iPhone 13 ਸੀਰੀਜ਼ ਆਲਵੇਜ਼ ਓਨ ਡਿਸਪਲੇ ਫ਼ੀਚਰ ਨਾਲ ਹੋਵੇਗੀ ਲੈਸ, ਜਾਣੋ ਕਦੋਂ ਲੌਂਚ ਹੋਣਗੇ ਫੋਨ
ਤਕਨੀਕੀ ਕੰਪਨੀ Apple ਨੇ ਆਪਣੀ iPhone 12 ਸੀਰੀਜ਼ ਤੋਂ ਬਾਅਦ ਆਈਫੋਨ 13 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਇਸ ਸੀਰੀਜ਼ ਬਾਰੇ ਵੇਰਵੇ ਸਾਹਮਣੇ ਆ ਰਹੇ ਹਨ। ਤਾਜ਼ਾ ਜਾਣਕਾਰੀ ਦੇ ਅਨੁਸਾਰ ਆਈਫੋਨ 13 ਅਤੇ ਆਈਫੋਨ 13 ਪ੍ਰੋ ਦੀ ਡਿਸਪਲੇਅ ਆਈਫੋਨ 12 ਦੇ ਸਮਾਨ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਫੋਨ ਨਾਲ ਜੁੜੇ ਹੋਰ ਫ਼ੀਚਰ।

ਮਿਲੇਗਾ ਆਲਵੇਜ਼ ਓਨ ਡਿਸਪਲੇ ਫ਼ੀਚਰ:
ਰਿਪੋਰਟ ਦੇ ਅਨੁਸਾਰ, iPhone 13 ਅਤੇ iPhone 13 Pro ਦਾ ਡਿਜ਼ਾਈਨ ਵੀ ਆਈਫੋਨ 12 ਸੀਰੀਜ਼ ਦੇ ਸਮਾਨ ਹੋ ਸਕਦਾ ਹੈ। ਦੋਵੇਂ ਮਾਡਲ ਡਿਵਾਈਸ ਆਲਵੇਜ਼ ਓਨ ਡਿਸਪਲੇਅ ਫੀਚਰ ਨਾਲ ਲੈਸ ਹੋਣਗੇ। ਇਸ ਫ਼ੀਚਰ ਦੇ ਐਕਸਟਿਵ ਹੋਣ 'ਤੇ ਯੂਜ਼ਰ ਨੂੰ ਸਕ੍ਰੀਨ ਵਿੱਚ ਟਾਈਮ ਅਤੇ ਬੈਟਰੀ ਦਾ ਆਈਕਨ ਦਿਖੇਗਾ। ਉਥੇ ਹੀ ਪ੍ਰੋ ਮਾਡਲ 'ਚ ਐਲਟੀਪੀਓ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਚਾਰ ਮਾਡਲ ਹੋ ਸਕਦੇ ਲਾਂਚ:
ਇਕ ਰਿਪੋਰਟ ਦੇ ਅਨੁਸਾਰ ਐਪਲ ਆਈਫੋਨ 13 ਸੀਰੀਜ਼ ਦੇ ਤਹਿਤ ਆਈਫੋਨ 13, ਆਈਫੋਨ 13 ਮਿਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ ਲੌਂਚ ਕਰ ਸਕਦੇ ਹਨ। ਆਈਫੋਨ 13 ਮਿਨੀ 60Hz ਰਿਫਰੈਸ਼ ਰੇਟ ਦੇ ਨਾਲ 5.4 ਇੰਚ ਦੀ OLED ਡਿਸਪਲੇਅ ਦੀ ਪੇਸ਼ਕਸ਼ ਕਰ ਸਕਦਾ ਹੈ। ਇਸ ਦੇ ਨਾਲ ਹੀ ਆਈਫੋਨ 13 'ਚ 6.1 ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਯੂਜ਼ਰਸ ਨੂੰ ਆਈਫੋਨ 13 ਪ੍ਰੋ 'ਚ 6.1 ਇੰਚ ਦੀ OLED ਡਿਸਪਲੇਅ ਅਤੇ ਆਈਫੋਨ 13 ਪ੍ਰੋ ਮੈਕਸ 'ਚ 6.7 ਇੰਚ ਦੀ ਓਐਲਈਡੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਦੋਵੇਂ ਸਕ੍ਰੀਨ 120Hz ਦੇ ਰਿਫਰੈਸ਼ ਰੇਟ ਦੇ ਨਾਲ ਆਉਣਗੀਆਂ।