iPhone New Prices: ਖੁਸ਼ਖਬਰੀ! ਕਸਟਮ ਡਿਊਟੀ 'ਚ ਕਟੌਤੀ ਪਿੱਛੋਂ ਐਪਲ ਨੇ ਘਟਾਈਆਂ ਆਈਫੋਨ ਦੀਆਂ ਕੀਮਤਾਂ
ਬਜਟ 2024 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਮਾਰਟਫ਼ੋਨਾਂ 'ਤੇ ਬੇਸਿਕ ਕਸਟਮ ਡਿਊਟੀ 20 ਤੋਂ ਘਟਾ ਕੇ 15 ਫ਼ੀਸਦੀ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਸਮਾਰਟਫੋਨ ਦੀ ਕੀਮਤ 'ਤੇ ਅਸਰ ਦੇਖਣ ਨੂੰ ਮਿਲਿਆ ਹੈ।
iPhone New Prices in India: ਬਜਟ 2024 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਮਾਰਟਫ਼ੋਨਾਂ 'ਤੇ ਬੇਸਿਕ ਕਸਟਮ ਡਿਊਟੀ 20 ਤੋਂ ਘਟਾ ਕੇ 15 ਫ਼ੀਸਦੀ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਸਮਾਰਟਫੋਨ ਦੀ ਕੀਮਤ 'ਤੇ ਅਸਰ ਦੇਖਣ ਨੂੰ ਮਿਲਿਆ ਹੈ। ਬਜਟ 2024 ਤੋਂ ਬਾਅਦ ਐਪਲ ਨੇ ਵੀ ਆਈਫੋਨ ਦੀਆਂ ਕੀਮਤਾਂ 'ਚ 3 ਤੋਂ 4 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਆਈਫੋਨ 15 ਤੇ ਆਈਫੋਨ 14 ਸਮੇਤ ਹੋਰ ਮਾਡਲਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ।
ਐਪਲ ਆਈਫੋਨ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਮਾਰਟਫੋਨਜ਼ ਦੀਆਂ ਕੀਮਤਾਂ 'ਚ 300 ਤੋਂ 5900 ਰੁਪਏ ਦੀ ਕਟੌਤੀ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਆਈਫੋਨ ਦੀਆਂ ਨਵੀਆਂ ਕੀਮਤਾਂ ਕੀ ਹਨ ਤੇ ਇਹ ਕੀਮਤ ਕਿੰਨੀ ਹੋਵੇਗੀ।
iPhone 15 Price in India
ਆਈਫੋਨ 15 ਦੀ ਕੀਮਤ 'ਚ 300 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਤੁਹਾਨੂੰ iPhone 15 128 GB ਵੇਰੀਐਂਟ 79,900 ਰੁਪਏ ਦੀ ਬਜਾਏ 79,600 ਰੁਪਏ ਵਿੱਚ ਮਿਲੇਗਾ।
iPhone 15 Plus Price in India
iPhone 15 ਦੀ ਤਰ੍ਹਾਂ iPhone 15 Plus ਦੀ ਕੀਮਤ ਵਿੱਚ ਵੀ 300 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਤੁਹਾਨੂੰ 128 ਜੀਬੀ ਵੇਰੀਐਂਟ ਲਈ 89,900 ਰੁਪਏ ਦੀ ਬਜਾਏ ਤੁਹਾਨੂੰ 89,600 ਰੁਪਏ ਖਰਚ ਕਰਨੇ ਪੈਣਗੇ।
iPhone 15 Pro Price in India
iPhone 15 Pro ਨੂੰ 5100 ਰੁਪਏ ਸਸਤਾ ਕਰ ਦਿੱਤਾ ਗਿਆ ਹੈ। ਮਤਲਬ ਜੋ ਮਾਡਲ ਤੁਹਾਨੂੰ 1,34,900 ਰੁਪਏ 'ਚ ਮਿਲਦਾ ਸੀ, ਉਹ ਹੁਣ 1,29,800 ਰੁਪਏ 'ਚ ਮਿਲੇਗਾ।
iPhone 15 Pro Max Price in India
ਆਈਫੋਨ ਦਾ ਇਹ ਮਾਡਲ ਹੁਣ 5900 ਰੁਪਏ ਤੱਕ ਸਸਤਾ ਮਿਲੇਗਾ। ਮਤਲਬ ਕਿ ਹੁਣ ਤੁਸੀਂ ਇਸ ਫੋਨ ਨੂੰ 1,59,900 ਰੁਪਏ ਦੀ ਬਜਾਏ 1,54,000 ਰੁਪਏ 'ਚ ਖਰੀਦ ਸਕੋਗੇ।
iPhone 14 Price in India
ਆਈਫੋਨ ਦੀ ਕੀਮਤ 'ਚ 300 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਤੁਹਾਨੂੰ ਇਸ ਫੋਨ ਦਾ 128 ਜੀਬੀ ਵੇਰੀਐਂਟ 69,900 ਰੁਪਏ ਦੀ ਬਜਾਏ 69,600 ਰੁਪਏ ਵਿੱਚ ਮਿਲੇਗਾ।
iPhone 13 Price in India
ਆਈਫੋਨ 13 ਦੀ ਕੀਮਤ 'ਚ 300 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਤੁਹਾਨੂੰ 128 ਜੀਬੀ ਵੇਰੀਐਂਟ 59,900 ਰੁਪਏ ਦੀ ਬਜਾਏ 59,600 ਰੁਪਏ ਵਿੱਚ ਮਿਲੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।