Mobile Battery: ਬੰਬ ਵਾਂਗ ਫਟ ਜਾਏਗਾ ਮੋਬਾਈਲ ਫੋਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਗੇਮ ਖੇਡਦੇ ਵੇਲੇ ਇਹ ਗਲਤੀਆਂ
Mobile battery blast causes: ਅੱਜਕੱਲ੍ਹ ਸਮਾਰਟਫ਼ੋਨ ਨਾ ਸਿਰਫ਼ ਕਾਲ ਕਰਨ ਤੇ ਹੋਰ ਦਫਤਰੀ ਕੰਮ ਲਈ ਉਪਯੋਗੀ ਹਨ, ਸਗੋਂ ਇਹ ਲੋਕਾਂ ਲਈ ਮਨੋਰੰਜਨ ਦਾ ਵੀ ਵਧੀਆ ਸਾਧਨ ਬਣ ਗਏ ਹਨ। ਉਪਭੋਗਤਾ ਆਪਣੇ ਮੋਬਾਈਲ 'ਤੇ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੇ ਹਨ
Mobile battery blast causes: ਅੱਜਕੱਲ੍ਹ ਸਮਾਰਟਫ਼ੋਨ ਨਾ ਸਿਰਫ਼ ਕਾਲ ਕਰਨ ਤੇ ਹੋਰ ਦਫਤਰੀ ਕੰਮ ਲਈ ਉਪਯੋਗੀ ਹਨ, ਸਗੋਂ ਇਹ ਲੋਕਾਂ ਲਈ ਮਨੋਰੰਜਨ ਦਾ ਵੀ ਵਧੀਆ ਸਾਧਨ ਬਣ ਗਏ ਹਨ। ਉਪਭੋਗਤਾ ਆਪਣੇ ਮੋਬਾਈਲ 'ਤੇ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੇ ਹਨ। ਬਹੁਤ ਸਾਰੇ ਲੋਕ ਮੋਬਾਈਲ 'ਤੇ ਗੇਮ ਖੇਡਣ ਦੇ ਵੀ ਸ਼ੌਕੀਨ ਹੁੰਦੇ ਹਨ। ਕਈ ਲੋਕ ਮੋਬਾਈਲ 'ਤੇ ਗੇਮਾਂ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਉਹ ਕਈ ਘੰਟੇ ਗੇਮ ਖੇਡਦੇ ਰਹਿੰਦੇ ਹਨ।
ਦੂਜੇ ਪਾਸੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਗੇਮ ਖੇਡਦੇ ਹੋਏ ਜਾਂ ਮੋਬਾਇਲ 'ਤੇ ਵੀਡੀਓ ਦੇਖਦੇ ਸਮੇਂ ਮੋਬਾਇਲ ਨੂੰ ਅੱਗ ਲੱਗ ਜਾਂਦੀ ਹੈ ਜਾਂ ਬੈਟਰੀ ਫਟ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਮੋਬਾਈਲ 'ਤੇ ਗੇਮ ਖੇਡਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਅਜਿਹੀਆਂ ਘਟਨਾਵਾਂ ਤੋਂ ਬਚ ਸਕਦੇ ਹੋ।
ਦਰਅਸਲ ਮੋਬਾਈਲ ਨੂੰ ਅੱਗ ਲੱਗਣ ਜਾਂ ਬੈਟਰੀ ਫਟਣ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਅਜਿਹਾ ਟੈਕਨੀਕਲ ਨੁਕਸ ਤੇ ਕਈ ਵਾਰ ਉਪਭੋਗਤਾਵਾਂ ਦੀ ਲਾਪ੍ਰਵਾਹੀ ਕਾਰਨ ਹੋ ਸਕਦਾ ਹੈ। ਆਮ ਤੌਰ 'ਤੇ ਇਲੈਕਟ੍ਰਾਨਿਕ ਉਤਪਾਦਾਂ ਤੇ ਸਮਾਰਟਫ਼ੋਨਾਂ ਨੂੰ ਉਦੋਂ ਹੀ ਅੱਗ ਲੱਗਦੀ ਹੈ ਜਦੋਂ ਬਿਜਲੀ ਸਪਲਾਈ ਵਿੱਚ ਕੋਈ ਸਮੱਸਿਆ ਆਉਂਦੀ ਹੈ।
ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਵਿੱਚ ਸਮੱਸਿਆ ਕਾਰਨ ਫੋਨ ਦੀ ਬੈਟਰੀ ਫਟਣ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਬੈਟਰੀ ਵਿਸਫੋਟ ਦਾ ਸਭ ਤੋਂ ਵੱਡਾ ਕਾਰਨ ਗਰਮੀ ਹੈ। ਜੇਕਰ ਕਿਸੇ ਕਾਰਨ ਬੈਟਰੀ ਦਾ ਤਾਪਮਾਨ ਵੱਧ ਜਾਂਦਾ ਹੈ ਤੇ ਬੈਟਰੀ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ, ਤਾਂ ਫੋਨ ਦੇ ਫਟਣ ਦੀ ਸੰਭਾਵਨਾ ਹੁੰਦੀ ਹੈ।
ਕਈ ਲੋਕ ਘੰਟਿਆਂਬੱਧੀ ਮੋਬਾਈਲ ਗੇਮ ਖੇਡਦੇ ਰਹਿੰਦੇ ਹਨ ਜਾਂ ਵੀਡੀਓ ਦੇਖਦੇ ਰਹਿੰਦੇ ਹਨ। ਅਜਿਹਾ ਕਰਨ ਨਾਲ ਮੋਬਾਈਲ ਗਰਮ ਹੋ ਜਾਂਦਾ ਹੈ। ਜਦੋਂ ਮੋਬਾਈਲ ਨੂੰ ਕਈ ਘੰਟੇ ਲਗਾਤਾਰ ਵਰਤਿਆ ਜਾਂਦਾ ਹੈ ਤਾਂ ਇਸ ਦੀ ਬੈਟਰੀ ਵੀ ਗਰਮ ਹੋਣ ਲੱਗਦੀ ਹੈ। ਮੋਬਾਈਲ ਵਿੱਚ ਬੈਟਰੀ ਵਿੱਚ ਕਈ ਤਰ੍ਹਾਂ ਦੀਆਂ ਪਰਤਾਂ ਹੁੰਦੀਆਂ ਹਨ।
ਕਈ ਵਾਰ ਇਨ੍ਹਾਂ ਬੈਟਰੀਆਂ ਦੀਆਂ ਪਰਤਾਂ ਟੁੱਟ ਜਾਂਦੀਆਂ ਹਨ ਜਾਂ ਇਨ੍ਹਾਂ ਵਿੱਚ ਕੋਈ ਪਾੜਾ ਪੈ ਜਾਂਦਾ ਹੈ ਤੇ ਬੈਟਰੀ ਫੁੱਲ ਜਾਂਦੀ ਹੈ। ਇਸ ਤੋਂ ਬਾਅਦ ਸ਼ਾਰਟ ਸਰਕਟ ਕਾਰਨ ਬੈਟਰੀ ਫਟ ਸਕਦੀ ਹੈ। ਇਸ ਦੇ ਨਾਲ ਹੀ ਮੋਬਾਈਲ ਦੀ ਲਗਾਤਾਰ ਵਰਤੋਂ ਫੋਨ 'ਤੇ ਜ਼ਿਆਦਾ ਲੋਡ ਪਾਉਂਦੀ ਹੈ ਤੇ ਇਸ ਲਈ ਪ੍ਰੋਸੈਸਰ ਗਰਮ ਹੋ ਜਾਂਦਾ ਹੈ। ਪ੍ਰੋਸੈਸਰ ਗਰਮ ਹੋਣ ਕਰਕੇ ਬੈਟਰੀ ਵੀ ਗਰਮ ਹੋ ਜਾਂਦੀ ਹੈ, ਜਿਸ ਨਾਲ ਮੋਬਾਈਲ ਦੇ ਫਟਣ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ: Health Care: ਸਾਵਧਾਨ! ਕੀ ਤੁਸੀਂ ਟਹਿਲਦੇ ਹੋਏ ਕਰਦੇ ਹੋ ਮੋਬਾਇਲ ਫੋਨ 'ਤੇ ਗੱਲ, ਹੋ ਸਕਦੀ ਖਤਰਨਾਕ ਬਿਮਾਰੀ
ਬਹੁਤ ਸਾਰੇ ਲੋਕਾਂ ਨੂੰ ਗੇਮ ਖੇਡਦੇ ਸਮੇਂ ਆਪਣੇ ਮੋਬਾਈਲ ਨੂੰ ਚਿਹਰੇ ਦੇ ਨੇੜੇ ਰੱਖਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਜੇਕਰ ਮੋਬਾਈਲ ਜ਼ਿਆਦਾ ਗਰਮ ਹੋ ਜਾਏ ਤਾਂ ਅੱਗ ਲੱਗ ਜਾਂਦੀ ਹੈ ਜਾਂ ਬੈਟਰੀ ਫਟ ਜਾਂਦੀ ਹੈ। ਇਹ ਤੁਹਾਡੇ ਚਿਹਰੇ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਗੇਮ ਖੇਡਦੇ ਜਾਂ ਵੀਡੀਓ ਦੇਖਦੇ ਸਮੇਂ ਮੋਬਾਇਲ ਨੂੰ ਚਿਹਰੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ।
ਇਹ ਵੀ ਪੜ੍ਹੋ: Patiala News: ਪੰਜਾਬ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਬਿਜਲੀ ਟਾਵਰ ’ਤੇ ਲਾਏ ਡੇਰੇ