ਪੜਚੋਲ ਕਰੋ
ਹੁਣ ਪੈਟਰੋਲ ਦੀ ਨਹੀਂ ਲੋੜ! ਸੁਪਰਬਾਈਕ ਦੀ 320 ਕਿਲੋਮੀਟਰ ਮਾਈਲੇਜ਼
Lightning Strike ਨੂੰ ਤਿੰਨ ਵਰਸ਼ਨਾਂ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸਟੈਂਡਰਡ, ਮਿਡ ਤੇ ਕਾਰਬਨ ਸ਼ਾਮਲ ਹਨ। ਇਸ ਬਾਈਕ ਦਾ ਵਜ਼ਨ 206 ਕਿੱਲੋ ਹੋਏਗਾ।

ਚੰਡੀਗੜ੍ਹ: Lightning ਆਪਣੀ ਇਲੈਕਟ੍ਰੋਨਿਕ ਸੁਪਰਬਾਈਕ ਬਣਾਉਣ ਲਈ ਜਾਣੀ ਜਾਂਦੀ ਹੈ। 2009 ਤੋਂ ਕੰਪਨੀ ਸਿਰਫ LS-218 ਮਾਡਲ ਬਣਾ ਰਹੀ ਹੈ। ਹੁਣ Lightning ਜਲਦ ਹੀ ਆਪਣੇ Strike ਨੂੰ ਲਾਂਚ ਕਰਨ ਵਾਲੀ ਹੈ। ਇਹ ਮਾਡਲ LS-218 ਤੋਂ ਪ੍ਰੇਰਿਤ ਹੈ। ਹਾਲਾਂਕਿ ਇਸ ਦੀ ਕੀਮਤ ਸਬੰਧੀ ਕੰਪਨੀ ਨੇ ਗਾਹਕਾਂ ਦਾ ਖ਼ਾਸ ਧਿਆਨ ਰੱਖਿਆ ਹੈ। ਇਸ ਬਾਈਕ ਦਾ ਵਜ਼ਨ 206 ਕਿੱਲੋ ਹੋਏਗਾ। ਫੀਚਰਸ ਪਾਵਰ ਲਈ Lightning Strike ਵਿੱਚ ਲਿਕਵਿਡ ਕੂਲਡ AC ਇੰਡਕਸ਼ਨ ਮੋਟਰ ਦਿੱਤਾ ਗਿਆ ਹੈ। ਇਸ ਦਾ ਇੰਜਣ 88 bhp ਦੀ ਵੱਧ ਤੋਂ ਵੱਧ ਪਾਵਰ ਤੇ 244 Nm ਦਾ ਟਾਰਕ ਜਨਰੇਟ ਕਰਦਾ ਹੈ। Strike ਵਿੱਚ 10 kWh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ 3.3 kWh ਆਨ ਬੋਰਡ ਚਾਰਜਰ ਨਾਲ ਆਏਗੀ। ਕੰਪਨੀ ਮੁਤਾਬਕ ਇੱਕ ਵਾਰ ਚਾਰਜ ਕਰਨ ਉੱਤੇ Lightning Strike 110 ਤੋਂ 160 ਕਿਮੀ ਦੀ ਰੇਂਜ ਦਏਗੀ। ਵਰਸ਼ਨ ਤੇ ਕੀਮਤ Lightning Strike ਨੂੰ ਤਿੰਨ ਵਰਸ਼ਨਾਂ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸਟੈਂਡਰਡ, ਮਿਡ ਤੇ ਕਾਰਬਨ ਸ਼ਾਮਲ ਹਨ। Lightning Strike Standard ਦੀ ਸ਼ੁਰੂਆਤੀ ਕੀਮਤ 12,998 ਯੂਐਸ ਡਾਲਰ (ਲਗਪਗ 9 ਲੱਖ ਰੁਪਏ) ਹੋਏਗੀ। ਪਹਿਲਾਂ ਇਸ ਨੂੰ ਯੂਐਸ ਵਿੱਚ ਲਾਂਚ ਕੀਤਾ ਜਾਏਗਾ। Lightning Strike Mid ਵਿੱਚ 15 kWh ਦਾ ਬੈਟਰੀ ਪੈਕ ਦਿੱਤਾ ਜਾਏਗਾ। ਸਟੈਂਡਰਡ ਵਰਸ਼ਨ ਦੇ ਮੁਕਾਬਲੇ ਇਹ 4.5 ਕਿੱਲੋ ਭਾਰਾ ਹੋਏਗੀ। ਇਸ ਦੀ ਕੀਮਤ 16,998 ਯੂਐਸ ਡਾਲਰ (ਲਗਪਗ 11.76 ਲੱਖ ਰੁਪਏ) ਹੋਏਗੀ। ਇਸੇ ਤਰ੍ਹਾਂ Lightning Strike Carbon ਸਭ ਤੋਂ ਟੌਪ ਵਰਸ਼ਨ ਆਏਗਾ। ਇਸ ਵਿੱਚ 20 kWh ਦਾ ਬੈਟਰੀ ਪੈਕ ਹੋਏਗਾ। ਸਿੰਗਲ ਚਾਰਜ 'ਤੇ ਇਹ ਬਾਈਕ 240 ਚੋਂ 320 ਕਿਲੋਮੀਟਰ ਦੀ ਰੇਂਜ ਦਏਗੀ। ਇਸ ਦੀ ਕੀਮਤ 19,998 ਯੂਐਸ ਡਾਲਰ (ਲਗਪਗ 14 ਲੱਖ ਰੁਪਏ) ਹੋਏਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















