Meta And Facebook: ਆਖਰ ਮੇਟਾ ਲਈ ਫ਼ੇਸਬੁੱਕ ਯੂਜਰ ਬੇਸ 'ਚ ਗਿਰਾਵਟ ਦਾ ਕੀ ਮਤਲਬ? ਜਾਣੋ ਪੂਰੀ ਹਕੀਕਤ
Facebook: ਮੇਟਾ ਦੇ ਐਪਸ ਫੈਮਿਲੀ ਨੇ ਮਾਮੂਲੀ ਯੂਜਰ ਵਾਧੇ ਨੂੰ ਦਰਜ ਕਰਨਾ ਜਾਰੀ ਰੱਖਿਆ। ਫ਼ੇਸਬੁੱਕ ਐਪ ਦੀ ਮੂਲ ਕੰਪਨੀ ਮੇਟਾ ਨੇ ਆਪਣੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਯੂਜਰਾਂ ਦੇ ਵਾਧੇ
Facebook: ਮੇਟਾ ਦੇ ਐਪਸ ਫੈਮਿਲੀ ਨੇ ਮਾਮੂਲੀ ਯੂਜਰ ਵਾਧੇ ਨੂੰ ਦਰਜ ਕਰਨਾ ਜਾਰੀ ਰੱਖਿਆ। ਫ਼ੇਸਬੁੱਕ ਐਪ ਦੀ ਮੂਲ ਕੰਪਨੀ ਮੇਟਾ ਨੇ ਆਪਣੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਯੂਜਰਾਂ ਦੇ ਵਾਧੇ ਨੂੰ ਆਪਣੇ ਹੋਂਦ 'ਚ ਆਉਣ ਮਗਰੋਂ ਘਟਦੇ ਵੇਖਿਆ। ਇਸ ਤੋਂ ਇਲਾਵਾ ਫ਼ੇਸਬੁੱਕ ਸਪੋਰਟ ਵਾਲੀ ਡਿਜ਼ੀਟਲ ਕਰੰਸੀ ਪ੍ਰੋਜੈਕਟ ਡਾਇਮ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਦੀ ਸੰਪੱਤੀ ਇਕ ਬੈਂਕ ਨੂੰ ਵੇਚ ਦਿੱਤੀ ਗਈ ਸੀ, ਜਿਸ ਨਾਲ ਪ੍ਰਸਤਾਵਿਤ ਮੈਟਾਵਰਸ 'ਚ ਕੰਪਨੀ ਦੇ ਵਰਟੀਕਲ ਇੰਟੀਗ੍ਰੇਸ਼ਨ ਦੀਆਂ ਯੋਜਨਾਵਾਂ ਨੂੰ ਵੱਡਾ ਝਟਕਾ ਲੱਗਿਆ।
ਫ਼ੇਸਬੁੱਕ 'ਚ ਗਿਰਾਵਟ ਤੇ ਅਜਿਹਾ ਕਿਉਂ ਹੋਇਆ?
ਅਕਤੂਬਰ-ਦਸੰਬਰ ਤਿਮਾਹੀ 'ਚ ਫ਼ੇਸਬੁੱਕ ਦੇ ਡੇਲੀ ਐਕਟਿਵ ਯੂਜਰ ਜੁਲਾਈ-ਸਤੰਬਰ ਦੌਰਾਨ 1.930 ਬਿਲੀਅਨ ਤੋਂ ਘੱਟ ਕੇ 1.929 ਬਿਲੀਅਨ ਹੋ ਗਏ। ਇਹ ਨੁਕਸਾਨ ਮੁੱਖ ਤੌਰ 'ਤੇ ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਯੋਗਦਾਨ 'ਚ ਗਿਰਾਵਟ ਕਾਰਨ ਹੋਇਆ। ਕੁੱਲ ਮਿਲਾ ਕੇ ਕੰਪਨੀ ਨੇ ਤਿੰਨ ਮਹੀਨਿਆਂ ਦੀ ਮਿਆਦ ਦੌਰਾਨ 33.67 ਬਿਲੀਅਨ ਡਾਲਰ ਦੀ ਕਮਾਈ ਦਰਜ ਕੀਤੀ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 28.07 ਬਿਲੀਅਨ ਡਾਲਰ ਸੀ।
ਰਿਪੋਰਟਾਂ ਅਨੁਸਾਰ ਮੇਟਾ ਨੇ ਉਮੀਦ ਨਾਲੋਂ ਕਮਜ਼ੋਰ ਪੂਰਵ ਅਨੁਮਾਨ ਦੀ ਸੂਚਨਾ ਦਿੱਤੀ, ਜਿਸ 'ਚ ਐਪਲ ਦੀ ਪ੍ਰਾਈਵੇਸੀ 'ਚ ਬਦਲਾਅ ਤੇ ਟਿੱਕਟੌਕ ਵਰਗੇ ਵਿਰੋਧੀਆਂ ਦੇ ਯੂਜਰਾਂ ਲਈ ਵਧਦੀ ਮੁਕਾਬਲੇਬਾਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ।
ਮੈਟਾ ਨੇ ਹੋਰ ਕੀ ਐਲਾਨ ਕੀਤਾ?
ਪਹਿਲੀ ਵਾਰ ਮੇਟਾ ਨੇ ਦੋ ਹਿੱਸਿਆਂ 'ਚ ਆਪਣੇ ਵਿੱਤੀ ਨਤੀਜਿਆਂ ਨੂੰ ਰਿਪੋਰਟ ਕਰਨਾ ਸ਼ੁਰੂ ਕੀਤਾ। ਫੇਸਬੁੱਕ ਫੈਮਿਲੀ ਆਫ਼ ਐਪਸ ਜਿਸ 'ਚ ਫੇਸਬੁੱਕ, ਇੰਸਟਾਗ੍ਰਾਮ, ਮੈਸੇਂਜਰ, ਵੱਟਸਐਪ ਤੇ ਹੋਰ ਸਰਵਿਸ ਸ਼ਾਮਲ ਹਨ। ਇਸ ਤੋਂ ਇਲਾਵਾ ਰਿਐਲਿਟੀ ਲੈਬਜ਼, ਜਿਸ 'ਚ ਆਗਮੈਂਟਿਡ ਤੇ ਵਰਚੁਅਲ ਰਿਐਲਿਟੀ ਨਾਲ ਸਬੰਧਤ ਕੰਜਿਊਮਰ ਹਾਰਡਵੇਅਰ, ਸਾਫ਼ਟਵੇਅਰ ਅਤੇ ਕੰਟੈਂਟ ਹਨ। 33.67 ਬਿਲੀਅਨ ਡਾਲਰ ਦੇ ਆਪਣੇ ਕੁਲ ਮਾਲੀਏ 'ਚੋਂ ਰਿਐਲਿਟੀ ਲੈਬਜ਼ ਸੈਗਮੈਂਟ ਨੇ ਸਿਰਫ 877 ਬਿਲੀਅਨ ਡਾਲਰ ਦਾ ਯੋਗਦਾਨ ਦਿੱਤਾ, ਜੋ ਕੰਪਨੀ ਦੀ ਧੁਰੀ 'ਚ ਆਪਣੀ ਮੇਟਾਵਰਸ ਉਮੀਦਵਾਂ ਤੋਂ ਅੱਗੇ ਇਕ ਲੰਬਾ ਰਸਤਾ ਦੱਸਦਾ ਹੈ।
ਇਸ ਦਾ ਕੀ ਮਤਲਬ ਤੇ ਮਾਰਕੀਟ ਦੀ ਪ੍ਰਤੀਕਿਰਿਆ ਕਿਵੇਂ ਰਹੀ?
ਹਰ ਰੋਜ਼ ਫੇਸਬੁੱਕ 'ਚ ਲੌਗਇਨ ਕਰਨ ਵਾਲੇ ਯੂਜਰਾਂ ਦੀ ਗਿਣਤੀ 'ਚ ਗਿਰਾਵਟ ਗਲੋਬਲ ਬਾਜ਼ਾਰਾਂ 'ਚ ਕੰਪਨੀ ਦੇ ਮੈਨ ਪ੍ਰੋਡਕਟ ਦੇ ਸੈਚੁਰੇਸ਼ਨ ਦਾ ਸੰਕਤ ਹੈ। ਇਹ ਦਰਸਾਉਂਦਾ ਹੈ ਕਿ ਇਹ ਹੁਣ ਆਪਣੇ ਯੂਜਰ ਬੇਸ ਦਾ ਵਿਸਤਾਰ ਕਰਨ 'ਚ ਸਮਰੱਥ ਨਹੀਂ ਹੋ ਸਕਦਾ ਹੈ। ਬੁੱਧਵਾਰ ਦੇਰ ਰਾਤ (ਅਮਰੀਕੀ ਸਮੇਂ ਅਨੁਸਾਰ) ਮੇਟਾ ਦੇ ਸ਼ੇਅਰਾਂ 'ਚ 20 ਫ਼ੀਸਦੀ ਦੀ ਗਿਰਾਵਟ ਆਈ, ਜਿਸ ਨਾਲ ਇਸ ਦੇ ਮਾਰਕੀਟ ਮੁੱਲ ਦਾ ਲਗਭਗ 200 ਬਿਲੀਅਨ ਡਾਲਰ ਦਾ ਸਫ਼ਾਇਆ ਹੋ ਗਿਆ।
ਇਹ ਵੀ ਪੜ੍ਹੋ: ਅਡਾਨੀ ਦੀ ਦੌਲਤ ਨੇ ਤੋੜੇ ਰਿਕਾਰਡ! ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ 'ਚ ਸ਼ੁਮਾਰ, ਅੰਬਾਨੀ ਨੂੰ ਪਛਾੜਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: