(Source: ECI/ABP News/ABP Majha)
ਹੋਸ਼ ਉਡਾ ਦੇਣ ਵਾਲੀ ਇੰਟਰਨੈੱਟ ਸਪੀਡ, 319 TB ਦੀ ਸਪੀਡ ਨਾਲ ਅੱਖ ਦੇ ਫੋਰ ’ਚ ਹਜ਼ਾਰਾਂ ਫ਼ਾਈਲਾਂ ਡਾਊਨਲੋਡ
ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨਜ਼ ਟੈਕਨਾਲੋਜੀ (ਐਨਆਈਆਈਸੀਟੀ) ਦੀ ਲੈਬ ਵਿੱਚ ਟੈਸਟ ਕਰਨ ਦੌਰਾਨ ਇੰਟਰਨੈਟ ਦੀ ਗਤੀ 319 ਟੈਰਾ ਬਾਈਟਸ (TB) ਤੱਕ ਪਹੁੰਚ ਗਈ ਹੈ।
ਟੋਕੀਓ: ਅਜੋਕੇ ਯੁੱਗ ਵਿਚ, ਇੰਟਰਨੈੱਟ ਹਰੇਕ ਦੀ ਜ਼ਿੰਦਗੀ ਨਾਲ ਜੁੜ ਗਿਆ ਹੈ ਪਰ ਕਈ ਵਾਰ ਅਤੇ ਬਹੁਤ ਸਾਰੀਆਂ ਥਾਵਾਂ ਤੇ, ਇਸ ਦੀ ਘੱਟ ਰਫਤਾਰ ਸਮੱਸਿਆਵਾਂ ਪੈਦਾ ਕਰਦੀ ਹੈ। ਇਸ ਦੀ ਗਤੀ ਨੂੰ ਨਿਰੰਤਰ ਵਧਾਉਣ ਲਈ ਕੰਮ ਜਾਰੀ ਹੈ। ਆਪਟੀਕਲ ਫਾਈਬਰ ਕੇਬਲ ਜ਼ਰੀਏ ਇਸ ਦੀ ਗਤੀ ਵੀ ਕੁਝ ਹੱਦ ਤੱਕ ਵਧਾ ਦਿੱਤੀ ਗਈ ਹੈ। ਹੁਣ ਜਾਪਾਨ ਨੇ ਇਸ ਸਬੰਧ ਵਿਚ ਇਕ ਨਵਾਂ ਟੈਸਟ ਕੀਤਾ ਹੈ।
ਇੰਟਰਨੈੱਟ ਦੀ ਸਪੀਡ 'ਤੇ ਕੀਤੇ ਗਏ ਇਸ ਟੈਸਟ ਵਿਚ ਜੋ ਰਫਤਾਰ ਸਾਹਮਣੇ ਆਈ ਹੈ, ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਤੋੜ ਕੇ ਰੱਖ ਕਰ ਦਿੱਤਾ ਹੈ। ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨਜ਼ ਟੈਕਨਾਲੋਜੀ (ਐਨਆਈਆਈਸੀਟੀ) ਦੀ ਲੈਬ ਵਿੱਚ ਟੈਸਟ ਕਰਨ ਦੌਰਾਨ ਇੰਟਰਨੈਟ ਦੀ ਗਤੀ 319 ਟੈਰਾ ਬਾਈਟਸ (TB) ਤੱਕ ਪਹੁੰਚ ਗਈ ਹੈ। ਇਹ ਇੰਨਾ ਜ਼ਿਆਦਾ ਤੇਜ਼ ਹੈ ਕਿ ਸ਼ਾਇਦ ਤੁਹਾਡੇ ਲਈ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋਵੇਗਾ। ਪਿਛਲੇ ਸਾਲ ਇਸੇ ਤਰ੍ਹਾਂ ਦੇ ਟੈਸਟ ਵਿੱਚ, ਇਹ ਰਫਤਾਰ 178 ਟੈਰਾਬਾਈਟ ਸੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਯੂਐਸ ਪੁਲਾੜ ਏਜੰਸੀ ਨਾਸਾ ਵੀ 440 ਗੀਗਾਬਾਈਟ ਪ੍ਰਤੀ ਸਕਿੰਟ ਦੀ ਇੰਟਰਨੈਟ ਸਪੀਡ ਦੀ ਵਰਤੋਂ ਕਰਦੀ ਹੈ। ਜਪਾਨ ਵਿੱਚ ਇੱਕ ਲੈਬ ਵਿੱਚ ਪ੍ਰਾਪਤ ਕੀਤੀ ਇੰਟਰਨੈਟ ਦੀ ਗਤੀ ਦੇ ਨਾਲ, ਸਭ ਤੋਂ ਵੱਡੀਆਂ ਫਾਈਲਾਂ ਨੂੰ ਚੁਟਕੀ ਵਿੱਚ ਵੀ ਡਾਊਢੲਲੋਡ ਕੀਤਾ ਜਾ ਸਕਦਾ ਹੈ। ਇਹ ਗਤੀ ਦੁਨੀਆ ਵਿਚ ਸਭ ਤੋਂ ਵੱਧ ਹੈ। ਤੁਸੀਂ ਇਸਦੀ ਗਤੀ ਦਾ ਅੰਦਾਜ਼ਾ ਇਸ ਤਰੀਕੇ ਨਾਲ ਲਗਾ ਸਕਦੇ ਹੋ ਕਿ ਹਜ਼ਾਰਾਂ ਫਿਲਮਾਂ ਇਸ ਸਪੀਡ ਨਾਲ ਇੱਕ ਸਕਿੰਟ ਵਿੱਚ ਡਾਊਨਨਲੋਡ ਕੀਤੀਆਂ ਜਾ ਸਕਦੀਆਂ ਹਨ।
ਜਪਾਨ ਦੀ ਲੈਬ. ਨੇ ਵੀ ਇਸ ਸਪੀਡ ਨੂੰ ਹਾਸਲ ਕਰਨ ਲਈ ਆਪਟੀਕਲ ਫਾਈਬਰ ਕੇਬਲ ਦੀ ਵਰਤੋਂ ਕੀਤੀ ਹੈ। ਖੋਜ ਅਨੁਸਾਰ, ਇਸ ਸਪੀਡ ਨੂੰ ਆਪਣੇ ਆਪ ਵਿੱਚ ਮੌਜੂਦ ਆਪਟੀਕਲ ਫਾਈਬਰ ਕੇਬਲ ਵਿੱਚ ਕੁਝ ਜ਼ਰੂਰੀ ਚੀਜ਼ਾਂ ਨੂੰ ਬਦਲ ਕੇ ਹਾਸਲ ਕੀਤਾ ਜਾ ਸਕਦਾ ਹੈ। ਇਸ ਨਾਲ ਲਾਗਤ ਵੀ ਘਟੇਗੀ।
ਜਾਪਾਨ ਦੀ ਲੈਬ. ਵਿਚ ਕੀਤੇ ਗਏ ਇਸ ਟੈਸਟ ਦੀ ਰਿਪੋਰਟ ਪਿਛਲੇ ਮਹੀਨੇ ਆਪਟੀਕਲ ਫਾਈਬਰ ਕਮਿਊਨੀਕੇਸ਼ਨਜ਼ 'ਤੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਪੇਸ਼ ਕੀਤੀ ਗਈ ਸੀ। ਦੱਸਿਆ ਗਿਆ ਹੈ ਕਿ ਇਸ ਲਈ ਐਨਆਈਆਈਸੀਟੀ (NIICT) ਨੇ 3001 ਕਿਲੋਮੀਟਰ ਲੰਬਾ ਟ੍ਰਾਂਸਮਿਸ਼ਨ ਤਿਆਰ ਕੀਤਾ ਸੀ।
ਹਾਲਾਂਕਿ, ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਨੂੰ ਹਕੀਕਤ ਬਣਾਉਣ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਇਸ ਗਤੀ ਨੂੰ ਪ੍ਰਾਪਤ ਕਰਨ ਲਈ, ਖੋਜਕਾਰਾਂ ਨੇ ਵੱਖ-ਵੱਖ ਤਰੰਗ ਦਿਸ਼ਾਵਾਂ ਲਈ ਇੱਕ ਵਿਸ਼ੇਸ਼ ਧਾਤ ਦੁਆਰਾ ਬਣੇ ਐਂਪਲੀਫਾਇਰ ਅਤੇ 552 ਚੈਨਲ ਕੌਂਬ ਲੇਜ਼ਰ ਦੀ ਵਰਤੋਂ ਕੀਤੀ।