ਪੜਚੋਲ ਕਰੋ

ਕੀ ਤੁਹਾਡਾ ਬੱਚਾ ਵੀ ਤਾਂ ਨਹੀਂ ਵੇਖ ਰਿਹਾ ਫੋਨ 'ਤੇ ਪੁੱਠੀਆਂ-ਸਿੱਧੀਆਂ ਚੀਜ਼ਾਂ? ਕਿਤੇ ਵੀ ਬੈਠੇ ਇੰਝ ਰੱਖੋ ਨਜ਼ਰ, ਤੁਰੰਤ ਆ ਆਏਗਾ ਨੋਟੀਫਿਕੇਸ਼ਨ

ਅੱਜ-ਕੱਲ੍ਹ ਬੱਚੇ ਆਨਲਾਈਨ ਵੀਡੀਓ ਜਾਂ ਹੋਰ ਕੰਟੈਂਟ ਦੇਖ ਕੇ ਆਪਣਾ ਹੋਮਵਰਕ ਕਰਦੇ ਹਨ। ਉਨ੍ਹਾਂ ਨੂੰ ਪੜ੍ਹਾਈ ਲਈ ਮੋਬਾਈਲ ਤੇ ਇੰਟਰਨੈੱਟ ਦੀ ਵੀ ਲੋੜ ਰਹਿੰਦੀ ਹੈ। ਇਸ ਲਈ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਵਰਜਨਾ ਵੀ ਔਖਾ ਹੋ ਗਿਆ ਹੈ।

How to keep eye on child phone: ਅੱਜਕੱਲ੍ਹ ਹਰ ਵਿਅਕਤੀ ਦੇ ਹੱਥ ਵਿੱਚ ਇੱਕ ਮੋਬਾਈਲ ਹੈ। ਇਸ ਵਿੱਚ ਤੇਜ਼ ਸਪੀਡ ਇੰਟਰਨੈੱਟ ਵੀ ਮੌਜੂਦ ਹੁੰਦਾ ਹੈ। ਇਸ ਲਈ ਮੋਬਾਈਲ ਦੀ ਆਦਤ ਨਾ ਸਿਰਫ਼ ਵੱਡਿਆਂ ਵਿੱਚ ਸਗੋਂ ਬੱਚਿਆਂ ਵਿੱਚ ਵੀ ਵਧ ਰਹੀ ਹੈ। ਅੱਜ-ਕੱਲ੍ਹ ਬੱਚੇ ਆਨਲਾਈਨ ਵੀਡੀਓ ਜਾਂ ਹੋਰ ਕੰਟੈਂਟ ਦੇਖ ਕੇ ਆਪਣਾ ਹੋਮਵਰਕ ਕਰਦੇ ਹਨ। ਉਨ੍ਹਾਂ ਨੂੰ ਪੜ੍ਹਾਈ ਲਈ ਮੋਬਾਈਲ ਤੇ ਇੰਟਰਨੈੱਟ ਦੀ ਵੀ ਲੋੜ ਰਹਿੰਦੀ ਹੈ। ਇਸ ਲਈ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਵਰਜਨਾ ਵੀ ਔਖਾ ਹੋ ਗਿਆ ਹੈ।

ਹੁਣ ਸਵਾਲ ਇਹ ਹੈ ਕਿ ਮਾਪੇ ਹਰ ਸਮੇਂ ਬੱਚਿਆਂ 'ਤੇ ਨਜ਼ਰ ਨਹੀਂ ਰੱਖ ਸਕਦੇ ਕਿ ਉਹ ਮੋਬਾਈਲ ਤੋਂ ਪੜ੍ਹਾਈ ਕਰ ਰਹੇ ਹਨ ਜਾਂ ਕੋਈ ਹੋਰ ਸਮੱਗਰੀ ਦੇਖ ਰਹੇ ਹਨ। ਇੰਟਰਨੈੱਟ 'ਤੇ ਹਰ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ। ਕੁਝ ਚੀਜ਼ਾਂ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਨਹੀਂ ਵੇਖਣੀਆਂ ਚਾਹੀਦੀਆਂ। ਇਸ ਲਈ ਕਈ ਵਾਰ ਬੱਚੇ ਲੁਕ-ਛਿਪ ਕੇ ਮੋਬਾਈਲ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। 

ਦੱਸ ਦਈਏ ਕਿ ਜੇਕਰ ਤੁਹਾਡਾ ਬੱਚਾ ਵੀ ਫ਼ੋਨ ਨੂੰ ਬਹੁਤ ਜ਼ਿਆਦਾ ਦੇਖਦਾ ਹੈ ਤੇ ਤੁਸੀਂ ਚਿੰਤਤ ਹੋ ਕਿ ਉਸ ਨੂੰ ਇੰਟਰਨੈੱਟ 'ਤੇ ਇਸ ਤਰ੍ਹਾਂ ਦੀ ਕੋਈ ਸਮੱਗਰੀ ਨਾ ਦਿਖਾਈ ਦੇਵੇ, ਤਾਂ ਗੂਗਲ ਪਲੇ ਦੇ ਕੁਝ ਫੀਚਰਸ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਦੇ ਡਿਵਾਈਸ ਨੂੰ ਕੰਟਰੋਲ ਕਰ ਸਕਦੇ ਹੋ।

ਕੰਟੈਂਟ ਫਿਲਟਰਿੰਗ
ਇੰਟਰਨੈੱਟ 'ਤੇ ਕਈ ਅਜਿਹੀਆਂ ਅਸ਼ਲੀਲ ਤੇ ਇਤਰਾਜ਼ਯੋਗ ਸਮੱਗਰੀ ਮੌਜੂਦ ਹਨ, ਜੋ ਬੱਚਿਆਂ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਗੂਗਲ ਮਾਪਿਆਂ ਨੂੰ ਪਲੇ ਸਟੋਰ 'ਤੇ ਉਪਲਬਧ ਸਮੱਗਰੀ ਨੂੰ ਫਿਲਟਰ ਕਰਨ ਤੇ ਸੈੱਟਅੱਪ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਫੀਚਰ ਦੀ ਮਦਦ ਨਾਲ, ਤੁਸੀਂ ਆਪਣੇ ਬੱਚੇ ਦੀ ਉਮਰ ਦੇ ਅਧਾਰ 'ਤੇ ਫਿਲਟਰਾਂ ਨੂੰ ਕੰਟਰੌਲ ਕਰ ਸਕਦੇ ਹੋ। ਇਸ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਸਮੱਗਰੀ ਦੇਖਣ ਨੂੰ ਮਿਲੇਗੀ।

ਐਪ ਅਪਰੂਵਲ ਫੀਚਰ
ਗੂਗਲ ਪਲੇ 'ਤੇ ਐਪ ਅਪਰੂਵਲ ਇੱਕ ਅਜਿਹਾ ਫੀਚਰ ਹੈ ਜਿਸ ਰਾਹੀਂ ਬੱਚੇ ਜੋ ਵੀ ਐਪਸ ਡਾਉਨਲੋਡ ਕਰਨ ਜਾ ਰਹੇ ਹਨ, ਉਸ ਬਾਰੇ ਮਾਪਿਆਂ ਨੂੰ ਸਮੀਖਿਆ, ਸਵੀਕਾਰ ਤੇ ਅਸਵੀਕਾਰ ਕਰਨ ਦੀ ਸੂਚਨਾ ਦਿੱਤੀ ਜਾਂਦੀ ਹੈ। ਇਸ ਨਾਲ ਮਾਪੇ ਉਨ੍ਹਾਂ ਐਪਸ ਨੂੰ ਕੰਟਰੋਲ ਕਰ ਸਕਦੇ ਹਨ ਜਿਨ੍ਹਾਂ ਨੂੰ ਬੱਚਾ ਐਕਸੈਸ ਕਰ ਰਿਹਾ ਹੈ।

ਪ੍ਰਚੇਜ਼ ਅਪਰੂਵਲ
ਆਮ ਤੌਰ 'ਤੇ ਬੱਚੇ ਗੂਗਲ ਪਲੇ ਸਟੋਰ ਤੋਂ ਕਈ ਬੇਲੋੜੇ ਐਪਸ ਤੇ ਗੇਮਾਂ ਨੂੰ ਡਾਊਨਲੋਡ ਕਰਦੇ ਰਹਿੰਦੇ ਹਨ। ਮਾਪਿਆਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਮੋਬਾਈਲ 'ਤੇ ਕਿਹੜੀਆਂ ਗੇਮਾਂ ਖਰੀਦ ਰਹੇ ਹਨ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਬੱਚਿਆਂ ਨੇ ਗੇਮ ਖਰੀਦਣ ਲਈ ਮਾਪਿਆਂ ਦੇ ਬੈਂਕ ਖਾਤੇ ਖਾਲੀ ਕਰ ਦਿੱਤੇ। ਅਜਿਹੀ ਸਥਿਤੀ ਵਿੱਚ, ਗੂਗਲ ਪਲੇ ਦਾ ਪ੍ਰਚੇਜ਼ ਅਪਰੂਵਲ ਫੀਚਰ ਮਾਪਿਆਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਮਾਪੇ ਬੱਚੇ ਦੇ ਖਾਤੇ 'ਤੇ ਕਿਸੇ ਵੀ ਖਰੀਦ ਨੂੰ ਅਸਵੀਕਾਰ ਕਰ ਸਕਦੇ ਹਨ।

ਪਾਸਵਰਡ ਸੁਰੱਖਿਆ
ਗੂਗਲ ਪਲੇ ਅਕਾਊਂਟ 'ਤੇ ਪਾਸਵਰਡ ਜਾਂ ਪਿੰਨ ਸੈੱਟ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਬੱਚੇ ਪੇਰੈਂਟਲ ਕੰਟਰੋਲ ਸੈਟਿੰਗ ਨਾਲ ਛੇੜਛਾੜ ਨਹੀਂ ਕਰ ਸਕਣਗੇ। ਅਸਲ ਵਿੱਚ, ਪਾਸਵਰਡ ਸੁਰੱਖਿਆ ਇੱਕ ਸੁਰੱਖਿਆ ਪ੍ਰਕਿਰਿਆ ਹੈ ਜੋ ਕੰਪਿਊਟਰ ਜਾਂ ਮੋਬਾਈਲ ਰਾਹੀਂ ਪਹੁੰਚਯੋਗ ਜਾਣਕਾਰੀ ਦੀ ਸੁਰੱਖਿਆ ਕਰਦੀ ਹੈ। ਇਹ ਸਿਰਫ ਉਨ੍ਹਾਂ ਨੂੰ ਜਾਣਕਾਰੀ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਕੋਲ ਅਧਿਕਾਰਤ ਪਾਸਵਰਡ ਹੈ।

ਗੂਗਲ ਪਲੇ ਫੈਮਿਲੀ ਲਾਇਬ੍ਰੇਰੀ
ਗੂਗਲ ਦਾ ਇਹ ਫੀਚਰ ਵੀ ਕਾਫੀ ਫਾਇਦੇਮੰਦ ਹੈ। ਇਸ ਨਾਲ, ਤੁਸੀਂ ਉਸ ਸਮੱਗਰੀ 'ਤੇ ਨਜ਼ਰ ਰੱਖ ਸਕੋਗੇ ਜੋ ਤੁਹਾਡੇ ਬੱਚੇ ਦੇਖ ਰਹੇ ਹਨ ਜਾਂ ਡਾਊਨਲੋਡ ਕਰ ਰਹੇ ਹਨ। ਜੇਕਰ ਤੁਸੀਂ ਇੱਕ ਫੈਮਲੀ ਗਰੁੱਪ ਦੇ ਮੈਂਬਰ ਨਹੀਂ ਹੋ, ਤਾਂ ਤੁਹਾਨੂੰ ਪਹਿਲਾਂ ਇੱਕ ਗਰੁੱਪ ਬਣਾਉਣ ਦੀ ਲੋੜ ਹੋਵੇਗੀ। ਇਸ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਐਪਲੀਕੇਸ਼ਨ ਨੂੰ ਓਪਨ ਕਰੋ। ਫਿਰ ਉੱਪਰ ਸੱਜੇ ਪਾਸੇ ਪ੍ਰੋਫਾਈਲ ਆਈਕਨ 'ਤੇ ਟੈਪ ਕਰੋ। ਫਿਰ ਸੈਟਿੰਗਾਂ 'ਤੇ ਜਾਓ ਤੇ ਫੈਮਲੀ 'ਤੇ ਕਲਿੱਕ ਕਰੋ। ਫਿਰ ਫੈਮਿਲੀ ਲਾਇਬ੍ਰੇਰੀ ਲਈ ਸਾਈਨ ਅੱਪ 'ਤੇ ਟੈਪ ਕਰੋ। ਇਸ ਤੋਂ ਬਾਅਦ ਸਕ੍ਰੀਨ 'ਤੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ। ਇਸ ਫੀਚਰ ਦੇ ਜ਼ਰੀਏ, ਤੁਸੀਂ ਗੂਗਲ ਪਲੇ ਤੋਂ ਖਰੀਦੀਆਂ ਐਪਲੀਕੇਸ਼ਨਾਂ, ਗੇਮਾਂ, ਫਿਲਮਾਂ, ਟੀਵੀ ਸ਼ੋਅ 'ਤੇ ਨਜ਼ਰ ਰੱਖ ਸਕਦੇ ਹੋ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Holidays February:  ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
Bank Holidays February: ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
Advertisement
ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holidays February:  ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
Bank Holidays February: ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ
Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ
Crime News: ਚੰਡੀਗੜ੍ਹ 'ਚ ਟ੍ਰੇਨਿੰਗ ਲੈ ਰਹੀ ਹਿਮਾਚਲ ਦੀ ਕੁੜੀ ਦਾ ਪੁਲਿਸ ਮੁਲਾਜ਼ਮ ਨੇ ਕਤਲ ਕਰ ਲਾਸ਼ ਭਾਖੜਾ 'ਚ ਸੁੱਟੀ, ਹੈਰਾਨ ਕਰ ਦੇਵੇਗੀ ਵਜ੍ਹਾ
Crime News: ਚੰਡੀਗੜ੍ਹ 'ਚ ਟ੍ਰੇਨਿੰਗ ਲੈ ਰਹੀ ਹਿਮਾਚਲ ਦੀ ਕੁੜੀ ਦਾ ਪੁਲਿਸ ਮੁਲਾਜ਼ਮ ਨੇ ਕਤਲ ਕਰ ਲਾਸ਼ ਭਾਖੜਾ 'ਚ ਸੁੱਟੀ, ਹੈਰਾਨ ਕਰ ਦੇਵੇਗੀ ਵਜ੍ਹਾ
Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'
Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'
ਐਵਰੈਸਟ 'ਤੇ ਚੜ੍ਹਨ ਵਾਲਿਆਂ ਲਈ ਅਹਿਮ ਖਬਰ! ਬੋਰੀਆਂ ਭਰ ਕੇ ਦੇਣੇ ਪੈਣੇ ਪੈਸੇ, ਨੇਪਾਲ ਸਰਕਾਰ ਨੇ ਵਧਾ ਕੇ ਲੱਖਾਂ 'ਚ ਕਰ ਦਿੱਤੀ ਫੀਸ
ਐਵਰੈਸਟ 'ਤੇ ਚੜ੍ਹਨ ਵਾਲਿਆਂ ਲਈ ਅਹਿਮ ਖਬਰ! ਬੋਰੀਆਂ ਭਰ ਕੇ ਦੇਣੇ ਪੈਣੇ ਪੈਸੇ, ਨੇਪਾਲ ਸਰਕਾਰ ਨੇ ਵਧਾ ਕੇ ਲੱਖਾਂ 'ਚ ਕਰ ਦਿੱਤੀ ਫੀਸ
Embed widget