ਲੈਪਟਾਪ ਜਾਂ ਡੈਸਕਟਾਪ 'ਤੇ WhatsApp Web ਚਲਾਉਣਾ ਹੋਇਆ ਆਸਾਨ, QR ਕੋਡ ਦੀ ਬਜਾਏ ਹੁਣ ਇੰਝ ਲਿੰਕ ਕਰ ਸਕੋਗੇ ਡਿਵਾਈਸ
WhatsApp Update: WhatsApp ਵੈੱਬ 'ਤੇ ਲਾਗਇਨ ਕਰਨਾ ਹੁਣ ਹੋਰ ਆਸਾਨ ਹੋ ਗਿਆ ਹੈ। QR ਕੋਡ ਤੋਂ ਇਲਾਵਾ, ਤੁਸੀਂ ਮੋਬਾਈਲ ਨੰਬਰ ਰਾਹੀਂ ਵੀ ਲਾਗਇਨ ਕਰ ਸਕਦੇ ਹੋ।
WhatsApp Web Login with mobile Number: ਮੈਟਾ ਨੇ WhatsApp ਦੇ ਵੈੱਬ ਤੇ ਮੋਬਾਈਲ ਵਰਜਨ ਵਿੱਚ ਇੱਕ ਨਵਾਂ ਅਪਡੇਟ ਯੂਜ਼ਰਜ਼ ਨੂੰ ਦਿੱਤਾ ਹੈ। ਹਾਲਾਂਕਿ ਅਜੇ ਇਹ ਅਪਡੇਟ ਸਾਰੇ ਯੂਜ਼ਰਸ ਨੂੰ ਨਹੀਂ ਮਿਲਿਆ ਹੈ। ਦਰਅਸਲ, ਹੁਣ ਤੁਸੀਂ ਵੈੱਬ 'ਤੇ ਆਪਣੇ WhatsApp ਅਕਾਊਂਟ ਵੈੱਬ ਨੂੰ ਆਸਾਨੀ ਨਾਲ ਲੌਗਇਨ ਕਰ ਸਕੋਗੇ। ਇਸ ਲਈ ਕੰਪਨੀ ਨੇ ਮੋਬਾਈਲ ਨੰਬਰ ਲਾਗਇਨ ਸ਼ੁਰੂ ਕੀਤਾ ਹੈ। ਭਾਵ ਹੁਣ ਤੁਸੀਂ WhatsApp Web 'ਤੇ ਮੋਬਾਈਲ ਨੰਬਰ ਰਾਹੀਂ ਲਾਗਇਨ ਕਰ ਸਕੋਗੇ। ਸਭ ਤੋਂ ਪਹਿਲਾਂ ਤੁਹਾਨੂੰ ਵੈੱਬ 'ਤੇ ਜਾ ਕੇ ਮੋਬਾਈਲ ਨਾਲ ਲਾਗਇਨ ਕਰਨਾ ਹੋਵੇਗਾ ਅਤੇ ਨੰਬਰ ਐਂਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇੱਕ OTP ਦਿਖਾਈ ਆਵੇਗਾ। ਤੁਹਾਨੂੰ ਇਸ ਨੂੰ ਆਪਣੇ ਪ੍ਰਾਇਮਰੀ ਮੋਬਾਈਲ 'ਤੇ ਪਾਉਣ ਹੋਵੇਗਾ। ਇਸ ਤਰ੍ਹਾਂ, ਤੁਸੀਂ ਮੋਬਾਈਲ ਨੰਬਰ ਰਾਹੀਂ WhatsApp Web 'ਤੇ ਆਸਾਨੀ ਨਾਲ ਲਾਗਇਨ ਕਰ ਸਕੋਗੇ।
ਇਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਇਸ ਅਪਡੇਟ ਦੀ ਵਜ੍ਹਾ ਨਾਲ ਉਹਨਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ ਜਿਨ੍ਹਾਂ ਦਾ ਕੈਮਰਾ QR ਕੋਡ ਨੂੰ ਸਕੈਨ ਨਹੀਂ ਕਰ ਪਾਉਂਦਾ। ਦਰਅਸਲ ਕਈ ਵਾਰ ਕੈਮਰਾ ਖਰਾਬ ਹੋ ਜਾਂਦਾ ਹੈ। ਜਿਸ ਦੇ ਚੱਲਦੇ ਇਹ ਠੀਕ ਤਰ੍ਹਾਂ ਨਾਲ QR ਕੋਲ ਨੂੰ ਸਕੈਨ ਨਹੀਂ ਕਰ ਪਾਉਂਦਾ। ਇਸ ਨਾਲ ਲੋਕਾਂ ਨੂੰ WhatsApp ਨੂੰ ਲਾਗਇਨ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ ਪਰ ਹੁਣ ਮੋਬਾਈਲ ਨੰਬਰ ਲਾਗਇਨ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ WhatsApp ਅਕਾਊਂਟ ਨੂੰ ਓਪਨ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਮੋਬਾਈਨ ਨੰਬਰ ਲਾਗਇਨ ਦਾ ਫੀਚਰ WhatsApp Web ਲਈ ਹੈ। ਇਹ ਵਿੰਡੋ ਐਪ ਉੱਤੇ ਕੰਮ ਨਹੀਂ ਕਰੇਗਾ।
ਜਲਦ ਮਿਲੇਗਾ ਇਹ ਅਪਡੇਟ
ਵਟਸਐਪ ਨੇ ਯੂਜ਼ਰਸ ਨੂੰ ਵਿੰਡੋਜ਼ ਐਪ 'ਚ ਟੈਕਸਟ ਸਾਈਜ਼ ਵਧਾਉਣ ਦਾ ਨਵਾਂ ਆਪਸ਼ਨ ਦਿੱਤਾ ਹੈ। ਤੁਹਾਨੂੰ ਸੈਟਿੰਗ ਦੇ ਅੰਦਰ Personalization ਵਿੱਚ ਇਹ ਵਿਕਲਪ ਮਿਲੇਗਾ। ਇਸ ਤੋਂ ਇਲਾਵਾ, ਮੇਟਾ ਜਲਦੀ ਹੀ ਵਿੰਡੋਜ਼ ਐਪ 'ਤੇ ਗਰੁੱਪ ਵੀਡੀਓ ਕਾਲ ਦੀ ਸੀਮਾ ਵਧਾ ਕੇ 32 ਕਰ ਦੇਵੇਗੀ। ਫਿਲਹਾਲ ਯੂਜ਼ਰਸ ਸਿਰਫ 8 ਲੋਕਾਂ ਨੂੰ ਗਰੁੱਪ ਵੀਡੀਓ ਕਾਲ ਕਰ ਸਕਦੇ ਹਨ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ 32 ਲੋਕਾਂ ਨੂੰ ਵੀਡੀਓ ਕਾਲ ਕਰ ਸਕਣਗੇ ਅਤੇ ਇਸ ਐਪ 'ਤੇ ਕੰਮ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ