Instagram ਚਲਾਉਂਦਿਆਂ ਇੱਕ ਲਿੰਕ 'ਤੇ ਕੀਤਾ ਕਲਿੱਕ ਤਾਂ ਅਕਾਊਂਟ 'ਚੋਂ ਉੱਡ ਗਏ ਇੰਨੇ ਲੱਖ ਰੁਪਏ, ਜਾਣੋ ਕਿਵੇਂ ਹੋਇਆ
Online Scam: ਦਿੱਲੀ ਦੀ ਇਕ ਔਰਤ ਨੇ ਇੰਸਟਾਗ੍ਰਾਮ ਚਲਾਉਂਦਿਆਂ ਇਕ ਲਿੰਕ 'ਤੇ ਕਲਿੱਕ ਕੀਤਾ ਅਤੇ ਉਸ ਨਾਲ 8.5 ਲੱਖ ਰੁਪਏ ਦੀ ਠੱਗੀ ਵੱਜ ਗਈ। ਜਾਣੋ ਆਖਿਰ ਔਰਤ ਨੇ ਅਜਿਹੀ ਕਿਹੜੀ ਗਲਤੀ ਕੀਤੀ।
Instgram Fraud: ਜੇਕਰ ਤੁਸੀਂ ਨੌਕਰੀ ਲੱਭ ਰਹੇ ਹੋ, ਤਾਂ ਸਾਵਧਾਨ ਹੋ ਕੇ ਕਿਸੇ ਵੀ ਨੌਕਰੀ ਲਈ ਅਪਲਾਈ ਕਰੋ। ਕਹਿਣ ਦਾ ਮਤਲਬ ਹੈ ਕਿ ਨੌਕਰੀ ਲਈ ਹਮੇਸ਼ਾ ਭਰੋਸੇਮੰਦ ਤਰੀਕਿਆਂ ਨਾਲ ਅਪਲਾਈ ਕਰੋ ਅਤੇ ਜਾਂਚ ਤੋਂ ਬਾਅਦ ਹੀ ਕਿਸੇ ਵੀ ਰੂਪ ਵਿੱਚ ਨਿੱਜੀ ਵੇਰਵੇ ਆਦਿ ਭਰੋ। ਅੱਜ ਕੱਲ੍ਹ ਸਕੈਮਰ ਲੋਕਾਂ ਦੀ ਮਜ਼ਬੂਰੀ ਦਾ ਗ਼ਲਤ ਫਾਇਦਾ ਚੁੱਕ ਰਹੇ ਹਨ। ਦਰਅਸਲ, ਧੋਖਾਧੜੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਿੱਲੀ ਦੀ ਇੱਕ ਔਰਤ ਨੇ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋਏ ਆਪਣੀ ਮਿਹਨਤ ਦੀ ਕਮਾਈ 8.5 ਲੱਖ ਰੁਪਏ ਗੁਆ ਦਿੱਤੀ।
ਕੀ ਹੈ ਮਾਮਲਾ?
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਦਿੱਲੀ ਦੀ ਰਹਿਣ ਵਾਲੀ ਇਕ ਔਰਤ ਨੇ ਇੰਸਟਾਗ੍ਰਾਮ 'ਤੇ ਨੌਕਰੀ ਦਾ ਇਸ਼ਤਿਹਾਰ ਦੇਖਿਆ। ਇਸ 'ਤੇ ਕਲਿੱਕ ਕਰਨ ਨਾਲ ਔਰਤ ਦਾ 8.5 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਇਹ ਮਾਮਲਾ ਦਸੰਬਰ 'ਚ ਸਾਹਮਣੇ ਆਇਆ ਸੀ। ਔਰਤ ਇੰਸਟਾਗ੍ਰਾਮ 'ਤੇ ਸਕ੍ਰੋਲ ਕਰ ਰਹੀ ਸੀ ਜਦੋਂ ਉਸ ਨੇ ਨੌਕਰੀ ਦਾ ਇਸ਼ਤਿਹਾਰ ਦੇਖਿਆ ਤਾਂ ਉਸ 'ਤੇ ਕਲਿੱਕ ਕੀਤਾ, ਤਾਂ ਲਿੰਕ ਨੂੰ ਇਕ ਹੋਰ ਪੰਨੇ 'ਤੇ ਰੀਡਾਇਰੈਕਟ ਕੀਤਾ ਗਿਆ ਜਿੱਥੇ ਏਅਰਲਾਈਨ ਜੌਬਸ ਆਲ ਇੰਡੀਆ ਨਾਮ ਦਾ ਪੇਜ ਖੁੱਲ੍ਹਿਆ ਅਤੇ ਉਸ ਨੂੰ ਵੇਰਵੇ ਭਰਨ ਲਈ ਕਿਹਾ ਗਿਆ। ਜਿਵੇਂ ਹੀ ਔਰਤ ਨੇ ਫਾਰਮ ਭਰਿਆ ਤਾਂ ਉਸ ਨੂੰ ਰਾਹੁਲ ਨਾਂ ਦੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਅਤੇ ਉਸ ਨੇ ਰਜਿਸਟਰੇਸ਼ਨ ਫੀਸ ਵਜੋਂ 750 ਰੁਪਏ ਦੇਣ ਲਈ ਕਿਹਾ।
ਇਹ ਵੀ ਪੜ੍ਹੋ: ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, ਇੱਕ ਅੰਬ ਦੀ ਕੀਮਤ ‘ਚ ਆ ਸਕਦੀ ਮਹਿੰਗੀ ਕਾਰ
ਇਸ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਨੇ ਔਰਤ ਨੂੰ ਆਪਣੀ ਗੱਲਾਂ ‘ਚ ਫਸਾਇਆ ਅਤੇ ਗੇਟ ਪਾਸ ਫੀਸ ਬੀਮੇ ਵਜੋਂ ਆਪਣੇ ਖਾਤੇ ਵਿੱਚ 8.5 ਲੱਖ ਰੁਪਏ ਤੋਂ ਵੱਧ ਜਮ੍ਹਾ ਕਰਵਾ ਲਏ। ਧੋਖਾਧੜੀ ਕਰਨ ਵਾਲੇ ਨੇ ਬੜੀ ਚਲਾਕੀ ਨਾਲ ਔਰਤ ਨੂੰ ਗੱਲਾਂ 'ਚ ਫਸਾਇਆ ਅਤੇ ਨੌਕਰੀ ਦੇ ਬਹਾਨੇ ਆਪਣੇ ਖਾਤੇ 'ਚ ਇੰਨੀ ਵੱਡੀ ਰਕਮ ਜਮ੍ਹਾ ਕਰਵਾ ਲਈ। ਸਕੈਮਰ ਇੰਨੇ 'ਤੇ ਨਹੀਂ ਰੁਕਿਆ ਅਤੇ ਔਰਤ ਤੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗ ਗਿਆ, ਪਰ ਜਿਵੇਂ ਹੀ ਔਰਤ ਨੂੰ ਘੁਟਾਲੇ ਕਰਨ ਵਾਲੇ 'ਤੇ ਸ਼ੱਕ ਹੋਇਆ ਅਤੇ ਮਹਿਸੂਸ ਹੋਇਆ ਕਿ ਉਹ ਇਸ ਸਕੈਮ ਦਾ ਸ਼ਿਕਾਰ ਹੋ ਗਈ ਹੈ, ਤਾਂ ਉਸ ਨੇ ਤੁਰੰਤ ਥਾਣੇ 'ਚ ਰਿਪੋਰਟ ਦਰਜ ਕਰਵਾਈ।
ਖੈਰ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਦਿੱਲੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਪੁਲਿਸ ਮੁਤਾਬਕ ਸਭ ਤੋਂ ਵੱਧ ਲੈਣ-ਦੇਣ ਹਰਿਆਣਾ ਦੇ ਹਿਸਾਰ ਤੋਂ ਕੀਤਾ ਗਿਆ ਸੀ। ਮੁਲਜ਼ਮ ਦਾ ਮੋਬਾਈਲ ਫੋਨ ਹਿਸਾਰ ਦੇ ਆਸ-ਪਾਸ ਲੋਕੇਟ ਹੋ ਰਿਹਾ ਸੀ। ਪੁਲਿਸ ਨੇ ਪਲਾਨ ਕਰਕੇ ਮੁਲਜ਼ਮ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਕੋਵਿਡ-19 ਤੋਂ ਬਾਅਦ ਉਸ ਨੇ ਇਸ ਤਰ੍ਹਾਂ ਦੀਆਂ ਕਈ ਠੱਗੀਆਂ ਕੀਤੀਆਂ ਅਤੇ ਕਈ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ।
ਆਨਲਾਈਨ ਫਰਾਡ ਤੋਂ ਕਰਨਾ ਹੈ ਬਚਾਅ ਤਾਂ ਅਪਣਾਓ ਇਹ ਤਰੀਕਾ
ਅੱਜ ਦੇ ਡਿਜੀਟਲ ਯੁੱਗ ਵਿੱਚ ਆਪਣੇ ਵੇਰਵਿਆਂ ਨੂੰ ਔਨਲਾਈਨ ਸੁਰੱਖਿਅਤ ਰੱਖਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਕ ਗਲਤ ਕਲਿੱਕ ਤੁਹਾਡੀ ਸਾਲਾਂ ਦੀ ਕਮਾਈ ਨੂੰ ਖਤਮ ਕਰ ਸਕਦਾ ਹੈ। ਕਿਸੇ ਵੀ ਕੰਮ ਨੂੰ ਹਮੇਸ਼ਾ ਭਰੋਸੇਯੋਗ ਤਰੀਕੇ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਆਪਣੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਿਓ। ਜਦੋਂ ਲੈਣ-ਦੇਣ ਨਾਲ ਸਬੰਧਤ ਕੋਈ ਵੀ ਗੱਲ ਆਵੇ ਤਾਂ ਕੁਝ ਵੀ ਸਾਂਝਾ ਨਾ ਕਰੋ। ਨੌਕਰੀ ਲਈ ਅਪਲਾਈ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਕੋਈ ਵੀ ਕੰਪਨੀ ਤੁਰੰਤ ਤੁਹਾਡੇ ਤੋਂ ਤੁਹਾਡੇ ਬੈਂਕ ਵੇਰਵੇ ਆਦਿ ਨਹੀਂ ਪੁੱਛਦੀ। ਹਰ ਕੰਪਨੀ ਦੇ ਕੁਝ ਰੂਲਸ ਹੁੰਦੇ ਹਨ ਜਿਨ੍ਹਾਂ ਦੇ ਅਨੁਸਾਰ ਕਰਮਚਾਰੀਆਂ ਦੀ ਭਰਤੀ ਆਦਿ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Chennai-Delhi Rajdhani Express : ਰਾਜਧਾਨੀ ਐਕਸਪ੍ਰੈੱਸ 'ਚੋਂ ਅਚਾਨਕ ਨਿਕਲਣ ਲੱਗਾ ਧੂੰਆਂ , ਮੱਚੀ ਹਫੜਾ-ਦਫੜੀ, ਜਾਣੋ ਕੀ ਸੀ ਵਜ੍ਹਾ