iOS 14 ਦਾ Beta ਵਰਜ਼ਨ ਡਾਊਨਲੋਡ ਲਈ ਉਪਲਬਧ, ਇਨ੍ਹਾਂ ਨਵੇਂ ਫੀਚਰਸ ਦਾ ਕਰੋ ਟ੍ਰਾਇਲ
ਬੀਟਾ ਵਰਜ਼ਨ 'ਚ ਉਪਲਬਧ ਜ਼ਿਆਦਾਤਰ ਫੀਚਰਸ ਨੂੰ iOS 14 ਦੀ ਫਾਇਨਲ ਅਪਡੇਟ 'ਚ ਦਿੱਤੇ ਜਾਣ ਦੀ ਸੰਭਾਵਨਾ ਹੈ। ਬੀਟਾ ਵਰਜ਼ਨ ਬਾਰੇ ਗੱਲ ਕਰੀਏ ਤਾਂ ਐਪਲ ਨੇ Widget ਨੂੰ ਲੈਕੇ ਨਵੇਂ ਫੀਚਰਸ ਪੇਸ਼ ਕੀਤੇ ਹਨ।
ਅਮਰੀਕੀ ਮਲਟੀਨੈਸ਼ਨਲ ਕੰਪਨੀ Apple ਨੇ ਆਪਣੀ iOS 14 ਓਪਰੇਟਿੰਗ ਦਾ ਬੀਟਾ ਵਰਜ਼ਨ ਲੋਕਾਂ ਲਈ ਜਾਰੀ ਕਰ ਦਿੱਤਾ ਹੈ। ਬੀਟਾ ਵਰਜ਼ਨ ਨੂੰ ਹੁਣ ਯੂਜ਼ਰਸ ਡਾਊਨਲੋਡ ਕਰਕੇ ਟੈਸਟ ਕਰ ਸਕਦੇ ਹਨ। ਹਾਲਾਂਕਿ iOS 14 ਦਾ ਬੀਟਾ ਵਰਜ਼ਨ ਆਈਫੋਨ 'ਚ ਡਾਊਨਲੋਡ ਕਰਨ ਤੋਂ ਪਹਿਲਾਂ ਡਾਟਾ ਦਾ ਬੈਕਅਪ ਜ਼ਰੂਰ ਲੈ ਲਓ। ਐਪਲ ਨੇ iOS 'ਚ ਕਾਲਿੰਗ ਸਕ੍ਰੀਨ 'ਚ ਬਦਲਾਅ ਸਮੇਤ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਹਨ।
ਰਿਪੋਰਟਾਂ ਮੁਤਾਬਕ ਬੀਟਾ ਵਰਜ਼ਨ 'ਚ ਉਪਲਬਧ ਜ਼ਿਆਦਾਤਰ ਫੀਚਰਸ ਨੂੰ iOS 14 ਦੀ ਫਾਇਨਲ ਅਪਡੇਟ 'ਚ ਦਿੱਤੇ ਜਾਣ ਦੀ ਸੰਭਾਵਨਾ ਹੈ। ਬੀਟਾ ਵਰਜ਼ਨ ਬਾਰੇ ਗੱਲ ਕਰੀਏ ਤਾਂ ਐਪਲ ਨੇ Widget ਨੂੰ ਲੈਕੇ ਨਵੇਂ ਫੀਚਰਸ ਪੇਸ਼ ਕੀਤੇ ਹਨ। ਹੁਣ ਤੁਸੀਂ ਆਪਣੀ ਸਕ੍ਰੀਨ 'ਤੇ ਥਰਡ ਪਾਰਟੀ Widget ਦਾ ਇਸਤੇਮਾਲ ਕਰ ਸਕਦੇ ਹਨ। ਇਸ ਦੇ ਨਾਲ ਹੀ ਤਹਾਨੂੰ Widget ਦਾ ਸਾਇਜ਼ ਵੀ ਆਪਣੇ ਹਿਸਾਬ ਨਾਲ ਐਡਜਸਟ ਕਰਨ ਦਾ ਵਿਕਲਪ ਮਿਲੇਗਾ।
ਐਪ ਲਾਇਬ੍ਰੇਰੀ
ਐਪ ਲਾਇਬ੍ਰੇਰੀ 'ਚ ਤਹਾਨੂੰ ਬੀਟਾ ਵਰਜ਼ਨ 'ਚ ਕਈ ਨਵੇਂ ਫੀਚਰਸ ਮਿਲਣਗੇ। ਐਪ ਲਾਇਬ੍ਰੇਰੀ 'ਚ Suggested ਤੇ Recently Added ਜਿਹੇ ਕੈਟਾਗਰੀ ਨੂੰ ਐਪ ਲਾਇਬ੍ਰੇਰੀ ਦੀ ਹੋਮ ਸਕ੍ਰੀਨ ਤੋਂ ਵੱਖ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਐਪ ਦਾ ਇਸਤੇਮਾਲ ਤੁਸੀਂ ਜ਼ਿਆਦਾ ਕਰਦੇ ਹੋ ਉਨ੍ਹਾਂ ਦੇ icon ਨੂੰ ਵੱਡਾ ਕਰਨ ਦਾ ਵਿਕਲਪ ਵੀ ਮਿਲੇਗਾ। ਐਪ ਲਾਇਬ੍ਰੇਰੀ 'ਚ ਉਪਲਬਧ ਐਪ ਨੂੰ ਹੋਮ ਸਕ੍ਰੀਨ 'ਤੇ ਸਰਚ ਕਰਨ ਦੀ ਆਪਸ਼ਨ ਵੀ ਬੀਟਾ ਵਰਜ਼ਨ 'ਚ ਉਪਲਬਧ ਹੈ।
Full Screen ਕਾਲ ਨੋਟੀਫਿਕੇਸ਼ਨ ਤੋਂ ਛੁਟਕਾਰਾ:
iOS 14 'ਚ ਫੁੱਲ ਸਕ੍ਰੀਨ ਕਾਲ ਨੋਟੀਫਿਕੇਸ਼ਨ ਤੋਂ ਮੁਕਤੀ ਮਿਲਣਾ ਤੈਅ ਹੈ। ਬੀਟਾ ਵਰਜ਼ਨ 'ਚ ਕੰਪਨੀ ਨੇ ਇਸ ਵਿਕਲਪ ਨੂੰ ਜਾਰੀ ਕਰ ਦਿੱਤਾ ਹੈ। ਹੁਣ ਜੇਕਰ ਤੁਸੀਂ ਫੋਨ ਇਸਤੇਮਾਲ ਕਰ ਰਹੇ ਹੋ ਤਾਂ ਕਿਸੇ ਦਾ ਫੋਨ ਆਉਣ ਤੋਂ ਉਹ ਸਕ੍ਰੀਨ 'ਤੇ ਉੱਪਰ ਵੱਲ ਛੋਟੇ ਜਿਹੇ ਹਿੱਸੇ 'ਚ ਨੋਟੀਫਿਕੇਸ਼ਨ ਦੇ ਤੌਰ 'ਤੇ ਦਿਖਾਈ ਦੇਵੇਗਾ।
ਮਲਟੀ ਟਾਸਕਿੰਗ ਫੀਚਰ 'ਚ ਹੋਇਆ ਬਦਲਾਅ:
iOS 14 ਦੇ ਬੀਟਾ ਵਰਜ਼ਨ 'ਚ ਕੰਪਨੀ ਪਿਕਟਰ ਟੂ ਪਿਕਚਰ ਮੋਡ ਜਾਂ ਟ੍ਰਾਇਲ ਵੀ ਕਰ ਰਹੀ ਹੈ। ਇਹ ਫੀਚਰ ਪਿਛਲੇ ਕੁਝ ਸਮੇਂ ਤੋਂ iPad 'ਚ ਉਪਲਬਧ ਸੀ। ਹੁਣ iPhone ਯੂਜ਼ਰਸ ਵੀ ਆਪਣੇ ਵੀਡੀਓ ਸਕ੍ਰੀਨ ਨੂੰ ਛੋਟਾ ਜਾਂ ਵੱਡਾ ਕਰ ਸਕਦੇ ਹਨ। ਇੰਨਾ ਹੀ ਨਹੀਂ ਇਸ ਮੋਡ 'ਚ ਤੁਸੀਂ ਗੇਮ ਜਾਂ ਮੈਸੇਜਿੰਗ ਕਰਦਿਆਂ ਸਮੇਂ ਫੋਨ ਦੇ ਕਿਸੇ ਹਿੱਸੇ 'ਚ ਵੀਡੀਓ ਵੀ ਚਲਾ ਸਕਦੇ ਹੋ।
ਇਨ੍ਹਾਂ ਸਭ ਤੋਂ ਇਲਾਵਾ ਐਪਲ ਨੇ ਬੀਟਾ ਵਰਜ਼ਨ 'ਚ Siri ਤੇ ਸਿਕਿਓਰਟੀ ਨੂੰ ਲੈ ਕੇ ਵੀ ਬਦਲਾਅ ਕੀਤੇ ਹਨ। ਐਪਲ ਆਪਣੇ ਨਵੇਂ ਪ੍ਰੋਡਕਟ ਦੀ ਲਾਂਚ ਦੇ ਨਾਲ ਹੀ iOS 14 ਲਾਂਚ ਕਰੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ