(Source: ECI/ABP News/ABP Majha)
6 ਹਜ਼ਾਰ ਰੁਪਏ ਸਸਤੇ ਹੋ ਗਏ Samsung ਦੇ ਆਹ ਸਮਾਰਟਫੋਨ, ਮਿਲੇਗਾ AI ਕੈਮਰਾ ਫੀਚਰ
Samsung Smartphones: ਕੰਪਨੀ ਨੇ Samsung Galaxy A55 5G ਅਤੇ Samsung Galaxy A35 5G ਸਮਾਰਟਫੋਨਜ਼ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਹਨ। ਹਾਲਾਂਕਿ ਇਹ ਆਫਰ ਸਿਰਫ ਸੀਮਤ ਸਮੇਂ ਲਈ ਹੈ
Samsung Smartphones: ਸਮਾਰਟਫੋਨ ਨਿਰਮਾਤਾ ਕੰਪਨੀ (Samsung) ਦੇ ਦੋ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ 'ਤੇ ਬਾਰੇ ਸੋਚ ਸਕਦੇ ਹੋ। ਦਰਅਸਲ, ਕੰਪਨੀ ਨੇ Samsung Galaxy A55 5G ਅਤੇ Samsung Galaxy A35 5G ਸਮਾਰਟਫੋਨਜ਼ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਹਾਲਾਂਕਿ, ਇਹ ਆਫਰ ਸੀਮਤ ਸਮੇਂ ਲਈ ਹੈ। ਕੰਪਨੀ ਨੇ Samsung Galaxy A55 5G ਅਤੇ Samsung Galaxy A35 5G ਸਮਾਰਟਫੋਨਜ਼ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਹਨ। ਹਾਲਾਂਕਿ ਇਹ ਆਫਰ ਸਿਰਫ ਸੀਮਤ ਸਮੇਂ ਲਈ ਹੈ।
ਮਿਲ ਰਹੀ ਛੋਟ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Samsung Galaxy A55 5G ਦੀ ਖਰੀਦਦਾਰੀ 'ਤੇ ਤੁਹਾਨੂੰ 6 ਹਜ਼ਾਰ ਰੁਪਏ ਦਾ ਬੈਂਕ ਕੈਸ਼ਬੈਕ ਮਿਲੇਗਾ। Samsung Galaxy A35 5G ਦੀ ਖਰੀਦ 'ਤੇ 5,000 ਰੁਪਏ ਦਾ ਬੈਂਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉੱਥੇ ਹੀ Samsung Galaxy A55 5G 'ਤੇ 6000 ਰੁਪਏ ਦਾ ਅਪਗ੍ਰੇਡ ਬੋਨਸ ਦਿੱਤਾ ਜਾ ਰਿਹਾ ਹੈ। Galaxy A35 5G 'ਤੇ 5000 ਰੁਪਏ ਦਾ ਅਪਗ੍ਰੇਡ ਬੋਨਸ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਗਾਹਕਾਂ ਨੂੰ ਇਨ੍ਹਾਂ ਦੋ Discounts ਵਿੱਚੋਂ ਸਿਰਫ਼ ਇੱਕ ਦਾ ਲਾਭ ਮਿਲੇਗਾ।
ਇਨ੍ਹਾਂ ਖਾਸ ਫੀਚਰਸ ਨਾਲ ਲੈਸ
ਜੇਕਰ ਅਸੀਂ ਇਨ੍ਹਾਂ ਸੈਮਸੰਗ ਸਮਾਰਟਫੋਨਜ਼ ਦੇ ਫੀਚਰਸ ਦੀ ਗੱਲ ਕਰੀਏ ਤਾਂ Samsung Galaxy A55 5G ਅਤੇ Samsung Galaxy A35 5G 'ਚ ਗੋਰਿੱਲਾ ਗਲਾਸ ਵਿਕਟਸ+ ਦੇ ਨਾਲ AI ਕੈਮਰਾ ਫੀਚਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਸੈਮਸੰਗ ਨੌਕਸ ਵਾਲਟ, ਚਾਰ OS ਅਪਗ੍ਰੇਡ ਅਤੇ ਪੰਜ ਸਾਲ ਦੇ ਸਿਕਿਊਰਿਟੀ ਅਪਡੇਟਸ ਵੀ ਸ਼ਾਮਲ ਹਨ।
ਸੈਮਸੰਗ ਦੇ ਇਨ੍ਹਾਂ ਦੋਵੇਂ ਸਮਾਰਟਫੋਨਜ਼ 'ਚ ਕੰਪਨੀ ਨੇ 6.6 ਇੰਚ ਦੀ FHD+ ਸੁਪਰ AMOLED ਡਿਸਪਲੇ ਦਿੱਤੀ ਹੈ। ਇਹ ਡਿਸਪਲੇ 120 Hz ਦੇ ਰਿਫਰੈਸ ਰੇਟ ਨੂੰ ਸਪੋਰਟ ਕਰਦੇ ਹਨ। ਜਦੋਂ ਕਿ Galaxy A55 'ਚ ਇਨ-ਹਾਊਸ Exynos 1480 ਪ੍ਰੋਸੈਸਰ ਦਿੱਤਾ ਹੋਇਆ ਹੈ। ਇਹ ਫੋਨ 12GB ਰੈਮ ਅਤੇ 256GB ਸਟੋਰੇਜ ਨਾਲ ਆਉਂਦਾ ਹੈ।
ਦੂਜੇ ਪਾਸੇ Galaxy A35 'ਚ ਕੰਪਨੀ ਨੇ ਇਨ-ਹਾਊਸ Exynos 1380 ਪ੍ਰੋਸੈਸਰ ਦਾ ਸਪੋਰਟ ਦਿੱਤਾ ਹੈ। ਇਹ ਸਮਾਰਟਫੋਨ 8GB ਰੈਮ ਅਤੇ 256GB ਸਟੋਰੇਜ ਨਾਲ ਬਾਜ਼ਾਰ 'ਚ ਵਿਕਰੀ ਲਈ ਉਪਲੱਬਧ ਹੈ।
ਕੈਮਰਾ ਸੈਟਅੱਪ
Samsung Galaxy A55 ਵਿੱਚ 12MP ਅਲਟਰਾ-ਵਾਈਡ ਅਤੇ 2MP ਮੈਕਰੋ ਸੈਂਸਰ ਦੇ ਨਾਲ ਇੱਕ 50MP ਪ੍ਰਾਇਮਰੀ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਹੈ।
ਦੂਜੇ ਪਾਸੇ, Samsung Galaxy A35 ਵਿੱਚ ਇੱਕ 50MP OIS ਪ੍ਰਾਇਮਰੀ ਕੈਮਰੇ ਦੇ ਨਾਲ ਇੱਕ 8MP ਅਲਟਰਾ-ਵਾਈਡ ਕੈਮਰਾ ਅਤੇ ਇੱਕ 2MP ਕੈਮਰਾ ਹੈ। ਕੰਪਨੀ ਨੇ ਇਸ ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 13MP ਦਾ ਫਰੰਟ ਕੈਮਰਾ ਦਿੱਤਾ ਹੈ।