ਸਕਰੀਨ 'ਤੇ ਉਂਗਲ ਘੁੰਮਾਉਂਦਿਆਂ ਹੀ ਤੁਹਾਡੀ ਪ੍ਰਾਈਵੇਸੀ ਲੀਕ

ਨਵੀਂ ਦਿੱਲੀ: ਅੱਜਕਲ੍ਹ ਕਈ ਅਜਿਹੇ ਐਪ ਹਨ ਕਿ ਜਿਨ੍ਹਾਂ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਡੀ ਸਾਰੀ ਜਾਣਕਾਰੀ ਲੀਕ ਹੋ ਜਾਂਦੀ ਹੈ ਪਰ ਇਸ ਤੋਂ ਵੀ ਖਤਰਨਾਕ ਚੀਜ਼ ਸਾਹਮਣੇ ਆ ਰਹੀ ਹੈ ਜਿਸ 'ਚ ਬਿਨਾਂ ਐਪ ਤੋਂ ਵੀ ਸਮਾਰਟਫੋਨ ਤੋਂ ਅਹਿਮ ਜਾਣਕਾਰੀ ਲੀਕ ਕੀਤੀ ਜਾ ਸਕਦੀ ਹੈ। ਪਿਛਲੇ ਹਫਤੇ CSIRO Data61 ਦੇ ਕੁਝ ਖੋਜੀਆਂ ਨੇ ਇਹ ਖੁਲਾਸਾ ਕੀਤਾ ਹੈ ਕਿ ਕਿਵੇਂ ਸਮਾਰਟਫੋਨ ਦੀ ਸਕਰੀਨ 'ਤੇ ਉਂਗਲੀ ਘੁਮਾਉਂਦਿਆਂ ਹੀ ਤੁਹਾਡਾ ਸਾਰਾ ਡਾਟਾ ਉਡਾ ਲਿਆ ਜਾਂਦਾ ਹੈ।
ਉਨ੍ਹਾਂ ਇਸ ਚੀਜ਼ ਨੂੰ ਐਂਡਰਾਇਡ 'ਤੇ ਗੇਮਿੰਗ ਐਪ ਟਚਟ੍ਰੈਕ ਨੂੰ ਡਵੈਲਪ ਕਰਕੇ ਸਾਹਮਣੇ ਲਿਆਦਾਂ ਜੋ ਤਿੰਨ ਓਪਨ ਸੋਰਸ ਗੇਮ ਨਾਲ ਜੁੜਿਆ ਹੋਇਆ ਸੀ। ਇਸ 'ਚ 2048 ਸਵਾਈਪ ਲਈ, ਲੇਕਿਸਕਾ ਟੈਪ ਲਈ ਤੇ ਕਸਟ੍ਰੋਕ ਲਈ ਲੋਗੋ ਮੇਨਿਆਕ ਐਪ ਨੂੰ 89 ਲੋਕਾਂ ਨੇ ਵਰਤਿਆ ਜਿਸ 'ਚ ਰਿਸਰਚਰਸ ਨੇ 40,600 ਟਚ ਜੈਸਚਰ ਦੇ ਸੈਂਪਲ ਲਏ। ਟੀਮ ਨੇ ਖੁਲਾਸਾ ਕੀਤਾ ਕਿ ਮੋਬਾਈਲ ਫੋਨ ਦੇ ਸਕਰੀਨ 'ਤੇ ਖੱਬੇ ਪਾਸੇ ਸਵਾਈਪ ਕਰਦਿਆਂ ਹੀ ਯੂਜ਼ਰ ਨਾਲ ਜੁੜੀ 73.7 ਫੀਸਦੀ ਜਾਣਕਾਰੀ ਆ ਗਈ ਜਦਕਿ ਕਿਸਟ੍ਰੋਕਸ ਦੀ ਮਦਦ ਨਾਲ ਰਿਸਰਚਰਸ ਕੋਲ ਯੂਜ਼ਰ ਨਾਲ ਜੁੜੀ 98.5 ਫੀਸਦੀ ਜਾਣਕਾਰੀ ਆ ਗਈ।
ਰਿਸਰਚਰਸ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਟਚ ਬੇਸਡ ਟ੍ਰੈਕਿੰਗ ਸਿਰਫ ਕੁਝ ਡਿਵਾਇਸਾਂ 'ਚ ਹੀ ਕੰਮ ਕਰਦਾ ਹੈ ਜਿੱਥੇ ਤੁਹਾਡੀ ਆਨਲਾਈਨ ਪ੍ਰੋਫਾਈਲ ਤੋਂ ਲੈ ਕੇ ਹੋਰ ਵੀ ਕਈ ਅਹਿਮ ਜਾਣਕਾਰੀਆਂ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਇਸ ਫੀਚਰ ਤੋਂ ਬਚਣ ਦਾ ਕੋਈ ਰਾਹ ਨਹੀਂ। ਇਸ ਤੋਂ ਬਾਅਦ ਯੂਜ਼ਰਸ ਦੀ ਨਿੱਜਤਾ ਨੂੰ ਲੈ ਕੇ ਹੋਰ ਸਵਾਲ ਖੜ੍ਹੇ ਹੋ ਗਏ ਹਨ।






















