New Phone: ਹੋ ਜਾਓ ਤਿਆਰ! ਜਲਦ ਆ ਰਿਹਾ Samsung Galaxy Z Fold 6 , ਲਾਂਚ ਤੋਂ ਪਹਿਲਾਂ ਲੀਕ ਹੋਈ Detail
New Smartphone: ਬਹੁਤ ਸਾਰੇ ਲੋਕ ਬਹੁਤ ਹੀ ਬੇਸਬਰੀ ਦੇ ਨਾਲ ਸੈਮਸੰਗ ਦੇ ਨਵੇਂ ਫੋਨਾਂ ਦੀ ਉਡੀਕ ਕਰਦੇ ਰਹਿੰਦੇ ਹਨ। ਭਾਰਤੀ ਮਾਰਕੀਟ ਦੇ ਵਿੱਚ ਸੈਮਸੰਗ ਦਾ ਚੰਗਾ ਬੋਲ ਬਾਲਾ ਹੈ। ਜਿਹੜੇ ਲੋਕ Samsung Galaxy Z Fold 6 ਦਾ ਬੇਸਬਰੀ ਨਾਲ...
Samsung Galaxy Z Fold 6 : ਭਾਰਤ ਦੇ ਵਿੱਚ ਸੈਮਸੰਗ ਦੀ ਚੰਗੀ ਫੈਨ ਫਾਲਵਿੰਗ ਹੈ। ਭਾਰਤ ਦੀ ਮਾਰਕੀਟ 'ਚ ਸੈਮਸੰਗ ਕਾਫੀ ਵਿਕਦਾ ਹੈ। ਸੈਮਸੰਗ ਉਪਭੋਗਤਾ Samsung Galaxy Z Fold 6 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਦੋਂ ਤੋਂ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਸੈਮਸੰਗ (samsung ) ਦੇ ਇਸ ਫਲਿੱਪ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਸੈਮਸੰਗ ਦੇ ਇਸ ਫੋਨ ਦਾ ਸਪੋਰਟ ਪੇਜ ਵੀ ਲਾਈਵ ਹੋ ਗਿਆ ਹੈ।
ਲੀਕ ਹੋਇਆ ਵੇਰਵਾ
ਫਿਲਹਾਲ ਕੰਪਨੀ ਨੇ ਇਸ ਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਦੇ ਬਾਰੇ 'ਚ ਸਪੱਸ਼ਟ ਨਹੀਂ ਕੀਤਾ ਹੈ ਪਰ ਇਸ ਸਮਾਰਟਫੋਨ ਦੇ ਸਪੋਰਟ ਪੇਜ ਤੋਂ ਪਤਾ ਲੱਗਾ ਹੈ ਕਿ ਇਸ ਦਾ ਮਾਡਲ ਨੰਬਰ SM-F956B/DS ਹੈ। ਇਸ ਦੇ ਨਾਲ ਹੀ ਲਾਂਚ ਤੋਂ ਪਹਿਲਾਂ ਫੋਨ ਦੇ ਕੁਝ ਲੀਕ ਹੋਏ ਵੇਰਵੇ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਇਸ ਬਾਰੇ।
Samsung Galaxy Z Fold 6 ਫੋਨ ਦੇ ਸਪੈਸੀਫਿਕੇਸ਼ਨਸ
ਸੈਮਸੰਗ ਦੇ ਇਸ ਫੋਲਡੇਬਲ ਸਮਾਰਟਫੋਨ ਦੀ ਮੁੱਖ ਸਕਰੀਨ 7.6 ਇੰਚ ਦੀ ਡਾਇਨਾਮਿਕ AMOLED ਸਕਰੀਨ ਹੋਵੇਗੀ। ਇਸ ਤੋਂ ਇਲਾਵਾ ਇਸ 'ਚ ਐੱਸ-ਪੈਨ ਸਪੋਰਟ ਦਿੱਤਾ ਜਾਵੇਗਾ। ਫੋਨ 'ਚ Qualcomm ਦਾ Snapdragon 8 Gen 3 ਪ੍ਰੋਸੈਸਰ ਮਿਲਣ ਵਾਲਾ ਹੈ। ਜਿਸ ਕਾਰਨ ਮੋਬਾਈਲ ਵਧੀਆ ਪ੍ਰਦਰਸ਼ਨ ਕਰ ਸਕੇਗਾ। Z Fold 6 ਦੀ ਰਿਫਰੈਸ਼ ਦਰ 120Hz ਹੋਵੇਗੀ।
ਇਸ ਤੋਂ ਇਲਾਵਾ ਜੇਕਰ ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਦੇ ਸੈਲਫੀ ਕੈਮਰੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ, ਇਸ ਨੂੰ OIS ਸਪੋਰਟ ਕਰਨ ਵਾਲੇ 50MP ਮੁੱਖ ਲੈਂਸ, 10MP ਟੈਲੀਫੋਟੋ ਲੈਂਸ ਦੇ ਨਾਲ 12MP ਅਲਟਰਾ ਵਾਈਡ ਪ੍ਰਦਾਨ ਕੀਤਾ ਜਾਵੇਗਾ।
ਫੋਨ ਦੀਆਂ ਹੋਰ ਵਿਸ਼ੇਸ਼ਤਾਵਾਂ
ਸੈਮਸੰਗ ਮੋਬਾਈਲ ਫੋਨ ਆਪਣੀ ਬੈਟਰੀ ਬੈਕਅਪ ਲਈ ਜਾਣੇ ਜਾਂਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, Galaxy Z Fold 6 ਵਿੱਚ 4400mAh ਦੀ ਬੈਟਰੀ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸੁਚਾਰੂ ਕੁਨੈਕਟੀਵਿਟੀ ਲਈ ਇਸ 'ਚ ਵਾਈ-ਫਾਈ, GPS, USB ਟਾਈਪ-ਸੀ ਪੋਰਟ, NFC ਅਤੇ ਬਲੂਟੁੱਥ ਹੋਣਗੇ।
ਲੀਕ ਹੋਈ ਜਾਣਕਾਰੀ ਮੁਤਾਬਕ Galaxy Z Fold 6 ਨੂੰ ਭਾਰਤ 'ਚ ਜੂਨ ਦੇ ਅੰਤ ਤੱਕ ਲਾਂਚ ਕੀਤੇ ਜਾਣ ਦੀ ਉਮੀਦ ਹੈ। ਜੇਕਰ ਇਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਕੀਮਤ ਕਰੀਬ 1,58,639 ਰੁਪਏ ਹੋਣ ਦੀ ਉਮੀਦ ਹੈ।