Phone Charging: ਤੁਹਾਡੀਆਂ ਇਨ੍ਹਾਂ ਆਦਤਾਂ ਕਾਰਨ ਓਵਰਹੀਟ ਹੋ ਸਕਦਾ ਹੈ ਫ਼ੋਨ, ਅੱਧੀ ਰਹਿ ਜਾਵੇਗੀ ਬੈਟਰੀ ਦੀ ਲਾਈਫ
ਤੁਹਾਡਾ ਮੋਬਾਈਲ ਫ਼ੋਨ ਸਹੀ ਤਰੀਕੇ ਨਾਲ ਕੰਮ ਕਰਦਾ ਰਹੇ, ਇਸ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ। ਜਿਵੇਂ ਹੀ ਅਸੀਂ ਨਵਾਂ ਫ਼ੋਨ ਖਰਦੀਦੇ ਹਾਂ ਤਾਂ ਇਸ ਦੀ ਸੁਰੱਖਿਆ ਲਈ ਅਸੀਂ ਕਵਰ ਅਤੇ ਸਕ੍ਰੀਨ ਗਾਰਡ ਲਗਾਉਂਦੇ ਹਾਂ
Phone Charging Tips: ਤੁਹਾਡਾ ਮੋਬਾਈਲ ਫ਼ੋਨ ਸਹੀ ਤਰੀਕੇ ਨਾਲ ਕੰਮ ਕਰਦਾ ਰਹੇ, ਇਸ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ। ਜਿਵੇਂ ਹੀ ਅਸੀਂ ਨਵਾਂ ਫ਼ੋਨ ਖਰਦੀਦੇ ਹਾਂ ਤਾਂ ਇਸ ਦੀ ਸੁਰੱਖਿਆ ਲਈ ਅਸੀਂ ਕਵਰ ਅਤੇ ਸਕ੍ਰੀਨ ਗਾਰਡ ਲਗਾਉਂਦੇ ਹਾਂ ਤਾਂ ਜੋ ਡਿਸਪਲੇ ਨੂੰ ਨੁਕਸਾਨ ਨਾ ਪਹੁੰਚੇ। ਪਰ ਜਦੋਂ ਫੋਨ ਪੁਰਾਣਾ ਹੋਣ ਲੱਗਦਾ ਹੈ ਤਾਂ ਹਰ ਕਿਸੇ ਨੂੰ ਆਮ ਇਕੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਭ ਤੋਂ ਆਮ ਸਮੱਸਿਆ ਜਿਸ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਉਹ ਹੈ ਮੋਬਾਈਲ ਫੋਨ ਵਿੱਚ ਚਾਰਜਿੰਗ ਦੀ ਸਮੱਸਿਆ। ਫ਼ੋਨ ਜਾਂ ਤਾਂ ਹੌਲੀ-ਹੌਲੀ ਚਾਰਜ ਹੋਣਾ ਸ਼ੁਰੂ ਹੋ ਜਾਂਦਾ ਹੈ, ਜਾਂ ਬੈਟਰੀ ਜਲਦੀ ਖ਼ਤਮ ਹੋਣ ਲੱਗਦੀ ਹੈ। ਸਾਡੇ ਵਿੱਚੋਂ ਬਹੁਤਿਆਂ ਨੂੰ ਲੱਗਦਾ ਹੈ ਕਿ ਜੇਕਰ ਅਜਿਹੀ ਕੋਈ ਸਮੱਸਿਆ ਆ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਫ਼ੋਨ ਪੁਰਾਣਾ ਹੋਣਾ ਸ਼ੁਰੂ ਹੋ ਗਿਆ ਹੈ, ਅਤੇ ਅਜਿਹਾ ਫ਼ੋਨ ਵਿੱਚ ਕਿਸੇ ਸਮੱਸਿਆ ਕਾਰਨ ਹੋ ਰਿਹਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਅਜਿਹਾ ਹਮੇਸ਼ਾ ਨਹੀਂ ਹੁੰਦਾ ਹੈ। ਤੁਹਾਡੀਆਂ ਕੁੱਝ ਆਦਤਾਂ ਦੇ ਕਾਰਨ ਫ਼ੋਨ ਦੀ ਬੈਟਰੀ ਵਿੱਚ ਸਮੱਸਿਆਵਾਂ ਆਉਣ ਲੱਗਦੀਆਂ ਹਨ ਅਤੇ ਬੈਟਰੀ ਜਲਦੀ ਖ਼ਰਾਬ ਹੋਣ ਲੱਗਦੀ ਹੈ।
ਦਰਅਸਲ, ਗਰਮੀਆਂ ਵਿੱਚ ਫੋਨ ਨੂੰ ਓਵਰਹੀਟਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੈਟਰੀ ਚਾਰਜ ਕਰਦੇ ਸਮੇਂ ਵੀ ਗਰਮ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਚਾਰਜਿੰਗ ਦੌਰਾਨ ਫੋਨ ਉਤੇ ਕਵਰ ਲਗਾ ਦਿੱਤਾ ਹੈ, ਤਾਂ ਬੈਟਰੀ ਤੋਂ ਨਿਕਲਣ ਵਾਲੀ ਗਰਮੀ ਬਾਹਰ ਨਹੀਂ ਜਾ ਪਾਉਂਦੀ। ਜਦੋਂ ਬੈਟਰੀ ਗਰਮ ਹੋ ਜਾਂਦੀ ਹੈ, ਤਾਂ ਚਾਰਜਿੰਗ ਵੀ ਬੰਦ ਹੋ ਜਾਂਦੀ ਹੈ ਅਤੇ ਬੈਟਰੀ % ਵਧਣ ਦੀ ਬਜਾਏ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਫੋਨ ਨੂੰ ਚਾਰਜਿੰਗ 'ਤੇ ਰੱਖੋ (ਖਾਸ ਕਰਕੇ ਗਰਮੀਆਂ ਵਿੱਚ), ਤਾਂ ਇਸ ਦਾ ਕੇਸ/ਕਵਰ ਹਟਾ ਦਿਓ।
ਕਈ ਵਾਰ ਲੋਕ ਫੋਨ ਨੂੰ ਉਦੋਂ ਹੀ ਚਾਰਜ ਕਰਨ ਬਾਰੇ ਸੋਚਦੇ ਹਨ ਜਦੋਂ ਇਸ ਦੀ ਬੈਟਰੀ ਬਹੁਤ ਘੱਟ ਹੋ ਜਾਂਦੀ ਹੈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਬੈਟਰੀ ਨੂੰ ਕਿੰਨੇ ਫੀਸਦੀ 'ਤੇ ਚਾਰਜ ਕਰਨਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਫੋਨ ਦੀ ਬੈਟਰੀ 10-15% ਤੱਕ ਪਹੁੰਚਣ ਤੋਂ ਬਾਅਦ ਹੀ ਚਾਰਜ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਇਸ ਦਾ ਬੈਟਰੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਹੌਲੀ-ਹੌਲੀ ਬੈਟਰੀ ਕਮਜ਼ੋਰ ਹੋ ਜਾਂਦੀ ਹੈ।
ਫੋਨ ਨੂੰ ਰਾਤ ਭਰ ਚਾਰਜਿੰਗ ਉੱਤੇ ਲਗਾ ਕੇ ਛੱਡ ਦੇਣਾ ਵੀ ਕਿਸੇ ਵੀ ਠੀਕ ਨਹੀਂ ਹੈ। ਕਿਹਾ ਜਾਂਦਾ ਹੈ ਕਿ ਫੋਨ ਦਾ ਓਵਰਚਾਰਜ ਕਰਨਾ ਵੀ ਬੈਟਰੀ ਦੀ ਸਿਹਤ ਲਈ ਚੰਗਾ ਸਾਬਤ ਨਹੀਂ ਹੁੰਦਾ ਅਤੇ ਸਮੇਂ ਦੇ ਨਾਲ ਬੈਟਰੀ ਤੇਜ਼ੀ ਨਾਲ ਖਤਮ ਹੋਣ ਲੱਗਦੀ ਹੈ। ਇਸ ਲਈ ਹਮੇਸ਼ਾ ਧਿਆਨ ਰੱਖੋ ਤੇ ਫੋਨ ਨੂੰ ਚਾਰਜਿੰਗ ਤੋਂ ਸਮੇਂ ਸਿਰ ਉਤਾਰਨਾ ਵੀ ਯਾਦ ਰੱਖੋ।