Storage ਫੁੱਲ ਹੋਣ 'ਤੇ ਮਿੰਟਾਂ 'ਚ ਖਾਲੀ ਕਰੋ Gmail, ਜਾਣ ਲਓ ਸੌਖਾ ਜਿਹਾ ਤਰੀਕਾ
How To Clean Storage of Gmail: ਜੀਮੇਲ ਦੀ ਸਟੋਰੇਜ ਫੁੱਲ ਹੋਣਾ ਇੱਕ ਆਮ ਸਮੱਸਿਆ ਹੈ। ਦੱਸ ਦਈਏ ਕਿ ਗੂਗਲ ਵੱਲੋਂ ਹਰ ਯੂਜ਼ਰ ਨੂੰ ਸਿਰਫ 15 ਜੀਬੀ ਸਟੋਰੇਜ ਮੁਫਤ ਵਿੱਚ ਦਿੱਤੀ ਜਾਂਦੀ ਹੈ।
How To Clean Storage of Gmail: ਜੀਮੇਲ ਸਟੋਰੇਜ ਦਾ ਫੁੱਲ ਹੋਣਾ ਇੱਕ ਆਮ ਸਮੱਸਿਆ ਹੈ। ਤੁਹਾਨੂੰ ਦੱਸ ਦਈਏ ਕਿ ਗੂਗਲ ਵੱਲੋਂ ਹਰ ਯੂਜ਼ਰ ਨੂੰ ਸਿਰਫ 15 ਜੀਬੀ ਸਟੋਰੇਜ ਮੁਫਤ ਵਿੱਚ ਦਿੱਤਾ ਜਾਂਦਾ ਹੈ। ਈਮੇਲ ਅਟੈਚਮੈਂਟਸ, ਵੱਡੀਆਂ ਫਾਈਲਾਂ ਅਤੇ ਅਣਚਾਹੇ ਈਮੇਲਸ ਕਰਕੇ ਇਹ ਸਟੋਰੇਜ ਛੇਤੀ ਭਰ ਜਾਂਦੀ ਹੈ। ਜਦੋਂ ਸਟੋਰੇਜ ਭਰ ਜਾਂਦੀ ਹੈ, ਤਾਂ ਨਵੀਆਂ ਈਮੇਲਾਂ ਭੇਜਣਾ ਅਤੇ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਜੀਮੇਲ ਨੂੰ ਮਿੰਟਾਂ ਵਿੱਚ ਆਸਾਨੀ ਨਾਲ ਖਾਲੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦੁਬਾਰਾ ਸਟੋਰੇਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਬੇਲੋੜੀਆਂ ਈਮੇਲਸ ਡਿਲੀਟ ਕਰੋ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤੁਹਾਡੀ ਜੀਮੇਲ ਵਿੱਚ ਅਕਸਰ ਅਜਿਹੀਆਂ ਈਮੇਲਾਂ ਹੁੰਦੀਆਂ ਹਨ ਜਿਹੜੀਆਂ ਕੰਮ ਦੀਆਂ ਨਹੀਂ ਹੁੰਦੀਆਂ ਹਨ। ਇਨ੍ਹਾਂ ਬੇਲੋੜੀਆਂ ਈਮੇਲਸ ਨੂੰ ਮਿਟਾ ਕੇ ਸਟੋਰੇਜ ਨੂੰ ਖਾਲੀ ਕੀਤਾ ਜਾ ਸਕਦਾ ਹੈ।
ਟਰੈਸ਼ ਅਤੇ ਸਪੈਮ ਫੋਲਡਰ ਸਾਫ਼ ਕਰੋ
ਸਪੈਮ ਅਤੇ ਟਰੈਸ਼ ਫੋਲਡਰਾਂ ਵਿੱਚ ਉਹ ਈਮੇਲ ਹੁੰਦੇ ਹਨ ਜਿਹੜੀਆਂ ਤੁਸੀਂ ਡਿਲੀਟ ਕੀਤੀਆਂ ਹੁੰਦੀਆਂ ਜਾਂ ਸਪੈਮ ਵਿੱਚ ਹੁੰਦੀਆਂ। ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਖਾਲੀ ਕਰਨਾ ਜ਼ਰੂਰੀ ਹੈ, ਤਾਂ ਜੋ ਸਟੋਰੇਜ ਨੂੰ ਖਾਲੀ ਕੀਤਾ ਜਾ ਸਕੇ।
ਲੇਬਲ ਅਤੇ ਫੋਲਡਰ ਵਿਵਸਥਿਤ ਕਰੋ
Gmail ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਆਪਣੀ ਈਮੇਲ ਨੂੰ ਲੇਬਲਾਂ ਅਤੇ ਫੋਲਡਰਾਂ ਵਿੱਚ ਵਿਵਸਥਿਤ ਕਰੋ। ਇਸ ਨਾਲ ਨਾ ਸਿਰਫ ਸਟੋਰੇਜ ਬਚਦੀ ਹੈ ਸਗੋਂ ਐਪ ਦੀ ਸਪੀਡ ਵੀ ਵਧਦੀ ਹੈ।
ਅਣਚਾਹੇ ਈਮੇਲਸ ਨੂੰ ਅਨਸਬਸਕ੍ਰਾਈਬ ਕਰੋ
ਉਨ੍ਹਾਂ ਈਮੇਲਸ ਨੂੰ ਅਨਸਬਸਕ੍ਰਾਈਬ ਕਰ ਲਓ, ਜਿਹੜੀਆਂ ਤੁਹਾਡੇ ਕੰਮ ਦੀਆਂ ਨਹੀਂ ਹਨ। ਇਹ ਨਾ ਸਿਰਫ਼ ਤੁਹਾਡੇ ਇਨਬਾਕਸ ਨੂੰ ਸਾਫ਼ ਰੱਖੇਗਾ ਬਲਕਿ ਫਾਲਤੂ ਈਮੇਲਸ ਆਉਣ ਤੋਂ ਵੀ ਰੋਕੇਗਾ।
Unread Email ਡਿਲੀਟ ਕਰੋ
Gmail ਵਿੱਚ ਬਹੁਤ ਸਾਰੀਆਂ EMails ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਨਹੀਂ ਪੜ੍ਹਦੇ ਹੋ ਤਾਂ ਇਸ ਦਾ ਇੱਕ ਬਿਹਤਰ ਵਿਕਲਪ ਆਪਸ਼ਨ ਹੈ, ਇਨ੍ਹਾਂ ਨੂੰ ਡਿਲੀਟ ਕਰਨਾ:
Gmail ਖੋਲ੍ਹੋ।
Search Bar ਵਿੱਚ "Unread" ਟਾਈਪ ਕਰੋ।
ਸਾਰੀਆਂ Unread Emails ਨੂੰ ਚੁਣੋ ਅਤੇ ਉਨ੍ਹਾਂ ਨੂੰ ਡਿਲੀਟ ਕਰ ਦਿਓ।
Gmail ਨਾਲ ਜੁੜੇ ਅਜਿਹੇ ਐਕਸਟੈਂਸ਼ਨ, ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕਰਦੇ ਹੋ, ਉਨ੍ਹਾਂ ਨੂੰ ਡਿਸਏਬਰ ਕਰ ਦਿਓ। ਇਸ ਨਾਲ ਖਾਤੇ ਦੀ ਸਪੀਡ ਵਧੀਆ ਹੋਵੇਗੀ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ Gmail ਦੀ ਸਟੋਰੇਜ ਖਾਲੀ ਕਰ ਸਕਦੇ ਹੋ ਅਤੇ ਆਪਣੀ ਐਪ ਨੂੰ ਤੇਜ਼ ਅਤੇ ਬਿਹਤਰ ਬਣਾ ਸਕਦੇ ਹੋ।