(Source: ECI/ABP News)
WhatsApp New Feature: ਹੁਣ ਅਜਨਬੀ ਨਹੀਂ ਦੇਖ ਸਕਣਗੇ WhatsApp 'ਤੇ ਤੁਹਾਡਾ ਲਾਸਟ ਸੀਨ ਸਟੇਟਸ
WhatsApp New Feature: WhatsApp ਆਪਣੇ ਯੂਜ਼ਰਸ ਲਈ ਇੱਕ ਹੋਰ ਖਾਸ ਫੀਚਰ ਲਿਆਉਣ ਜਾ ਰਿਹਾ ਹੈ। ਇਹ ਪ੍ਰਾਈਵੇਸੀ ਫੀਚਰ ਕਈ ਤਰੀਕਿਆਂ ਨਾਲ ਖਾਸ ਹੋਵੇਗਾ। ਇਸ ਦੇ ਤਹਿਤ ਕੋਈ ਵੀ ਅਜਨਬੀ ਤੁਹਾਡਾ ਲਾਸਟ ਸੀਨ ਸਟੇਟਸ ਨਹੀਂ ਦੇਖ ਸਕੇਗਾ।

WhatsApp New Feature: WhatsApp 2021 ਤੋਂ ਪਹਿਲਾਂ ਹੀ ਆਪਣੇ ਯੂਜ਼ਰਸ ਲਈ ਇੱਕ ਹੋਰ ਖਾਸ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਪ੍ਰਾਈਵੇਸੀ ਫੀਚਰ ਕਈ ਤਰੀਕਿਆਂ ਨਾਲ ਖਾਸ ਹੋਵੇਗਾ। ਇਸ ਦੇ ਤਹਿਤ ਕੋਈ ਵੀ ਅਜਨਬੀ ਤੁਹਾਡਾ ਲਾਸਟ ਸੀਨ ਸਟੇਟਸ ਨਹੀਂ ਦੇਖ ਸਕੇਗਾ। ਯਾਨੀ, ਜਿਸ ਵਿਅਕਤੀ ਨਾਲ ਤੁਸੀਂ ਕਦੇ ਚੈਟ ਨਹੀਂ ਕੀਤੀ ਹੈ, ਅਜਿਹੇ ਲੋਕ ਤੁਹਾਡਾ ਲਾਸਟ ਸੀਨ ਸਟੇਟਸ ਨਹੀਂ ਦੇਖ ਸਕਣਗੇ। ਰਿਪੋਰਟਸ ਮੁਤਾਬਕ ਜਲਦ ਹੀ ਇਹ ਫੀਚਰ ਐਂਡ੍ਰਾਇਡ ਅਤੇ iOS ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਇਸ 'ਤੇ ਕਾਫੀ ਹੱਦ ਤੱਕ ਟੈਸਟਿੰਗ ਪੂਰੀ ਕਰ ਲਈ ਹੈ। ਇਸ ਨੂੰ ਹੁਣ ਜਲਦੀ ਹੀ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਫੀਚਰ ਦੇ ਤਹਿਤ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਜਾਂ ਜਿਨ੍ਹਾਂ ਨਾਲ ਤੁਸੀਂ ਕਦੇ ਚੈਟ ਨਹੀਂ ਕੀਤੀ, ਉਹ ਤੁਹਾਡਾ ਲਾਸਟ ਸੀਨ ਸਟੇਟਸ ਨਹੀਂ ਦੇਖ ਸਕਣਗੇ। ਹਾਲਾਂਕਿ, ਇਹ ਤੁਹਾਡੀ ਪਛਾਣ ਵਾਲਿਆਂ 'ਤੇ ਲਾਗੂ ਨਹੀਂ ਹੋਵੇਗਾ। ਜੇਕਰ ਤੁਸੀਂ ਕਦੇ ਇਨ੍ਹਾਂ ਲੋਕਾਂ ਨਾਲ ਵ੍ਹੱਟਸਐਪ 'ਤੇ ਚੈਟ ਕੀਤੀ ਹੈ, ਤਾਂ ਉਹ ਤੁਹਾਡਾ ਲਾਸਟ ਸੀਨ ਦੇਖ ਸਕਦੇ ਹਨ।
ਥਰਡ ਪਾਰਟੀ ਐਪਸ ਵੀ ਹੋ ਜਾਣਗੀਆਂ ਫੇਲ
ਦੱਸ ਦੇਈਏ ਕਿ ਅਜਿਹੀਆਂ ਕਈ ਥਰਡ ਪਾਰਟੀ ਐਪਸ ਹਨ ਜੋ ਵ੍ਹੱਟਸਐਪ ਦੀ ਪ੍ਰਾਈਵੇਸੀ ਨੂੰ ਤੋੜਦੀਆਂ ਹਨ। ਇਨ੍ਹਾਂ ਐਪਸ 'ਤੇ ਤੁਸੀਂ WhatsApp 'ਤੇ ਡਾਊਨਲੋਡ ਕੀਤੇ ਸੁਨੇਹੇ, ਸਟੇਟਸ ਅਤੇ ਲਾਸਟ ਸੀਨ ਸਟੇਟਸ ਵੀ ਦੇਖ ਸਕਦੇ ਹੋ। ਪਰ ਇਸ ਨਵੀਂ ਅਪਡੇਟ 'ਚ ਵ੍ਹੱਟਸਐਪ ਨੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਹੈ। ਇਸ ਦੇ ਤਹਿਤ ਥਰਡ ਪਾਰਟੀ ਐਪਸ ਦੀ ਮਦਦ ਨਾਲ ਵੀ ਤੁਹਾਡਾ ਲਾਸਟ ਸੀਨ ਸਟੇਟਸ ਨਹੀਂ ਦੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ: Punjab Election 2022: ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦਾ ਦੌਰਾ ਕਰੇਗੀ ਚੋਣ ਕਮਿਸ਼ਨ ਦੀ ਟੀਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
