ਜੇਕਰ ਤੁਹਾਡਾ ਪਾਸਵਰਡ ਵੀ ਹੈ ਅਜਿਹਾ ਤਾਂ ਤੁਰੰਤ ਬਦਲੋ, ਹੋ ਹੈਕਿੰਗ ਦਾ ਸ਼ਿਕਾਰ
ਅਕਸਰ ਸੌਖਿਆਂ ਯਾਦ ਰੱਖਣ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕੋ ਜਿਹਾ ਪਾਸਵਰਡ ਰੱਖ ਲੈਂਦੇ ਹਾਂ। ਇਸ ਵਜ੍ਹਾ ਨਾਲ ਵੀ ਹੈਕਰਸ ਪਾਸਵਰਡ ਤੋਂ ਤੁਹਾਡਾ ਅਕਾਊਂਟ ਹੈਕ ਕਰ ਲੈਂਦੇ ਹਨ।
ਚੰਡੀਗੜ੍ਹ: ਦੁਨੀਆਂ ਭਰ 'ਚ ਮੋਬਾਈਲ ਹੈਕਿੰਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦਾ ਵੱਡਾ ਕਾਰਨ ਇੱਕ ਇਹ ਕਿ ਲੋਕ ਪਾਸਵਰਡ ਅਜਿਹਾ ਰੱਖਦੇ ਹਨ ਜਿਸ ਨੂੰ ਹੈਕਰ ਆਸਾਨੀ ਨਾਲ ਖੋਲ੍ਹ ਸਕਦੇ ਹਨ। ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ 75 ਫੀਸਦ ਤੋਂ ਜ਼ਿਆਦਾ ਹੈਕਿੰਗ ਸੌਖੇ ਪਾਸਵਰਡ ਕਾਰਨ ਹੁੰਦੀ ਹੈ। ਜੇਕਰ ਤੁਹਾਡਾ ਪਾਸਵਰਡ ਵੀ ਹੇਠਾਂ ਦਿੱਤੀ ਲਿਸਟ 'ਚੋਂ ਕੋਈ ਇਕ ਹੈ ਤਾਂ ਬਾਕੀ ਕੰਮ ਛੱਡ ਕੇ ਤੁਰੰਤ ਆਪਣਾ ਪਾਸਵਰਡ ਬਦਲੋ। ਇਹ ਉਹ ਪਾਸਵਰਡ ਹਨ ਜੋ ਪਿਛਲੇ 12 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਵਰਤੇ ਗਏ।
ਖੋਜ ਦੇ ਮੁਤਾਬਕ ਜ਼ਿਆਦਾਤਰ ਲੋਕ ਸੌਖਾ ਤੇ ਪਹਿਲਾਂ ਨਾਲ ਮਿਲਦਾ ਜੁਲਦਾ ਪਾਸਵਰਡ ਰੱਖ ਲੈਂਦੇ ਹਨ। ਕਿਉਂਕਿ ਇਸ ਨਾਲ ਪਾਸਵਰਡ ਯਾਦ ਰੱਖਣ 'ਚ ਕੋਈ ਮੁਸ਼ਕਿਲ ਨਹੀਂ ਆਉਂਦੀ। ਸਵਰਡ ਤੇ ਸਾਇਬਰ ਸਿਕਿਓਰਟੀ ਬਾਰੇ ਬੋਲਦਿਆਂ ਯੂਕੇ ਦੇ ਨੈਸ਼ਨਲ ਸਾਇਬਰ ਸਿਕਿਓਰਟੀ ਸੈਂਟਰ ਦੇ ਟਕਨੀਕੀ ਡਾਇਰੈਕਟਰ ਡਾ ਇਆਨ ਲੈਵੀ (Ian Levy) ਨੇ ਕਿਹਾ, 'ਇਕੋ ਪਾਸਵਰਡ ਨੂੰ ਦੁਬਾਰਾ ਵਰਤਣਾ ਵੱਡਾ ਰਿਸਕ ਹੈ ਜੋ ਕਿ ਰੋਕਿਆ ਜਾ ਸਕਦਾ ਹੈ। ਇਸ ਨਾਲ ਸੈਂਸਟਿਵ ਡਾਟਾ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਸੋ ਪਹਿਲਾ ਕਦਮ ਕਿ ਪਾਸਵਰਡ ਸਟਰੌਂਗ ਹੋਣਾ ਚਾਹੀਦਾ ਹੈ। ਇਸ ਲਈ ਕ੍ਰੀਏਟਿਵ ਬਣੋ ਤੇ ਅਜਿਹਾ ਪਾਸਵਰਡ ਚੁਣੋ ਜੋ ਤਹਾਨੂੰ ਯਾਦ ਰੱਖਣਾ ਸੌਖਾ ਹੋਵੇ ਪਰ ਲੋਕਾਂ ਨੂੰ ਅੰਦਾਜ਼ਾ ਲਾਉਣਾ ਮੁਸ਼ਕਿਲ ਹੋਵੇ।'
10 ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਪਾਸਵਰਡ:
-123456
-123456789
-qwerty
-password
-1111111
-2345678
-abc123
-1234567
-password1
-12345
ਦਰਅਸਲ ਕਈ ਲੋਕ ਸੌਖਿਆਂ ਯਾਦ ਰੱਖਣ ਲਈ ਆਪਣਾ ਮੋਬਾਈਲ ਨੰਬਰ, ਜਨਮ ਤਾਰੀਖ ਜਾਂ ਆਪਣਾ ਨਾਂ ਹੀ ਪਾਸਵਰਡ ਰੱਖ ਲੈਂਦੇ ਹਨ। ਕਿਸੇ ਵੀ ਪਾਸਵਰਡ ਨੂੰ ਤੋੜਨ ਲਈ ਹੈਕਰਸ ਸਭ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਪਾਸਵਰਡ ਵਜੋਂ ਅਪਲਾਈ ਕਰਦਾ ਹੈ। ਇਸ ਲਈ ਨਾਂ, ਤਾਰੀਖ ਤੇ ਜਨਮ ਤਾਰੀਖ ਜਾਂ ਮੋਬਾਈਲ ਨੰਬਰ ਨੂੰ ਆਪਣਾ ਪਾਸਵਰਡ ਨਾ ਬਣਾਓ।
ਅਸੀਂ ਅਕਸਰ ਸੌਖਿਆਂ ਯਾਦ ਰੱਖਣ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕੋ ਜਿਹਾ ਪਾਸਵਰਡ ਰੱਖ ਲੈਂਦੇ ਹਾਂ। ਇਸ ਵਜ੍ਹਾ ਨਾਲ ਵੀ ਹੈਕਰਸ ਪਾਸਵਰਡ ਤੋਂ ਤੁਹਾਡਾ ਅਕਾਊਂਟ ਹੈਕ ਕਰ ਲੈਂਦੇ ਹਨ। ਹਮੇਸ਼ਾਂ ਵੱਖ-ਵੱਖ ਪਲੇਟਫਾਰਮ 'ਤੇ ਵੱਖਰਾ ਪਾਸਵਰਡ ਵਰਤੋਂ।
ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਕਰਸ ਤੋਂ ਬਚਾਉਣ ਲਈ ਪਾਸਵਰਡ 'ਚ ਲੈਟਰਸ ਤੇ ਨੰਬਰਾਂ ਤੋਂ ਇਲਾਵਾ ਸਪੈਸ਼ਲ ਕਰੈਕਟਰ ਦੀ ਵੀ ਵਰਤੋਂ ਜ਼ਰੂਰ ਕਰੋ। ਆਪਣੇ ਸਾਰੇ ਪਾਸਵਰਡ ਇਕ ਥਾਂ 'ਤੇ ਲਿਖ ਕੇ ਰੱਖੋ ਤਾਂ ਕਿ ਤਹਾਨੂੰ ਆਪਣਾ ਪਾਸਵਰਡ ਭੁੱਲ ਵੀ ਜਾਵੇ ਤਾਂ ਉਥੋਂ ਦੇਖ ਸਕੋ।