Electricity Bill: ਦਿਨ-ਰਾਤ ਖੁੱਲ੍ਹ ਕੇ ਚਲਾਓ ਏਸੀ...ਨਹੀਂ ਘੁੰਮੇਗਾ ਮੀਟਰ, ਬੱਸ ਲਵਾ ਲਵੋ ਇਹ ਐਡਵਾਂਸਡ ਸਿਸਟਮ
ਭਾਰਤ ਵਿੱਚ ਪੈਟਰੋਲ-ਡੀਜ਼ਲ ਤੋਂ ਬਾਅਦ ਬਿਜਲੀ ਦੇ ਬਿੱਲਾਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਇਹ ਪ੍ਰੇਸ਼ਾਨ ਲੋਕ ਚਾਹੁੰਦੇ ਹਨ ਕਿ ਸੋਲਰ ਸਿਸਟਮ ਬਿਨਾਂ ਕਿਸੇ ਵਾਧੂ ਦੇਖਭਾਲ ਦੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇ।
Electricity Bill: ਭਾਰਤ ਵਿੱਚ ਪੈਟਰੋਲ-ਡੀਜ਼ਲ ਤੋਂ ਬਾਅਦ ਬਿਜਲੀ ਦੇ ਬਿੱਲਾਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਗਰਮੀ ਵਿੱਚ ਏਸੀ ਚਲਾਏ ਬਗੈਰ ਨਹੀਂ ਰਿਹਾ ਜਾ ਸਕਦਾ ਤੇ ਏਸੀ ਬਿਜਲੀ ਮੀਟਰ ਦੀ ਹਨ੍ਹੇਰੀ ਬਣਾ ਦਿੰਦਾ ਹੈ। ਅਜਿਹੇ ਵਿੱਚ ਅਸੀਂ ਤੁਹਾਨੂੰ ਅੱਜ ਅਸੀ ਅਜਿਹੇ ਐਡਵਾਂਸਡ ਸਿਸਟਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਲਵਾਉਣ ਮਗਰੋਂ ਮੀਟਰ ਵੀ ਨਹੀਂ ਘੁੰਮੇਗਾ ਤੇ ਏਸੀ ਵੀ ਦਿਨ-ਰਾਤ ਚੱਲੇਗਾ।
ਦਰਅਸਲ ਜ਼ਿਆਦਾਤਰ ਭਾਰਤੀ ਘਰਾਂ ਵਿੱਚ ਬਿਜਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ 1 HP ਦਾ ਸਬਮਰਸੀਬਲ ਪੰਪ, ਕੂਲਰ, ਫਰਿੱਜ, ਪੱਖਾ, ਏਅਰ ਕੰਡੀਸ਼ਨਰ ਵਰਗੇ ਉਪਕਰਨ ਹੁੰਦੇ ਹਨ। ਬਿਜਲੀ ਦੇ ਮੋਟੇ ਬਿੱਲਾਂ ਤੋਂ ਪ੍ਰੇਸ਼ਾਨ ਲੋਕ ਚਾਹੁੰਦੇ ਹਨ ਕਿ ਸੋਲਰ ਸਿਸਟਮ ਬਿਨਾਂ ਕਿਸੇ ਵਾਧੂ ਦੇਖਭਾਲ ਦੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇ। ਦੱਸ ਦਈਏ ਕਿ ਇੱਕ ਐਡਵਾਂਸਡ 2.5 ਕਿਲੋਵਾਟ ਸਿਸਟਮ ਸਥਾਪਤ ਕਰਕੇ ਤੁਸੀਂ ਬਹੁਤ ਘੱਟ ਰੱਖ-ਰਖਾਅ ਨਾਲ ਆਪਣੀਆਂ ਸਾਰੀਆਂ ਬਿਜਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ।
ਤਕਨੀਕੀ ਮਾਹਿਰਾਂ ਮੁਤਾਬਕ ਇਸ ਸਿਸਟਮ ਵਿੱਚ ਤਿੰਨ ਮੁੱਖ ਭਾਗ ਹਨ। ਸੋਲਰ ਪੈਨਲ, ਸੋਲਰ ਇਨਵਰਟਰ ਤੇ ਸੋਲਰ ਬੈਟਰੀ। ਐਡਵਾਂਸਡ 2.5 ਕਿਲੋਵਾਟ ਸਿਸਟਮ 1 ਟਨ ਏਸੀ, ਸਬਮਰਸੀਬਲ ਪੰਪ, ਪੱਖੇ, ਟੀਵੀ ਤੇ ਵਾਸ਼ਿੰਗ ਮਸ਼ੀਨਾਂ ਵਰਗੇ ਲੋਡ ਨੂੰ ਆਸਾਨੀ ਨਾਲ ਚਲਾ ਸਕਦਾ ਹੈ। ਇਸ ਸਿਸਟਮ ਨੂੰ ਲਗਾਉਣ 'ਤੇ ਲਗਪਗ 45,000 ਰੁਪਏ ਦਾ ਖਰਚਾ ਆ ਸਕਦਾ ਹੈ, ਜਿਸ ਵਿੱਚ ਇੰਸਟਾਲੇਸ਼ਨ ਦੀ ਲਾਗਤ ਵੀ ਸ਼ਾਮਲ ਹੈ।
ਇਸ ਸੋਲਰ ਸਿਸਟਮ ਨੂੰ ਖਰੀਦਣ ਲਈ, ਤੁਸੀਂ ਆਪਣੇ ਨਜ਼ਦੀਕੀ ਮਾਰਕੀਟ ਵਿੱਚ Nexus ਡੀਲਰ ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਆਨਲਾਈਨ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ Nexus ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੀ ਇਸ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਸੋਲਰ ਸਿਸਟਮ ਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕਦਾ ਹੈ, ਕਿਉਂਕਿ ਸੋਲਰ ਸਿਸਟਮ ਵਿੱਚ ਲਗਾਏ ਗਏ ਉਪਕਰਨ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਪੈਦਾ ਨਹੀਂ ਕਰਦੇ। ਇਹ ਵਾਤਾਵਰਣ ਪੱਖੀ ਹੁੰਦੇ ਹਨ। ਐਡਵਾਂਸ ਸੋਲਰ ਸਿਸਟਮ ਲਗਾ ਕੇ ਬਿਜਲੀ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਤੁਸੀਂ ਸੋਲਰ ਸਿਸਟਮ ਨਾਲ ਬਿੱਲ ਵੀ ਘਟਾ ਸਕਦੇ ਹੋ।
-ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।