Kia Seltos ਜਲਦ ਹੀ ਨਵੇਂ ਅਵਤਾਰ ਨਾਲ ਭਾਰਤੀ ਕਾਰ ਬਾਜ਼ਾਰ 'ਚ ਦੇਵੇਗੀ ਦਸਤਕ , ਜਾਣੋ ਫੀਚਰਸ
ਅਪਡੇਟਿਡ ਸੇਲਟੋਸ ਦੇ ਬਾਹਰੀ ਹਿੱਸੇ 'ਚ ਕਾਸਮੈਟਿਕ ਬਦਲਾਅ ਦੇਖਣ ਨੂੰ ਮਿਲਣਗੇ। ਇਹ ਐਲੂਮੀਨੀਅਮ ਸਕਿਡ ਪਲੇਟ ਦੇ ਨਾਲ ਹੈੱਡਲੈਂਪਸ ਅਤੇ ਫਰੰਟ ਬੰਪਰ ਦੇ ਡਿਜ਼ਾਈਨ ਵਿੱਚ ਬਦਲਾਅ ਦੇਖ ਸਕਦਾ ਹੈ।
Kia Seltos facelift : Kia Motors ਨੇ ਹਾਲ ਹੀ ਵਿੱਚ ਵਿਦੇਸ਼ੀ ਬਾਜ਼ਾਰ ਵਿੱਚ ਆਪਣੀ SUV ਸੇਲਟੋਸ 2022 ਦਾ ਨਵਾਂ ਫੇਸਲਿਫਟ ਮਾਡਲ ਲਾਂਚ ਕੀਤਾ ਹੈ। ਜਲਦ ਹੀ ਇਹ ਕਾਰ ਕੋਰੀਆ ਦੇ ਮਸ਼ਹੂਰ ਬੁਸਾਨ ਮੋਟਰ ਸ਼ੋਅ ਦਾ ਹਿੱਸਾ ਵੀ ਬਣਨ ਜਾ ਰਹੀ ਹੈ। ਇਹ ਆਟੋ ਈਵੈਂਟ 15 ਜੁਲਾਈ ਤੋਂ ਸ਼ੁਰੂ ਹੋਵੇਗਾ। ਫਿਲਹਾਲ ਭਾਰਤ 'ਚ ਇਸ ਕਾਰ ਦੇ ਨਵੇਂ ਫੇਸਲਿਫਟ ਵਰਜ਼ਨ ਨੂੰ ਲਾਂਚ ਕਰਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ ਪਰ ਜੇ ਮਾਹਰਾਂ ਦੀ ਮੰਨੀਏ ਤਾਂ ਇਸ ਸਾਲ ਦੇ ਅੰਤ ਜਾਂ ਨਵੇਂ ਸਾਲ ਦੀ ਸ਼ੁਰੂਆਤ 'ਚ ਕੰਪਨੀ ਇਸ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ।
ਮੀਡੀਆ 'ਚ ਆ ਰਹੀਆਂ ਖਬਰਾਂ ਮੁਤਾਬਕ ਇਸ SUV ਦੇ ਨਵੇਂ ਫੇਸਲਿਫਟ ਮਾਡਲ ਨੂੰ ਅਗਲੇ ਸਾਲ ਜਨਵਰੀ 'ਚ ਹੋਣ ਵਾਲੇ ਆਟੋ ਐਕਸਪੋ 'ਚ ਸ਼ੋਅਕੇਸ ਕੀਤਾ ਜਾ ਸਕਦਾ ਹੈ। ਪਰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਇਸਨੂੰ ਭਾਰਤ ਵਿੱਚ ਲਾਂਚ ਕੀਤਾ ਜਾਂਦਾ ਹੈ, ਉਸੇ ਸੈਗਮੈਂਟ ਦੀਆਂ ਕੁੱਝ ਹੋਰ ਨਵੀਆਂ ਕਾਰਾਂ ਵੀ ਇਸ SUV ਨਾਲ ਮੁਕਾਬਲਾ ਕਰਨ ਲਈ ਮਾਰਕੀਟ ਵਿੱਚ ਆ ਜਾਣਗੀਆਂ। ਇਨ੍ਹਾਂ ਕਾਰਾਂ ਦੀ ਸੂਚੀ 'ਚ ਇਕ ਟੋਇਟਾ ਅਰਬਨ ਕਰੂਜ਼ਰ ਹਾਈਰਾਈਡਰ ਹੈ, ਜਦਕਿ ਦੂਜੀ ਮਾਰੂਤੀ ਦੀ ਵਿਟਾਰਾ ਹੈ, ਜਿਸ ਦੀ ਲਾਂਚਿੰਗ ਡੇਟ 20 ਜੁਲਾਈ ਤੈਅ ਕੀਤੀ ਗਈ ਹੈ।
ਅਪਡੇਟਿਡ ਸੇਲਟੋਸ ਦੇ ਬਾਹਰੀ ਹਿੱਸੇ 'ਚ ਕਾਸਮੈਟਿਕ ਬਦਲਾਅ ਦੇਖਣ ਨੂੰ ਮਿਲਣਗੇ। ਨਵੀਂ ਸੇਲਟੋਸ 'ਚ ਐਲੂਮੀਨੀਅਮ ਸਕਿਡ ਪਲੇਟ ਦੇ ਨਾਲ ਹੈੱਡਲੈਂਪਸ ਅਤੇ ਫਰੰਟ ਬੰਪਰ ਦੇ ਡਿਜ਼ਾਈਨ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਫਰੰਟ ਗ੍ਰਿਲ ਅਤੇ ਫੋਗ ਲੈਂਪ ਅਸੈਂਬਲੀ ਤੱਕ ਫੈਲੇ ਹੋਏ LED DRL ਵਿੱਚ ਕੋਈ ਬਦਲਾਅ ਨਹੀਂ ਕੀਤੇ ਗਏ ਹਨ। ਅਪਡੇਟ ਕੀਤੇ ਮਾਡਲ ਅਲਾਏ ਵ੍ਹੀਲਜ਼ ਦੇ ਡਿਜ਼ਾਈਨ ਨੂੰ ਬਦਲਿਆ ਜਾ ਸਕਦਾ ਹੈ। ਪਰ ਸਾਈਡ ਪ੍ਰੋਫਾਈਲ ਵਿੱਚ ਕੋਈ ਬਦਲਾਅ ਦੇਖਣ ਦੀ ਸੰਭਾਵਨਾ ਨਹੀਂ ਹੈ। ਕਾਰ ਦਾ ਫੇਸਲਿਫਟ ਮਾਡਲ 'ਚ 10.25-ਇੰਚ ਇੰਫੋਟੇਨਮੈਂਟ ਸਿਸਟਮ ਨਾਲ ਆਵੇਗਾ।
Kia ਨੇ ਭਾਰਤੀ ਬਾਜ਼ਾਰ 'ਚ ਆਪਣੇ ਪਹਿਲੇ ਮਾਡਲ ਦੇ ਤੌਰ 'ਤੇ ਸੇਲਟੋਸ ਨੂੰ ਲਾਂਚ ਕੀਤਾ ਹੈ। ਲਾਂਚ ਤੋਂ ਬਾਅਦ ਬਾਜ਼ਾਰ 'ਚ ਵਿਕਰੀ 'ਚ ਕੋਈ ਕਮੀ ਨਹੀਂ ਆਈ ਹੈ। ਇਸ ਤੋਂ ਬਾਅਦ ਕੰਪਨੀ ਹੁਣ ਤੱਕ ਆਪਣੇ ਕਈ ਮਾਡਲ ਬਾਜ਼ਾਰ 'ਚ ਉਤਾਰ ਚੁੱਕੀ ਹੈ।