Emergency Alert Severe ਲਿਖੇ ਆਏ ਮੈਸੇਜ ਨੂੰ ਪੂਰੀ ਤਰ੍ਹਾਂ ਨਾਲ ਕਰੋ ਨਜ਼ਰਅੰਦਾਜ਼, ਸਰਕਾਰ ਕਰ ਰਹੀ Emergency Alert System ਦੀ ਟੈਸਟਿੰਗ
Emergency Alert : ਐਮਰਜੈਂਸੀ ਅਲਰਟ, ਐਮਰਜੈਂਸੀ ਨੋਟੀਫਿਰੇਲ਼ਨ ਸਿਸਟਮ ਦਾ ਇੱਕ ਹਿੱਸਾ ਹਨ ਜਿਸਦੀ ਵਰਤੋਂ ਸਰਕਾਰ ਆਉਣ ਵਾਲੀ ਕੁਦਰਤੀ ਆਫ਼ਤ ਜਾਂ ਐਮਰਜੈਂਸੀ ਬਾਰੇ ਸੂਚਿਤ ਕਰਨ ਲਈ ਕਰ ਸਕਦੀ ਹੈ।
Emergency Alert : ਜੇ ਤੁਹਾਡੇ ਮੋਬਾਈਲ 'ਤੇ ਅਚਾਨਕ ਕੋਈ ਅਜੀਬ ਜਿਹੀ ਆਵਾਜ਼ ਆਉਂਦੀ ਹੈ ਤੇ ਤੁਹਾਨੂੰ ਆਪਣੇ ਮੈਸੇਜ ਬਾਕਸ 'ਚ ਕੋਈ ਸੁਨੇਹਾ ਆਉਂਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦਰਅਸਲ, ਸਰਕਾਰ ਦੇਸ਼ ਭਰ ਵਿੱਚ ਐਮਰਜੈਂਸੀ ਅਲਰਟ ਸੇਵਾ ਦੀ ਜਾਂਚ ਕਰ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਮੋਬਾਈਲ 'ਤੇ ਅਜੀਬ ਜਿਹੀ ਆਵਾਜ਼ ਵਾਲੇ ਸੰਦੇਸ਼ ਆ ਰਹੇ ਹਨ। ਇਸ ਸੰਦੇਸ਼ ਵਿੱਚ ਸਰਕਾਰ ਨੇ ਇਸ ਟੈਸਟਿੰਗ ਨਾਲ ਜੁੜੀ ਜਾਣਕਾਰੀ ਦਿੱਤੀ ਹੈ।
ਭਾਰਤ ਸਰਕਾਰ ਨੇ 20 ਜੁਲਾਈ ਨੂੰ ਪਹਿਲੀ ਵਾਰ ਐਮਰਜੈਂਸੀ ਅਲਰਟ ਸਿਸਟਮ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਵਿੱਚ ਸਰਕਾਰ ਵੱਲੋਂ ਦੱਸਿਆ ਗਿਆ ਸੀ ਕਿ ਕੁਦਰਤੀ ਆਫ਼ਤਾਂ ਜਾਂ ਐਮਰਜੈਂਸੀ ਨਾਲ ਨਜਿੱਠਣ ਲਈ ਐਮਰਜੈਂਸੀ ਅਲਰਟ ਸਿਸਟਮ ਨੂੰ ਦੇਸ਼ ਭਰ ਵਿੱਚ ਟੈਸਟ ਕੀਤਾ ਜਾਵੇਗਾ। ਇਸ ਪ੍ਰਣਾਲੀ ਰਾਹੀਂ ਸਰਕਾਰ ਕਿਸੇ ਵੀ ਸੂਚਨਾ ਨੂੰ ਇੱਕੋ ਸਮੇਂ ਪੂਰੇ ਦੇਸ਼ ਵਿੱਚ ਪ੍ਰਸਾਰਿਤ ਕਰੇਗੀ।
ਕੀ ਹੈ ਐਮਰਜੈਂਸੀ ਅਲਰਟ ਸਿਸਟਮ?
ਐਮਰਜੈਂਸੀ ਅਲਰਟ ਸਿਸਟਮ ਵਿੱਚ, ਤੁਹਾਨੂੰ ਆਪਣੇ ਮੋਬਾਈਲ 'ਤੇ ਇੱਕ ਅਜੀਬ ਆਵਾਜ਼ ਦੇ ਨਾਲ ਇੱਕ ਸੰਦੇਸ਼ ਵਿੱਚ ਉਸ ਐਮਰਜੈਂਸੀ ਬਾਰੇ ਜਾਣਕਾਰੀ ਮਿਲੇਗੀ। ਇਹ ਅਲਰਟ ਸਿਸਟਮ ਸਰਕਾਰ ਤੇ ਦੂਰਸੰਚਾਰ ਵਿਭਾਗ ਨੇ ਮਿਲ ਕੇ ਤਿਆਰ ਕੀਤਾ ਹੈ। ਜਿਸ ਵਿੱਚ ਮੋਬਾਈਲ ਉਪਭੋਗਤਾਵਾਂ ਨੂੰ ਆਉਣ ਵਾਲੀ ਕੁਦਰਤੀ ਆਫ਼ਤ ਜਾਂ ਐਮਰਜੈਂਸੀ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਐਮਰਜੈਂਸੀ ਅਲਰਟ ਲੋਕਾਂ ਨੂੰ ਆਫ਼ਤ ਤੋਂ ਪਹਿਲਾਂ ਜਾਂ ਇਸ ਦੌਰਾਨ ਅਲਰਟ ਕਰਕੇ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਮਦਦ ਕਰੇਗਾ।
ਐਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕਰ ਦਿੱਤੀ ਗਈ ਹੈ ਸ਼ੁਰੂ
ਸਰਕਾਰ ਨੇ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਬਹੁਤ ਸਾਰੇ ਮੋਬਾਈਲ ਉਪਭੋਗਤਾਵਾਂ ਨੂੰ ਅਜੀਬ ਆਵਾਜ਼ ਵਾਲੇ ਸੰਦੇਸ਼ ਮਿਲ ਰਹੇ ਹਨ। ਦੂਰਸੰਚਾਰ ਵਿਭਾਗ ਦੇ ਅਨੁਸਾਰ, ਇਹ ਸੰਦੇਸ਼ ਇੱਕ ਐਮਰਜੈਂਸੀ ਟ੍ਰਾਇਲ ਸੀ ਤਾਂ ਜੋ ਹੜ੍ਹ ਜਾਂ ਕਿਸੇ ਕੁਦਰਤੀ ਆਫ਼ਤ ਵਰਗੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ।
ਕੀ ਉਪਯੋਗ ਹੈ ਇਹ ਤਕਨੀਕ?
ਵਾਇਰਲੈੱਸ ਐਮਰਜੈਂਸੀ ਚੇਤਾਵਨੀਆਂ ਨਾ ਸਿਰਫ਼ ਕੁਦਰਤੀ ਆਫ਼ਤਾਂ ਵਰਗੀਆਂ ਸਥਿਤੀਆਂ ਵਿੱਚ, ਸਗੋਂ ਜੰਗ ਜਾਂ ਹੋਰ ਕਿਸਮ ਦੀਆਂ ਸੰਕਟਕਾਲਾਂ ਵਿੱਚ ਵੀ ਲਾਭਦਾਇਕ ਸਾਬਤ ਹੋ ਸਕਦੀਆਂ ਹਨ। ਇਹ ਕੋਵਿਡ ਦੇ ਦੌਰਾਨ ਜਾਣਕਾਰੀ ਅਤੇ ਚੇਤਾਵਨੀਆਂ ਦਾ ਪ੍ਰਸਾਰ ਕਰਨ ਲਈ ਵੀ ਕੀਤੀ ਜਾ ਸਕਦੀ ਸੀ। ਇਸ ਨੂੰ ਰੇਡੀਓ ਜਾਂ ਟੀਵੀ ਐਮਰਜੈਂਸੀ ਪ੍ਰਸਾਰਣ ਦੇ ਵਾਂਗ ਹੀ ਵੇਖਿਆ ਜਾ ਸਕਦਾ ਹੈ ਪਰ ਇਹ ਸਮਾਰਟਫੋਟ ਲਈ ਹੈ।
ਸਰਕਾਰ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨਾਲ ਕਰ ਕੰਮ
ਭੂਚਾਲ, ਸੁਨਾਮੀ ਅਤੇ ਅਚਾਨਕ ਹੜ੍ਹ ਵਰਗੀਆਂ ਆਫ਼ਤਾਂ ਲਈ ਬਿਹਤਰ ਤਿਆਰ ਰਹਿਣ ਲਈ ਸਰਕਾਰ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨਾਲ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਫੋਨ ਉਪਭੋਗਤਾਵਾਂ ਨੂੰ 20 ਜੁਲਾਈ ਅਤੇ 17 ਅਗਸਤ ਨੂੰ ਇੱਕ ਸਮਾਨ ਟੈਸਟ ਅਲਰਟ ਮਿਲਿਆ ਸੀ।