How to avoid toll tax: ਨਹੀਂ ਦੇਣਾ ਪਏਗਾ ਟੋਲ ਟੈਕਸ! ਬੱਸ ਮੋਬਾਈਲ 'ਚ ਲਾ ਲਓ ਇਹ 'ਜੁਗਾੜ'
Google Maps Save Money: ਪੰਜਾਬ ਸਣੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਟੋਲ ਪਲਾਜ਼ਿਆਂ ਦੀ ਭਰਮਾਰ ਹੋ ਗਈ ਹੈ। ਕਈ ਵਾਰ ਤਾਂ ਰਾਹ ਵਿੱਚ 7-8 ਟੋਲ ਪਲਾਜ਼ੇ ਆ ਜਾਂਦੇ ਹਨ। ਨੈਸ਼ਨਲ ਹਾਈਵੇਅ ਉਪਰ ਟੋਲ ਪਲਾਜ਼ੇ ਕਾਫੀ ਟੈਕਸ ਵਸੂਲਦੇ ਹਨ।
Google Maps Save Money: ਪੰਜਾਬ ਸਣੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਟੋਲ ਪਲਾਜ਼ਿਆਂ ਦੀ ਭਰਮਾਰ ਹੋ ਗਈ ਹੈ। ਕਈ ਵਾਰ ਤਾਂ ਰਾਹ ਵਿੱਚ 7-8 ਟੋਲ ਪਲਾਜ਼ੇ ਆ ਜਾਂਦੇ ਹਨ। ਨੈਸ਼ਨਲ ਹਾਈਵੇਅ ਉਪਰ ਟੋਲ ਪਲਾਜ਼ੇ ਕਾਫੀ ਟੈਕਸ ਵਸੂਲਦੇ ਹਨ। ਅਜਿਹੇ ਵਿੱਚ ਲੋਕ ਮਹਿੰਗੇ ਟੋਲ ਤੋਂ ਬਚਣ ਲਈ ਕਈ ਢੰਗ ਲੱਭਦੇ ਰਹਿੰਦੇ ਹਨ। ਅੱਜ ਤੁਹਾਨੂੰ ਅਜਿਹੇ ਦੀ ਢੰਗ ਬਾਰੇ ਦੱਸਦੇ ਹਾਂ ਜੋ ਬਿੱਲਕੁਲ ਆਸਾਨ ਤੇ ਲੀਗਲ ਹੈ।
ਦਰਅਸਲ ਗੂਗਲ ਮੈਪਸ ਇੱਕ ਅਜਿਹਾ ਐਪ ਹੈ ਜਿਸ ਰਾਹੀਂ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੱਕ ਪਹੁੰਚ ਸਕਦੇ ਹੋ। ਇਸ ਵਿੱਚ ਇੱਕ ਫੀਚਰ ਹੈ ਜਿਸ ਰਾਹੀਂ ਤੁਸੀਂ ਆਸਾਨੀ ਨਾਲ ਆਪਣੇ ਟੋਲ ਮਨੀ ਬਚਾ ਸਕਦੇ ਹੋ। ਜੀ ਹਾਂ, ਤੁਸੀਂ ਆਪਣੀ ਅਗਲੀ ਸੜਕੀ ਯਾਤਰਾ 'ਤੇ ਜਾਂਦੇ ਸਮੇਂ ਯਕੀਨੀ ਤੌਰ 'ਤੇ ਇਸ ਫੀਚਰ ਦੀ ਵਰਤੋਂ ਕਰ ਕੇ ਵੇਖੋ।
ਦੱਸ ਦਈਏ ਕਿ ਤੁਸੀਂ ਮੈਪ ਵਿੱਚ ਅਜਿਹੀ ਸੈਟਿੰਗ ਕਰ ਸਕਦੇ ਹੋ ਜਿਸ ਰਾਹੀਂ ਐਪ ਤੁਹਾਨੂੰ ਸਿਰਫ਼ ਉਹੀ ਰਸਤਾ ਦਿਖਾਏਗਾ ਜਿਸ ਵਿੱਚ ਟੋਲ ਤੇ ਹਾਈਵੇਅ ਨਹੀਂ ਹੋਣਗੇ। ਇਸ ਨਾਲ ਪੈਸੇ ਦੀ ਬਚਤ ਹੋਵੇਗੀ। ਇਹ ਫੀਚਰ ਆਈਫੋਨ ਤੇ ਐਂਡ੍ਰਾਇਡ 'ਚ ਉਪਲੱਬਧ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
ਗੂਗਲ ਮੈਪਸ ਰਾਹੀਂ ਟੋਲ ਤੇ ਹਾਈਵੇਅ ਤੋਂ ਕਿਵੇਂ ਬਚੀਏ...
- ਸਭ ਤੋਂ ਪਹਿਲਾਂ ਐਪ ਨੂੰ ਖੋਲ੍ਹੋ ਤੇ ਸਟਾਰਟ ਤੇ ਐਂਡ ਪੁਆਇੰਟ ਐਂਟਰ ਕਰੋ। ਭਾਵ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤੇ ਜਿੱਥੋਂ ਜਾਣਾ ਚਾਹੁੰਦੇ ਹੋ, ਇਨ੍ਹਾਂ ਥਾਵਾਂ ਦੇ ਨਾਮ ਦਰਜ ਕਰੋ।
- ਇਸ ਤੋਂ ਬਾਅਦ ਆਈਫੋਨ ਯੂਜ਼ਰਸ ਨੂੰ ਥ੍ਰੀ ਡਾਟ ਮੈਨਿਊ 'ਤੇ ਟੈਪ ਕਰਨਾ ਹੋਵੇਗਾ ਜੋ ਕਿ ਉੱਪਰ ਸੱਜੇ ਕੋਨੇ 'ਚ ਹੁੰਦਾ ਹੈ। ਇਸ ਦੇ ਨਾਲ ਹੀ ਐਂਡ੍ਰਾਇਡ ਯੂਜ਼ਰਸ ਨੂੰ ਤਿੰਨ ਵਰਟੀਕਲ ਡਾਟਸ 'ਤੇ ਟੈਪ ਕਰਨਾ ਹੋਵੇਗਾ।
- ਇਸ ਤੋਂ ਬਾਅਦ ਮੈਨਿਊ ਤੋਂ ਆਪਸ਼ਨ 'ਤੇ ਟੈਪ ਕਰੋ। ਇਸ ਤੋਂ ਬਾਅਦ Avoid tolls ਤੇ Avoid Highways ਦੇ ਟੌਗਲ ਨੂੰ ਚਾਲੂ ਕਰੋ। ਇਸ ਤੋਂ ਬਾਅਦ ਤੁਹਾਨੂੰ ਦਿਖਾਇਆ ਗਿਆ ਰਸਤਾ ਟੋਲ ਤੇ ਹਾਈਵੇ ਤੋਂ ਬਿਨਾਂ ਹੋਵੇਗਾ।
- ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਜਿਹਾ ਕਰਨ ਨਾਲ ਪਹੁੰਚਣ ਦੇ ਸਮੇਂ ਵਿੱਚ ਬਦਲਾਅ ਹੋ ਸਕਦਾ ਹੈ।
ਦੱਸ ਦੇਈਏ ਕਿ ਗੂਗਲ ਮੈਪਸ ਇਸ ਗੱਲ ਨੂੰ ਧਿਆਨ 'ਚ ਰੱਖੇਗਾ ਤੇ ਅਗਲੇ ਸਫਰ ਦੌਰਾਨ ਟੋਲ ਤੇ ਹਾਈਵੇਅ ਨੂੰ ਹਟਾ ਕੇ ਹੀ ਰਸਤਾ ਦਿਖਾਏਗਾ। ਹਾਲਾਂਕਿ, ਜੇਕਰ ਤੁਸੀਂ ਟੋਲ ਤੇ ਹਾਈਵੇਅ ਦੇ ਨਾਲ ਰੂਟ ਨੂੰ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਪਰੋਕਤ ਕਦਮਾਂ ਨੂੰ ਦੁਬਾਰਾ ਅਪਣਾ ਕੇ ਵਿਕਲਪਾਂ ਨੂੰ ਟੌਗਲ ਕਰਨਾ ਹੋਵੇਗਾ। ਟੋਲ ਹਟਾਉਣ ਨਾਲ ਤੁਹਾਡੇ ਪੈਸੇ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ: Viral Video: ਬੱਸ ਡਰਾਈਵਰਾਂ ਨੂੰ ਹਰ ਰੋਜ਼ ਸਵੇਰੇ ਬਿਸਕੁਟ ਵੰਡਦਾ ਇਹ ਬਜ਼ੁਰਗ, ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਾਇਰਲ
ਇਹ ਫੀਚਰ ਉਨ੍ਹਾਂ ਲੋਕਾਂ ਲਈ ਸੰਪੂਰਨ ਹੈ ਜੋ ਅਕਸਰ ਯਾਤਰਾ ਕਰਦੇ ਹਨ। ਹਾਲਾਂਕਿ, ਸਿਰਫ ਇੱਕ ਕਮਜ਼ੋਰੀ ਇਹ ਹੋਵੇਗੀ ਕਿ ਇਹ ਤੁਹਾਡੇ ਯਾਤਰਾ ਦੇ ਸਮੇਂ ਨੂੰ ਵਧਾਏਗਾ ਪਰ ਜੇਕਰ ਯਾਤਰਾ ਦਾ ਸਮਾਂ ਵਧਾ ਕੇ ਤੁਹਾਡੇ ਪੈਸੇ ਦੀ ਬਚਤ ਹੁੰਦੀ ਹੈ ਤਾਂ ਇਹ ਮਾੜੀ ਗੱਲ ਨਹੀਂ।
ਇਹ ਵੀ ਪੜ੍ਹੋ: Mobile Phone: ਗਲਤੀ ਨਾਲ ਵੀ ਸਰੀਰ ਦੀਆਂ ਇਨ੍ਹਾਂ ਥਾਵਾਂ 'ਤੇ ਨਾ ਰੱਖੋ ਮੋਬਾਈਲ, ਹੋ ਸਕਦਾ ਗੰਭੀਰ ਨੁਕਸਾਨ!