OnePlus: ਵਨਪਲੱਸ 'ਤੇ ਵੱਡਾ ਸੰਕਟ! ਇਸ ਤਰੀਕ ਤੋਂ 4,500 ਤੋਂ ਵੱਧ ਸਟੋਰਾਂ 'ਤੇ ਵਿਕਰੀ ਬੰਦ, ਜਾਣੋ ਕੀ ਹੈ ਪੂਰਾ ਮਾਮਲਾ
Oneplus: ਵਨਪਲੱਸ ਸਮਾਰਟਫੋਨ ਦੀ ਲੋਕਪ੍ਰਿਅਤਾ ਕਾਫੀ ਜ਼ਿਆਦਾ ਹੈ, ਯੁਵਾ ਪੀੜ੍ਹੀ ਦੇ ਵਿੱਚ ਇਸ ਫੋਨ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਪਰ ਕੁੱਝ ਕਾਰਨ ਬਣ ਗਏ ਹਨ ਜਿਸ ਕਰਕੇ ਇੱਕ ਮਈ ਤੋਂ 4,500 ਤੋਂ ਵੱਧ ਸਟੋਰਾਂ 'ਤੇ ਵਿਕਰੀ ਬੰਦ ਹੋ ਜਾਵੇਗੀ।
Oneplus: ਸਾਊਥ ਇੰਡੀਆ ਆਰਗੇਨਾਈਜ਼ਡ ਰਿਟੇਲਰਜ਼ ਐਸੋਸੀਏਸ਼ਨ (ORA) ਨੇ ਬੁੱਧਵਾਰ ਨੂੰ ਮੋਬਾਈਲ ਫੋਨ ਨਿਰਮਾਤਾ ਕੰਪਨੀ OnePlus ਨੂੰ ਝਟਕਾ ਦਿੱਤਾ ਹੈ। ਵਿਕਰੇਤਾਵਾਂ ਨੇ ਕਿਹਾ ਕਿ ਉਹ 1 ਮਈ ਤੋਂ ਆਪਣੇ ਅਦਾਰਿਆਂ 'ਤੇ ਵਨਪਲੱਸ ਮੋਬਾਈਲ ਫੋਨਾਂ ਦੀ ਵਿਕਰੀ ਬੰਦ ਕਰ ਦੇਣਗੇ। ਕੰਪਨੀ ਨਾਲ ਕਥਿਤ ਅਣਸੁਲਝਿਆ ਵਿਵਾਦ ਇਸ ਪਿੱਛੇ ਵੱਡਾ ਕਾਰਨ ਹੈ। ਵਨਪਲੱਸ ਟੈਕਨਾਲੋਜੀ ਇੰਡੀਆ ਦੇ ਸੇਲਜ਼ ਡਾਇਰੈਕਟਰ ਰਣਜੀਤ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ, ORA ਨੇ ਕਿਹਾ ਕਿ ਪਿਛਲੇ ਸਾਲ ਵਿੱਚ, ਰਿਟੇਲ ਵਿਕਰੇਤਾ ਸੰਗਠਨ ਨੂੰ OnePlus ਉਤਪਾਦਾਂ ਦੀ ਵਿਕਰੀ ਵਿੱਚ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ।
OnePlus ਸਮਾਰਟਫੋਨ ਦੀ ਲੋਕਪ੍ਰਿਅਤਾ ਕਿਸੇ ਤੋਂ ਲੁਕੀ ਨਹੀਂ ਹੈ ਪਰ ਹੁਣ ਇਸ ਬ੍ਰਾਂਡ ਦੇ ਸਮਾਰਟਫੋਨ, ਟੈਬਲੇਟ ਅਤੇ ਹੋਰ ਉਤਪਾਦਾਂ ਦੀ ਵਿਕਰੀ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਦਰਅਸਲ 1 ਮਈ ਤੋਂ ਪ੍ਰਚੂਨ ਬਾਜ਼ਾਰ 'ਚ OnePlus ਉਤਪਾਦਾਂ ਦੀ ਵਿਕਰੀ ਬੰਦ ਹੋ ਸਕਦੀ ਹੈ।
4,500 ਤੋਂ ਵੱਧ ਸਟੋਰਾਂ 'ਤੇ ਵਿਕਰੀ ਬੰਦ ਹੋ ਜਾਵੇਗੀ
ਇਹਨਾਂ ਸਾਰੀਆਂ ਸਮੱਸਿਆਵਾਂ ਦੇ ਕਾਰਨ, ORA ਨੇ 1 ਮਈ, 2024 ਤੋਂ ਸਾਰੇ OnePlus ਉਤਪਾਦਾਂ ਦੀ ਰਿਟੇਲ ਵਿਕਰੀ ਨੂੰ ਰੋਕਣ ਦਾ ਦੁਖਦਾਈ ਫੈਸਲਾ ਲਿਆ ਹੈ। ORA ਦਾ ਇਹ ਫੈਸਲਾ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਦੇ 4500 ਤੋਂ ਵੱਧ ਰਿਟੇਲ ਸਟੋਰਾਂ 'ਤੇ ਲਾਗੂ ਹੋਵੇਗਾ। ਇਸਦਾ ਮਤਲਬ ਹੈ ਕਿ ਇਹਨਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਔਫਲਾਈਨ ਸਟੋਰਾਂ ਤੋਂ OnePlus ਸਮਾਰਟਫੋਨ ਜਾਂ ਕੋਈ ਹੋਰ ਉਤਪਾਦ ਨਹੀਂ ਖਰੀਦ ਸਕਣਗੇ।
ਇਸ ਵਜ੍ਹਾ ਕਰਕੇ ਲਿਆ ਵੱਡਾ ਫੈਸਲਾ
ਇਸ ਫੈਸਲੇ ਦਾ ਕਾਰਨ ਵੀ ਸਾਹਮਣੇ ਆਇਆ ਹੈ, ਬਹੁਤ ਘੱਟ ਮੁਨਾਫਾ ਹੋਣ ਕਾਰਨ ਸਟੋਰਾਂ ਨੇ ਇਹ ਫੈਸਲਾ ਲਿਆ ਹੈ। ਸਾਊਥ ਇੰਡੀਅਨ ਆਰਗੇਨਾਈਜ਼ਡ ਰਿਟੇਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਧਰ ਟੀ.ਐਸ. ਪਿਛਲੇ ਇੱਕ ਸਾਲ ਤੋਂ, ਉਹ OnePlus ਉਤਪਾਦ ਵੇਚਣ ਵਿੱਚ ਅਸਮਰੱਥ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਸਮੱਸਿਆ ਦੂਰ ਨਹੀਂ ਹੋ ਸਕਦੀ। ਹੁਣ ਐਸੋਸੀਏਸ਼ਨ ਕੋਲ OnePlus ਉਤਪਾਦਾਂ ਦੀ ਵਿਕਰੀ ਨੂੰ ਰੋਕਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।