ਪੜਚੋਲ ਕਰੋ
ਮਾਰੂਤੀ ਆਲਟੋ ਦਾ ਯੁਗ ਖ਼ਤਮ
ਇਸ ਦੀ ਮੁੱਖ ਵਜ੍ਹਾ ਭਾਰਤ ਵਿੱਚ ਨਵੇਂ ਸੇਫਟੀ ਤੇ ਐਮਿਸ਼ਨ ਸਟੈਂਡਰਡ ਲਾਗੂ ਹੋਣਾ ਹੈ। ਕੰਪਨੀ ਹੁਣ ਨਵਾਂ ਮਾਡਲ ਲਾਂਚ ਕਰੇਗੀ ਜਿਸ ਵਿੱਚ ਜ਼ਿਆਦਾ ਪਾਵਰਫੁਲ ਇੰਜਣ ਹੋਏਗਾ ਤੇ ਇਹ ਲੇਟੈਸਟ ਫੀਚਰਸ ਨਾਲ ਲੈਸ ਹੋਏਗੀ।

ਚੰਡੀਗੜ੍ਹ: ਅੱਜ ਤੋਂ 19 ਸਾਲ ਪਹਿਲਾਂ ਭਾਰਤੀ ਬਾਜ਼ਾਰ ਵਿੱਚ ਕਦਮ ਰੱਖਣ ਵਾਲੀ ਫੈਮਲੀ ਕਾਰ ਮਾਰੂਤੀ ਆਲਟੋ ਹੁਣ ਬੰਦ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਇਸ ਦਾ ਨਿਰਮਾਣ ਕਰਨਾ ਬੰਦ ਕਰ ਦਿੱਤਾ ਹੈ। ਇਸ ਦੀ ਮੁੱਖ ਵਜ੍ਹਾ ਭਾਰਤ ਵਿੱਚ ਨਵੇਂ ਸੇਫਟੀ ਤੇ ਐਮਿਸ਼ਨ (ਪੈਦਾ ਹੋਈਆਂ ਗੈਸਾਂ ਤੇ ਰਹਿੰਦ-ਖੂੰਹਦ) ਸਟੈਂਡਰਡ ਲਾਗੂ ਹੋਣਾ ਹੈ। ਕੰਪਨੀ ਹੁਣ ਨਵਾਂ ਮਾਡਲ ਲਾਂਚ ਕਰੇਗੀ ਜਿਸ ਵਿੱਚ ਜ਼ਿਆਦਾ ਪਾਵਰਫੁਲ ਇੰਜਣ ਹੋਏਗਾ ਤੇ ਇਹ ਲੇਟੈਸਟ ਫੀਚਰਸ ਨਾਲ ਲੈਸ ਹੋਏਗੀ। 1954 ਵਿੱਚ ਯੂਰੋਪੀਅਨ ਮਾਰਕਿਟ ਵਿੱਚ ਮਿਲੀ ਸਫਲਤਾ ਤੋਂ ਬਾਅਦ ਮਾਰੂਤੀ ਸੁਜ਼ੂਕੀ ਨੇ ਸਤੰਬਰ 2000 ਵਿੱਚ ਆਲਟੋ ਨੂੰ ਭਾਰਤ ਵਿੱਚ ਲਾਂਚ ਕੀਤਾ ਸੀ। ਭਾਰਤੀਆਂ ਨੇ ਇਸ ਨੂੰ ਇੰਨਾ ਪਸੰਦ ਕੀਤਾ ਕਿ 2006 ਤਕ ਮਾਰੂਤੀ ਆਲਟੋ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣ ਗਈ ਸੀ। ਫਰਵਰੀ 2008, ਯਾਨੀ 8 ਸਾਲਾਂ ਅੰਦਰ ਕਾਰ ਨੇ 10 ਲੱਖ ਯੂਨਿਟ ਵੇਚਣ ਦਾ ਖਿਤਾਬ ਹਾਸਲ ਕਰ ਲਿਆ ਸੀ। 12 ਸਾਲਾਂ ਅੰਦਰ ਆਲਟੋ ਭਾਰਤ ਦੀ ਬੈਸਟ ਸੇਲਿੰਗ ਕਾਰ ਬਣੀ ਰਹੀ। ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸਿਰਫ 10 ਸਾਲਾਂ ਅੰਦਰ ਕਾਰ ਨੇ 15 ਲੱਖ ਤੋਂ ਵੱਧ ਤੇ ਉਸ ਦੇ 8 ਸਾਲ ਬਾਅਦ 35 ਲੱਖ ਯੂਨਿਟ ਦੀ ਵਿਕਰੀ ਦਾ ਖਿਤਾਬ ਆਪਣੇ ਨਾਂ ਕੀਤਾ। ਨਵੇਂ ਸੇਫਟੀ ਤੇ ਐਮਿਸ਼ਨ ਸਟੈਂਡਰਡ ਮੁਤਾਬਕ ਪੁਰਾਣੇ ਮਾਡਲ ਵਿੱਚ ਨਵੇਂ ਨਿਯਮਾਂ ਮੁਤਾਬਕ ਬਦਲਾਅ ਕਰਨਾ ਬੇਹੱਦ ਮੁਸ਼ਕਲ ਸੀ। ਇਸ ਕਰਕੇ ਮਾਰੂਤੀ ਨੇ ਆਪਣੇ ਕਈ ਪੁਰਾਣੇ ਮਾਡਲ ਬੰਦ ਕਰਨ ਦਾ ਫੈਸਲਾ ਲਿਆ, ਇਨ੍ਹਾਂ ਵਿੱਚ ਆਲਟੋ ਵੀ ਸ਼ਾਮਲ ਹੈ। ਮਾਰੂਤੀ ਆਲਟੋ 800 ਨੇ ਅਕਤੂਬਰ 2012 ਤੋਂ ਹੀ ਭਾਰਤੀ ਬਾਜ਼ਾਰ ਵਿੱਚ ਆਪਣੇ ਪੈਰ ਜਮਾਏ ਹੋਏ ਹਨ। ਇਸ ਦੇ ਬਾਅਦ ਨਵੰਬਰ 2014 ਵਿੱਚ K10 ਮਾਡਲ ਨਵੇਂ ਬਦਲਾਅ ਨਾਲ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ। ਲਗਪਗ 35 ਸਾਲਾਂ ਬਾਅਦ ਮਾਰੂਤੀ ਨੇ ਆਪਣੀਆਂ ਸਾਰੀਆਂ 800CC ਪਾਵਰ ਦੀਆਂ ਕਾਰਾਂ ਨੂੰ ਬੰਦ ਕਰਨ ਦੀ ਫੈਸਲਾ ਕੀਤਾ ਹੈ। ਕੁਝ ਸਮਾਂ ਪਹਿਲਾਂ ਹੀ ਕੰਪਨੀ ਨੇ ਆਪਣੀ ਯੂਟਿਲਿਟੀ ਵੈਨ ਓਮਨੀ ਦਾ ਪ੍ਰੋਡਕਸ਼ਨ ਬੰਦ ਕੀਤਾ ਹੈ। ਰਿਪੋਰਟਾਂ ਮੁਤਾਬਕ ਜਲਦ ਹੀ ਮਾਰੂਤੀ ਆਪਣੀ ਨੈਕਸਟ ਜੈਨਰੇਸ਼ਨ ਆਲਟੋ ਨੂੰ ਭਾਰਤ ਵਿੱਚ ਲਾਂਚ ਕਰੇਗੀ। ਇਸ ਨੂੰ ਫਿਊਚਰ ਐਸ ਮਾਡਲ ਵਜੋਂ ਦਿੱਲੀ ਆਟੋ ਐਕਸਪੋ 2018 ਵਿੱਚ ਪੇਸ਼ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਜੂਨ ਦੇ ਅੰਤ ਤਕ ਜਾਂ ਜੁਲਾਈ ਦੀ ਸ਼ੁਰੂਆਤ ਵਿੱਚ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ K10B ਪੈਟਰੋਲ ਇੰਜਣ ਹੋਏਗਾ ਜੋ ਨਵੀਂ ਵੈਗਨਆਰ ਤੇ ਸਲੈਰੀਓ ਵਿੱਚ ਵੀ ਮਿਲਿਆ ਸੀ। ਨਵੀਂ ਆਲਟੋ ਦੀ ਕੀਮਤ 2.63 ਲੱਖ ਤੋਂ 3.90 ਲੱਖ ਰੁਪਏ ਦੇ ਵਿਚਾਲੇ ਹੋ ਸਕਦੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















