53 ਕਰੋੜ ਫੇਸਬੁੱਕ ਯੂਜ਼ਰਸ ਦਾ ਨਿੱਜੀ ਡਾਟਾ ਲੀਕ, ਫਾਊਂਡਰ ਮਾਰਕ ਜੁਕਰਬਰਗ ਦਾ ਫੋਨ ਨੰਬਰ ਵੀ ਸ਼ਾਮਲ
ਲੀਕ ਹੋਏ ਡਾਟਾ 'ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਦਾ ਫੋਨ ਨੰਬਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਸ 'ਚ ਸੱਠ ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ ਹੈ।
ਫੇਸਬੁੱਕ ਦੇ ਡਾਟਾ ਲੀਕ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਦੁਨੀਆਂ ਭਰ ਦੇ 100 ਦੇਸ਼ਾਂ ਦੇ ਕਰੀਬ 53 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਡਾਟਾ ਆਨਲਾਈਨ ਲੀਕ ਹੋਇਆ ਹੈ। ਸ਼ਨੀਵਾਰ 50 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਫੋਨ ਨੰਬਰ ਤੇ ਨਿੱਜੀ ਡਾਟਾ ਹੈਕਰਸ ਨੇ ਜਨਤਕ ਕਰ ਦਿੱਤਾ।
ਲੀਕ ਹੋਏ ਡਾਟਾ 'ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਦਾ ਫੋਨ ਨੰਬਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਸ 'ਚ ਸੱਠ ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ ਹੈ। ਦੇਸ਼ 'ਚ ਅਜੇ ਡਾਟਾ ਸੁਰੱਠਿਆ ਨੂੰ ਲੈਕੇ ਕੋਈ ਕਾਨੂੰਨ ਨਹੀਂ ਹੈ। ਇਸ ਨਾਲ ਜੁੜਿਆ ਇਕ ਡਾਟਾ ਪ੍ਰੋਟੈਕਸ਼ਨ ਬਿੱਲ ਲੋਕਸਭਾ 'ਚ ਅਟਕਿਆ ਹੋਇਆ ਹੈ।
ਆਈਡੀ, ਨਾਂਅ ਤੇ ਈ-ਮੇਲ ਐਡਰੈਸ ਆਦਿ ਚੋਰੀ ਕੀਤੇ
ਦੂਜੇ ਪਾਸੇ ਫੇਸਬੁੱਕ ਮਾਮਲੇ 'ਚ ਹੈਕਰਸ ਨੇ 106 ਦੇਸ਼ਾਂ ਦੇ ਯੂਜ਼ਰਸ ਦਾ ਡਾਟਾ ਜਨਤਕ ਕੀਤਾ ਹੈ। ਖਦਸ਼ਾ ਹੈ ਕਿ 60 ਲੱਖ ਭਾਰਤੀ ਯੂਜ਼ਰਸ ਦੇ ਡਾਟਾ ਨੂੰ ਵੀ ਹੈਕ ਕੀਤਾ ਗਿਆ ਹੈ। ਹੈਕਰਸ ਨੇ ਫੇਸਬੁੱਕ ਆਈਡੀ, ਨਾਂਅ, ਪਤਾ, ਜਨਮਦਿਨ ਤੇ ਈ-ਮੇਲ ਐਡਰੈਸ ਚੋਰੀ ਕੀਤੇ ਹਨ।
ਫੇਸਬੁੱਕ ਨੇ ਡਾਟਾ ਨੂੰ 2019 ਤੋਂ ਪਹਿਲਾਂ ਦਾ ਦੱਸਿਆ
ਫੇਸਬੁੱਕ ਦੇ ਮੁਤਾਬਕ ਲੀਕ ਹੋਏ ਸਾਰੇ ਡਾਟਾ 2019 ਤੋਂ ਪਹਿਲਾਂ ਦੇ ਹਨ। ਡਾਟਾ ਲੀਕ ਹੋਣ ਤੋਂ ਬਾਅਦ ਸਭ ਕੁਝ ਠੀਕ ਕਰ ਦਿੱਤਾ ਗਿਆ ਸੀ। ਹਾਲਾਂਕਿ ਜਾਣਕਾਰਾਂ ਦੇ ਮੁਤਾਬਕ ਪੁਰਾਣੇ ਡਾਟਾ ਤੋਂ ਵੀ ਹੈਕਰਸ ਯੂਜਰਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਫੇਸਬੁੱਕ ਡਾਟਾ ਲੀਕ ਹੋਣ ਨੂੰ ਲੈਕੇ ਪਹਿਲਾਂ ਵੀ ਵਿਵਾਦ ਹੁੰਦੇ ਹਨ। ਬ੍ਰਿਟੇਨ ਦੀ ਕੰਪਨੀ ਕੈਂਬ੍ਰਿਜ ਐਨਾਲਿਟਿਕਾ 5.62 ਲੱਖ ਭਾਰਤੀ ਦਾ ਫੇਸਬੁੱਕ ਡਾਟਾ ਚੋਰੀ ਕਰਨ ਦਾ ਇਲਜ਼ਾਮ ਲਾਇਆ ਸੀ। ਕੈਂਬ੍ਰਿਜ ਐਨਾਲਿਟਿਕਾ ਸਿਆਸੀ ਪਰਾਮਰਸ਼ ਦੇਣ ਦਾ ਕੰਮ ਕਰਦੀ ਹੈ। ਇਸ ਨੂੰ ਲੈਕੇ ਸੀਬੀਆਈ ਨੇ ਕੈਂਬ੍ਰਿਜ ਐਨਾਲਿਟਿਕਾ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ।