ਪੜਚੋਲ ਕਰੋ

ਜਿਓ-ਏਅਰਟੇਲ ਸਮੇਤ ਕਈ ਕੰਪਨੀਆਂ ਦੇ ਨੈੱਟਵਰਕ ਡਾਊਨ, ਸਲੋ ਇੰਟਰਨੈੱਟ ਅਤੇ ਕਾਲਿੰਗ 'ਚ ਮੁਸ਼ਕਲ, ਯੂਜ਼ਰਸ ਪ੍ਰੇਸ਼ਾਨ

ਦੇਸ਼ ਭਰ ਵਿੱਚ ਐਤਵਾਰ ਸਵੇਰੇ ਕਈ ਟੈਲੀਕੌਮ ਕੰਪਨੀਆਂ ਦੇ ਨੈੱਟਵਰਕ ਵਿੱਚ ਅਚਾਨਕ ਖ਼ਰਾਬੀ ਆਉਣ ਕਾਰਨ ਲੱਖਾਂ ਯੂਜ਼ਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਿਓ, ਏਅਰਟੇਲ, ਵੋਡਾਫੋਨ-ਆਇਡੀਆ ਅਤੇ ਬੀਐੱਸਐਨਐੱਲ ਦੇ ਯੂਜ਼ਰਾਂ..

ਦੇਸ਼ ਭਰ ਵਿੱਚ ਐਤਵਾਰ ਸਵੇਰੇ ਕਈ ਟੈਲੀਕੌਮ ਕੰਪਨੀਆਂ ਦੇ ਨੈੱਟਵਰਕ ਵਿੱਚ ਅਚਾਨਕ ਖ਼ਰਾਬੀ ਆਉਣ ਕਾਰਨ ਲੱਖਾਂ ਯੂਜ਼ਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਿਓ, ਏਅਰਟੇਲ, ਵੋਡਾਫੋਨ-ਆਇਡੀਆ ਅਤੇ ਬੀਐੱਸਐਨਐੱਲ ਦੇ ਯੂਜ਼ਰਾਂ ਨੇ ਸਲੋ ਇੰਟਰਨੈੱਟ, ਕਾਲ ਡ੍ਰੌਪ ਅਤੇ ਨੈੱਟਵਰਕ ਨਾ ਮਿਲਣ ਦੀ ਸ਼ਿਕਾਇਤ ਕੀਤੀ। ਨੈੱਟਵਰਕ ਟ੍ਰੈਕ ਕਰਨ ਵਾਲੀ ਵੈਬਸਾਈਟ ਡਾਊਨ ਡਿਟੈਕਟਰ ਮੁਤਾਬਕ ਇਹ ਸਮੱਸਿਆ ਸਵੇਰੇ ਲਗਭਗ 3 ਵਜੇ ਤੋਂ 6 ਵਜੇ ਤੱਕ ਸਭ ਤੋਂ ਵੱਧ ਰਹੀ।

ਡਾਊਨ ਡਿਟੈਕਟਰ 'ਤੇ ਸ਼ਿਕਾਇਤਾਂ ਵਿੱਚ ਵਾਧਾ

ਡਾਊਨ ਡਿਟੈਕਟਰ ਵੈਬਸਾਈਟ ਦੇ ਅਨੁਸਾਰ, ਐਤਵਾਰ ਸਵੇਰੇ ਤਿੰਨ ਘੰਟਿਆਂ ਦੌਰਾਨ ਨੈੱਟਵਰਕ ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਤੇਜ਼ ਵਾਧਾ ਦੇਖਿਆ ਗਿਆ। ਇਸ ਦੌਰਾਨ ਇੰਟਰਨੈੱਟ ਦੀ ਸਪੀਡ ਬਹੁਤ ਹੌਲੀ ਰਹੀ ਅਤੇ ਕਈ ਯੂਜ਼ਰ ਕਾਲ ਵੀ ਨਹੀਂ ਕਰ ਸਕੇ।

ਵੋਡਾਫੋਨ-ਆਇਡੀਆ ਯੂਜ਼ਰਾਂ ਨੂੰ ਸਭ ਤੋਂ ਜ਼ਿਆਦਾ ਸਮੱਸਿਆ

ਡਾਊਨ ਡਿਟੈਕਟਰ ਦੇ ਅੰਕੜਿਆਂ ਮੁਤਾਬਕ, ਵੋਡਾਫੋਨ-ਆਇਡੀਆ ਯੂਜ਼ਰਾਂ ਨੇ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕਰਵਾਈਆਂ। ਪਿਛਲੇ 24 ਘੰਟਿਆਂ ਵਿੱਚ ਸ਼ਿਕਾਇਤਾਂ ਦਾ ਵੇਰਵਾ ਇਸ ਤਰ੍ਹਾਂ ਹੈ:

50% ਯੂਜ਼ਰਾਂ ਨੂੰ ਨੈੱਟਵਰਕ ਨਹੀਂ ਮਿਲਿਆ

37% ਨੂੰ ਮੋਬਾਈਲ ਇੰਟਰਨੈੱਟ ਵਿੱਚ ਸਮੱਸਿਆ ਆਈ

13% ਨੂੰ ਪੂਰੀ ਤਰ੍ਹਾਂ ਬਲੈਕਆਉਟ ਦਾ ਸਾਹਮਣਾ ਕਰਨਾ ਪਿਆ

ਸਭ ਤੋਂ ਵੱਧ ਸ਼ਿਕਾਇਤਾਂ ਬੈਂਗਲੂਰ, ਮੁੰਬਈ, ਅਹਿਮਦਾਬਾਦ, ਪੂਨੇ, ਪੰਜ਼ੀ, ਲਖਨਊ, ਕੋਲਕਾਤਾ, ਚੇਨਈ ਅਤੇ ਨਵੀਂ ਦਿੱਲੀ ਤੋਂ ਆਈਆਂ।

ਜਿਓ ਨੈੱਟਵਰਕ ਵਿੱਚ ਇੰਟਰਨੈੱਟ ਅਤੇ ਫਾਈਬਰ ਸੇਵਾਵਾਂ ਪ੍ਰਭਾਵਿਤ

ਜਿਓ ਯੂਜ਼ਰਾਂ ਨੇ ਵੀ ਮੋਬਾਈਲ ਇੰਟਰਨੈੱਟ ਅਤੇ ਜਿਓਫਾਈਬਰ ਸੇਵਾਵਾਂ ਵਿੱਚ ਸਮੱਸਿਆ ਦੀ ਸ਼ਿਕਾਇਤ ਕੀਤੀ। ਡਾਊਨ ਡਿਟੈਕਟਰ ਦੇ ਅਨੁਸਾਰ:

57% ਸ਼ਿਕਾਇਤਾਂ ਮੋਬਾਈਲ ਇੰਟਰਨੈੱਟ ਨਾਲ ਸੰਬੰਧਿਤ

30% ਜਿਓਫਾਈਬਰ ਸੇਵਾਵਾਂ ਨੂੰ ਲੈ ਕੇ

13% ਯੂਜ਼ਰਾਂ ਨੂੰ ਨੈੱਟਵਰਕ ਨਾ ਮਿਲਣ ਦੀ ਸ਼ਿਕਾਇਤ

ਏਅਰਟੇਲ ਅਤੇ ਬੀਐੱਸਐਨਐੱਲ ਵੀ ਪ੍ਰਭਾਵਿਤ

ਏਅਰਟੇਲ ਨੈੱਟਵਰਕ ਵਿੱਚ ਵੀ ਬਹੁਤ ਸਾਰੇ ਯੂਜ਼ਰਾਂ ਨੂੰ ਸਮੱਸਿਆ ਆਈ। ਏਅਰਟੇਲ ਨਾਲ ਸੰਬੰਧਤ ਸ਼ਿਕਾਇਤਾਂ ਵਿੱਚ:

53% ਮੋਬਾਈਲ ਇੰਟਰਨੈੱਟ

26% ਨੈੱਟਵਰਕ ਨਾ ਮਿਲਣਾ

22% ਲੈਂਡਲਾਈਨ ਇੰਟਰਨੈੱਟ ਨਾਲ ਸੰਬੰਧਿਤ

ਬੀਐੱਸਐਨਐੱਲ ਯੂਜ਼ਰਾਂ ਦੀਆਂ ਸ਼ਿਕਾਇਤਾਂ ਵਿੱਚ:

62% ਨੂੰ ਨੈੱਟਵਰਕ ਨਾ ਮਿਲਿਆ

30% ਮੋਬਾਈਲ ਇੰਟਰਨੈੱਟ

8% ਮੋਬਾਈਲ ਫੋਨ ਨਾਲ ਸੰਬੰਧਿਤ ਸਮੱਸਿਆਵਾਂ

ਫਿਲਹਾਲ ਨੈੱਟਵਰਕ ਸੇਵਾਵਾਂ ਸਧਾਰਨ

ਖ਼ਬਰ ਲਿਖੇ ਜਾਣ ਤੱਕ, ਸਾਰੀਆਂ ਟੈਲੀਕੌਮ ਕੰਪਨੀਆਂ ਦੇ ਨੈੱਟਵਰਕ ਸਧਾਰਨ ਤਰੀਕੇ ਨਾਲ ਕੰਮ ਕਰ ਰਹੇ ਸਨ। ਕੰਪਨੀਆਂ ਵੱਲੋਂ ਇਸ ਆਉਟੇਜ ਦੀ ਆਧਿਕਾਰਿਕ ਵਜ੍ਹਾ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ। ਹਾਲਾਂਕਿ, ਸੋਸ਼ਲ ਮੀਡੀਆ ’ਤੇ ਕਈ ਯੂਜ਼ਰਾਂ ਨੇ ਨੈੱਟਵਰਕ ਡਾਊਨ ਹੋਣ ਤੇ ਨਾਰਾਜ਼ਗੀ ਜਤਾਈ।

ਪਹਿਲੀ ਵਾਰੀ ਨਹੀਂ ਹੋਇਆ ਇਹ ਆਉਟੇਜ
ਦੱਸਣਯੋਗ ਹੈ ਕਿ ਪਹਿਲਾਂ ਵੀ ਕਈ ਵਾਰੀ ਦੇਸ਼ ਭਰ ਵਿੱਚ ਵੱਖ-ਵੱਖ ਟੈਲੀਕੌਮ ਕੰਪਨੀਆਂ ਦੇ ਨੈੱਟਵਰਕ ਇੱਕਸਾਥ ਪ੍ਰਭਾਵਿਤ ਹੋ ਚੁੱਕੇ ਹਨ। ਇਸ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਵਾਰ-ਵਾਰ ਹੋਣ ਕਾਰਨ ਯੂਜ਼ਰਾਂ ਨੇ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜਤਾਈ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Advertisement

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
Embed widget