਹੋ। ਹੁਣ ਸੁਚੇਤ ਰਹਿਣ ਲਈ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਗੂਗਲ ਨੇ ਤੁਹਾਡਾ ਕਿੰਨਾ ਡਾਟਾ ਲੁਕਾਇਆ ਹੋਇਆ ਹੈ। ਗੂਗਲ ਮੁਤਾਬਕ ਹਰ ਜੀਮੇਲ ਯੂਜ਼ਰ ਇਹ ਪਤਾ ਲਗਾ ਸਕਦਾ ਹੈ ਕਿ ਗੂਗਲ ਕੋਲ ਤੁਹਾਡਾ ਕਿੰਨਾ ਡਾਟਾ ਮੌਜੂਦ ਹੈ?
ਇਸ ਤਰ੍ਹਾਂ ਕਰੋ ਚੈੱਕ
ਜੇਕਰ ਤੁਸੀਂ ਇਹ ਪਤਾ ਲਗਾਉਣਾ ਚਾਹੁੰਦੇ ਹੋ ਕਿ ਗੂਗਲ (Google Search Engine) ਕੋਲ ਤੁਹਾਡਾ ਕਿਹੜਾ ਡਾਟਾ ਸਟੋਰ ਹੈ ਤਾਂ ਇਸ ਦੇ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ।
ਸਭ ਤੋਂ ਪਹਿਲਾਂ ਜੀਮੇਲ 'ਤੇ ਲੌਗਇਨ (Gmail Login) ਕਰੋ।
ਹੁਣ ਤੁਹਾਨੂੰ ਗੂਗਲ ਅਕਾਊਂਟ (Google Account) ਸੈਕਸ਼ਨ 'ਚ ਜਾਣਾ ਹੋਵੇਗਾ।
ਜੇਕਰ ਤੁਸੀਂ ਡੈਸਕਟਾਪ (Desktop) 'ਤੇ ਹੋ ਤਾਂ ਸੱਜੇ ਪਾਸੇ ਤੁਹਾਨੂੰ ਰਾਊਂਡ ਸ਼ੇਪ 'ਚ ਤੁਹਾਡੇ ਅਕਾਊਂਟ ਦੀ ਫ਼ੋਟੋ ਹੋਵੇਗੀ। ਜੇ ਤੁਸੀਂ ਆਪਣੀ ਕੋਈ ਤਸਵੀਰ ਲਾਈ ਹੋਈ ਹੈ ਤਾਂ ਉਹ ਤਸਵੀਰ ਨਜ਼ਰ ਆਵੇਗੀ।
ਇਸ 'ਤੇ ਕਲਿੱਕ ਕਰਨ ਨਾਲ ਤੁਹਾਨੂੰ ਮੈਨੇਜ ਯੋਰ ਅਕਾਊਂਟ (Manage Your Account) ਦਾ ਆਪਸ਼ਨ ਵਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ।
ਹੁਣ ਤੁਹਾਨੂੰ ਇੱਕ ਨਵਾਂ ਪੇਜ਼ ਵਿਖਾਈ ਦੇਵੇਗਾ, ਜਿਸ 'ਚ ਖੱਬੇ ਪਾਸੇ ਤੋਂ ਤੀਜੇ ਨੰਬਰ 'ਤੇ Data & Privacy ਦਾ ਆਪਸ਼ਨ ਨਜ਼ਰ ਆਵੇਗਾ। ਇਸ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਪੂਰੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ। ਜਿਵੇਂ ਕਿ ਤੁਸੀਂ ਕਦੋਂ ਕੀ ਕੀਤਾ ਹੈ ਅਤੇ ਕਿੱਥੇ-ਕਿੱਥੇ ਗਏ ਹੋ?
ਹੁਣ ਹੌਲੀ-ਹੌਲੀ ਹੇਠਾਂ ਆਉਂਦੇ ਰਹੋ ਤੇ ਆਪਣੀ ਡਿਟੇਲ ਵੇਖਦੇ ਰਹੋ।
ਇੱਥੇ ਤੁਸੀਂ ਨਾ ਸਿਰਫ਼ ਜੀਮੇਲ, ਸਗੋਂ ਮੈਪ ਟਾਈਮਲਾਈਨ (Map Timeline), ਯੂਟਿਊਬ ਵਾਚ ਐਂਡ ਸਰਚ ਹਿਸਟਰੀ (Youtube Watch & Search History) ਨੂੰ ਵੀ ਵੇਖ ਸਕਦੇ ਹੋ।
ਇਸ ਲੜੀ 'ਚ ਯੂਜਰ My Google Activity ਤਹਿਤ ਇਹ ਜਾਣ ਸਕੋਗੇ ਕਿ ਤੁਸੀਂ ਗੂਗਲ 'ਤੇ ਕਦੋਂ ਅਤੇ ਕੀ ਸਰਚ ਕੀਤਾ ਹੈ? ਤੁਹਾਡੇ ਕੋਲ ਇਸਨੂੰ ਬੰਦ ਕਰਨ ਦਾ ਆਪਸ਼ਨ ਹੈ, ਪਰ Google ਫਿਰ ਵੀ ਤੁਹਾਡੇ 'ਤੇ ਨਜ਼ਰ ਰੱਖੇਗਾ।
ਜੇਕਰ ਤੁਸੀਂ ਚਾਹੋ ਤਾਂ Ad Setting 'ਚ ਜਾ ਕੇ ਪਰਸਨਲਾਈਜ਼ਡ ਐਪ ਵੀ ਵੇਖ ਸਕਦੇ ਹੋ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :