(Source: ECI/ABP News/ABP Majha)
iPhone Tips : ਇਨ੍ਹਾਂ 5 ਆਸਾਨਾ ਤਰੀਕਿਆਂ ਜਾਣੋ ਤੁਹਾਡਾ iPhone ਅਸਲੀ ਹੈ ਜਾਂ ਨਕਲੀ
ਜਦੋਂ ਵੀ ਤੁਸੀਂ ਆਈਫੋਨ ਖਰੀਦਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਦਾ IMEI ਨੰਬਰ ਚੈੱਕ ਕਰੋ। ਸਭ ਤੋਂ ਪਹਿਲਾਂ ਫ਼ੋਨ ਦੇ ਬਾਕਸ 'ਤੇ ਦਿੱਤੇ ਗਏ IMEI ਨੰਬਰ ਨੂੰ ਦੇਖੋ।
ਆਈਫੋਨ ਟਿਪਸ: ਐਪਲ ਦੇ ਆਈਫੋਨ ਦਾ ਸਮਾਰਟਫੋਨ ਬਾਜ਼ਾਰ 'ਚ ਵੱਖਰਾ ਰੁਤਬਾ ਹੈ। ਲੋਕ ਇਸ ਫ਼ੋਨ ਨੂੰ ਸਟੇਟਸ ਸਿੰਬਲ ਵਜੋਂ ਵੀ ਲੈਂਦੇ ਹਨ। ਵਿਲੱਖਣ ਵਿਸ਼ੇਸ਼ਤਾਵਾਂ ਦੇ ਕਾਰਨ ਇਸਦੀ ਕੀਮਤ ਵੀ ਉੱਚੀ ਹੈ। ਇਸ ਬ੍ਰਾਂਡ ਦੀ ਲੋਕਪ੍ਰਿਅਤਾ ਨੂੰ ਕੈਸ਼ ਕਰਦੇ ਹੋਏ, ਕੁਝ ਠੱਗ ਵੀ ਸਰਗਰਮ ਹੋ ਜਾਂਦੇ ਹਨ ਤੇ ਇਸ ਦੀ ਡੁਪਲੀਕੇਟ ਬਣਾਉਂਦੇ ਹਨ ਅਤੇ ਇਸਨੂੰ ਮਾਰਕੀਟ ਵਿੱਚ ਚੰਗੀ ਛੋਟ 'ਤੇ ਵੇਚਣਾ ਸ਼ੁਰੂ ਕਰ ਦਿੰਦੇ ਹਨ। ਘੱਟ ਕੀਮਤ ਨੂੰ ਦੇਖਦੇ ਹੋਏ ਲੋਕ ਕੁਆਲਿਟੀ ਦੀ ਜਾਂਚ ਕੀਤੇ ਬਿਨਾਂ ਆਈਫੋਨ ਵਰਗੇ ਫੋਨ ਖਰੀਦਦੇ ਹਨ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਸੀਂ ਜੋ ਫੋਨ ਲੈ ਰਹੇ ਹੋ, ਉਹ ਅਸਲੀ ਆਈਫੋਨ ਹੈ ਜਾਂ ਨਕਲੀ।
1. IMEI ਨੰਬਰ ਦੁਆਰਾ ਜਾਂਚ ਕਰੋ
ਜਦੋਂ ਵੀ ਤੁਸੀਂ ਆਈਫੋਨ ਖਰੀਦਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਦਾ IMEI ਨੰਬਰ ਚੈੱਕ ਕਰੋ। ਸਭ ਤੋਂ ਪਹਿਲਾਂ ਫ਼ੋਨ ਦੇ ਬਾਕਸ 'ਤੇ ਦਿੱਤੇ ਗਏ IMEI ਨੰਬਰ ਨੂੰ ਦੇਖੋ। ਹੁਣ ਤੁਸੀਂ ਐਪਲ ਦੀ ਵੈੱਬਸਾਈਟ https://checkcoverage.apple.com/in/en 'ਤੇ ਜਾਓ। ਇੱਥੇ IMEI ਨੰਬਰ ਵਿਕਲਪ 'ਤੇ ਕਲਿੱਕ ਕਰਕੇ, ਫ਼ੋਨ ਬਾਕਸ 'ਤੇ ਦਿੱਤਾ ਗਿਆ IMEI ਨੰਬਰ ਦਰਜ ਕਰੋ। ਜੇਕਰ ਤੁਹਾਨੂੰ ਉੱਥੇ ਕੋਈ ਡਿਟੇਲ ਨਹੀਂ ਮਿਲਦੀ ਤਾਂ ਸਮਝ ਲਓ ਕਿ ਤੁਹਾਡੇ ਹੱਥ 'ਚ ਮੌਜੂਦ ਫ਼ੋਨ ਨਕਲੀ ਹੈ।
2. ਫ਼ੋਨ ਦੇ ਇੰਟਰਫੇਸ ਨੂੰ ਧਿਆਨ ਨਾਲ ਦੇਖੋ
ਜਦੋਂ ਤੁਸੀਂ ਫ਼ੋਨ ਵਿੱਚ ਸਾਈਨ ਇਨ ਕਰਨ ਜਾਂਦੇ ਹੋ ਤਾਂ ਇਸ ਪ੍ਰਕਿਰਿਆ ਨੂੰ ਧਿਆਨ ਨਾਲ ਦੇਖੋ। ਜੇਕਰ ਇਸ ਦੌਰਾਨ ਤੁਹਾਨੂੰ ਗੂਗਲ ਜਾਂ ਕਿਸੇ ਹੋਰ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ, ਤਾਂ ਸਮਝ ਲਓ ਕਿ ਉਹ ਫੋਨ ਅਸਲ ਆਈਫੋਨ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਉਸ ਫੋਨ 'ਚ ਐਂਡ੍ਰਾਇਡ ਵਰਜ਼ਨ ਜਾਂ ਐਂਡਰਾਇਡ ਵਰਗੀ ਕੋਈ ਚੀਜ਼ ਦੇਖਦੇ ਹੋ, ਤਾਂ ਇਹ ਵੀ ਸਾਬਤ ਕਰਦਾ ਹੈ ਕਿ ਫ਼ੋਨ ਨਕਲੀ ਹੈ।
3. ਪੇਂਟਲੇਬ ਪੇਚ ਨੂੰ ਧਿਆਨ ਨਾਲ ਢਿੱਲਾ ਕਰੋ
ਤੁਹਾਡੇ ਦੁਆਰਾ ਖਰੀਦੇ ਗਏ ਫੋਨ ਦੇ ਪੇਂਟਲੇਬ ਪੇਚ ਨੂੰ ਬਹੁਤ ਧਿਆਨ ਨਾਲ ਚੈੱਕ ਕਰੋ। ਅਸਲ ਵਿੱਚ ਐਪਲ ਲਾਈਟਿੰਗ ਪੋਰਟ ਦੇ ਨੇੜੇ ਪੇਂਟਲੇਬ ਪੇਚਾਂ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਅਸਲੀ ਆਈਫੋਨ 'ਚ ਪੇਚ ਦੇ ਸਿਰ 'ਤੇ 5 ਗਰੂਵਜ਼ ਹੋਣੇ ਚਾਹੀਦੇ ਹਨ। ਜੇਕਰ ਗੂਰਵਜ਼ ਦੀ ਗਿਣਤੀ ਇਸ ਤੋਂ ਘੱਟ ਹੈ ਤਾਂ ਇਹ ਨਕਲੀ ਆਈਫੋਨ ਹੈ।
4. ਫ਼ੋਨ ਦਾ ਵਰਜਨ ਦੇਖਣਾ
ਤੁਹਾਡੇ ਕੋਲ ਅਸਲੀ ਨਕਲੀ ਨੂੰ ਲੱਭਣ ਲਈ ਇਕ ਹੋਰ ਵਧੀਆ ਵਿਕਲਪ ਹੈ। ਤੁਸੀਂ ਉਸ ਫੋਨ ਦੀ ਸੈਟਿੰਗ 'ਤੇ ਜਾਓ। ਇੱਥੇ About phone ਆਪਸ਼ਨ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਤੁਹਾਡੇ ਹੱਥ 'ਚ ਫੋਨ ਦਾ ਕਿਹੜਾ ਵਰਜ਼ਨ ਦਿਖਾਈ ਦੇ ਰਿਹਾ ਹੈ। ਜੇਕਰ ਇਸ 'ਚ ਕੋਈ ਫਰਕ ਹੈ ਤਾਂ ਸਮਝ ਲਓ ਕਿ ਫੋਨ ਨਕਲੀ ਹੈ।
5. ਡਿਸਪਲੇਅ ਬੇਜ਼ਲ ਦੀ ਜਾਂਚ ਕਰੋ
ਤੁਸੀਂ ਡਿਸਪਲੇਅ ਦੇ ਬੇਜ਼ਲ ਨੂੰ ਦੇਖ ਕੇ ਵੀ ਜਾਣ ਸਕਦੇ ਹੋ ਕਿ ਆਈਫੋਨ ਅਸਲੀ ਹੈ ਅਤੇ ਨਕਲੀ। ਹਾਲਾਂਕਿ ਇਸ ਦੇ ਲਈ ਫੋਨ ਦਾ ਮਾਡਲ ਲੇਟੈਸਟ ਮਾਡਲ ਵਾਲਾ iPhone X ਹੋਣਾ ਚਾਹੀਦਾ ਹੈ। ਇੱਥੇ ਤੁਸੀਂ ਬੇਜ਼ਲ ਨੂੰ ਧਿਆਨ ਨਾਲ ਦੇਖੋ। ਜੇਕਰ ਹੇਠਲੇ ਹਿੱਸੇ ਵਿੱਚ ਇੱਕ ਸਮਾਨ ਬੇਜ਼ਲ ਨਹੀਂ ਹੈ, ਤਾਂ ਤੁਹਾਡਾ ਆਈਫੋਨ ਜਾਅਲੀ ਹੈ। ਨਕਲੀ ਆਈਫੋਨ ਦਾ ਬੇਜ਼ਲ ਮੋਟਾ ਹੁੰਦਾ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904