Spam Calls ਤੋਂ ਹੋ ਗਏ ਪਰੇਸ਼ਾਨ? ਤਾਂ ਜਾਣੋ ਫੋਨ 'ਚ ਬਲਾਕ ਕਰਨ ਦਾ ਸੌਖਾ ਤਰੀਕਾ
Spam Calls: ਭਾਰਤ ਵਿੱਚ ਲਗਭਗ ਹਰ ਸਮਾਰਟਫੋਨ ਉਪਭੋਗਤਾ ਨੂੰ ਰੋਜ਼ਾਨਾ ਸਪੈਮ ਅਤੇ ਟੈਲੀਮਾਰਕੀਟਿੰਗ ਕਾਲਸ ਦਾ ਸਾਹਮਣਾ ਕਰਨਾ ਪੈਂਦਾ ਹੈ।

Spam Calls: ਭਾਰਤ ਵਿੱਚ ਲਗਭਗ ਹਰ ਸਮਾਰਟਫੋਨ ਉਪਭੋਗਤਾ ਨੂੰ ਰੋਜ਼ਾਨਾ ਸਪੈਮ ਅਤੇ ਟੈਲੀਮਾਰਕੀਟਿੰਗ ਕਾਲਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਕਾਲਸ ਹੁਣ ਵੱਖ-ਵੱਖ ਨੰਬਰਾਂ ਤੋਂ ਆਉਂਦੀਆਂ ਹਨ। ਪਰ ਚੰਗੀ ਖ਼ਬਰ ਇਹ ਹੈ ਕਿ ਜ਼ਿਆਦਾਤਰ ਐਂਡਰਾਇਡ ਸਮਾਰਟਫੋਨਾਂ ਵਿੱਚ ਹੁਣ ਸਪੈਮ ਕਾਲਾਂ ਨੂੰ ਰੋਕਣ ਲਈ ਇੱਕ ਇਨਬਿਲਟ ਸਹੂਲਤ ਵੀ ਦਿੱਤੀ ਜਾ ਰਹੀ ਹੈ।
Samsung ਦੇ ਫੋਨ ਵਿੱਚ ਕਾਲ ਬਲਾਕਿੰਗ ਦੀ ਸੁਵਿਧਾ ਪਹਿਲਾਂ ਤੋਂ ਹੀ ਹੁੰਦੀ
ਫ਼ੋਨ ਐਪ ਖੋਲ੍ਹੋ
ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ 'ਤੇ ਟੈਪ ਕਰੋ
"Block numbers" ਆਪਸ਼ਨ ਚੁਣੋ
"Block calls from unknown numbers" ਨੂੰ ਆਨ ਕਰੋ
"Block spam and scam calls" ਵਾਲੀਆਂ ਕਾਲਸ ਨੂੰ ਐਕਟਿਵ ਕਰੋ
ਜੇ ਤੁਸੀਂ ਚਾਹੋ ਤਾਂ ਤੁਸੀਂ ਕਿਸੇ ਨੰਬਰ ਨੂੰ Manually ਵੀ ਬਲੌਕ ਕਰ ਸਕਦੇ ਹੋ
ਜ਼ਿਆਦਾਤਰ OnePlus ਡਿਵਾਈਸ ਹੁਣ Google ਦੀ Dialer ਐਪ ਪਹਿਲਾਂ ਤੋਂ ਆਉਂਦੀ ਹੈ:
ਫੋਨ ਐਪ ਖੋਲ੍ਹੋ
ਤਿੰਨ ਡਾਟਸ 'ਤੇ ਟੈਪ ਕਰੋ > Settings 'ਤੇ ਜਾਓ
"Caller ID & Spam" 'ਤੇ ਟੈਪ ਕਰੋ
"Filter spam calls" ਵਿਕਲਪ ਨੂੰ ਚਾਲੂ ਕਰੋ
Oppo, Vivo, iQOO ਅਤੇ Realme ਫੋਨਾਂ ਵਿੱਚ ਸਪੈਮ ਕਾਲਾਂ ਨੂੰ ਕਿਵੇਂ ਬਲੌਕ ਕਰੀਏ?
ਇਹਨਾਂ ਬ੍ਰਾਂਡਾਂ ਦੇ ਜ਼ਿਆਦਾਤਰ ਫੋਨ ਗੂਗਲ ਡਾਇਲਰ ਦੀ ਵਰਤੋਂ ਵੀ ਕਰਦੇ ਹਨ। ਆਓ ਜਾਣਦੇ ਹਾਂ
ਫੋਨ ਐਪ ਖੋਲ੍ਹੋ
Settings 'ਚ ਜਾਓ
Caller ID & Spam 'ਤੇ ਜਾਓ
"Filter spam calls"ਨੂੰ ਚਾਲੂ ਕਰੋ।
Xiaomi ਅਤੇ Poco ਸਮਾਰਟਫ਼ੋਨਾਂ ਲਈ ਤਰੀਕਾ
ਫ਼ੋਨ ਐਪ ਖੋਲ੍ਹੋ
ਉੱਪਰ ਤਿੰਨ ਡਾਟਸ 'ਤੇ ਟੈਪ ਕਰੋ
Settings > Caller ID & Spam 'ਤੇ ਜਾਓ
"Filter spam calls" ਨੂੰ ਚਾਲੂ ਕਰੋ






















