TATA ਦੀ BSNL ਲਈ ਹਮਦਰਦੀ ਬਣੀ Jio-Airtel ਲਈ ਸਿਰਦਰਦੀ! ਡੀਲ ਤੋਂ ਬਾਅਦ ਫਾਸਟ ਇੰਟਰਨੈੱਟ ਦਾ ਟ੍ਰਾਇਲ ਸ਼ੁਰੂ
TATA-BSNL Deal: ਟਾਟਾ ਅਤੇ ਬੀਐੱਸਐੱਨਐੱਲ ਵਿਚਾਲੇ 15 ਹਜ਼ਾਰ ਕਰੋੜ ਰੁਪਏ ਦੀ ਡੀਲ ਤਹਿਤ ਦੇਸ਼ ਦੇ 1 ਹਜ਼ਾਰ ਪਿੰਡਾਂ ਵਿੱਚ ਫਾਸਟ ਇੰਟਰਨੈੱਟ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ BSNL ਵੀ 5G ਨੈੱਟਵਰਕ 'ਚ ਵੀ ਐਂਟਰੀ ਕਰਨ ਜਾ ਰਿਹਾ ਹੈ।
TATA-BSNL Deal: ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਪਿਛਲੇ ਮਹੀਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਕੰਪਨੀਆਂ ਦੇ ਇਸ ਐਲਾਨ ਤੋਂ ਬਾਅਦ ਯੂਜ਼ਰਸ ਨੂੰ ਵੱਡਾ ਝਟਕਾ ਲੱਗਾ ਅਤੇ BSNL ਨੂੰ ਮੋਬਾਇਲ ਨੰਬਰ ਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਅਜਿਹੇ 'ਚ ਬੀਐੱਸਐੱਨਐੱਲ ਦੇ ਨਾਲ ਟਾਟਾ ਦੀ ਡੀਲ ਯੂਜ਼ਰਸ ਲਈ ਵੀ ਫਾਇਦੇਮੰਦ ਹੋਣ ਵਾਲੀ ਹੈ।
ਇੱਕ ਸਮਾਂ ਸੀ ਜਦੋਂ ਤੁਸੀਂ ਟਾਟਾ ਇੰਡੀਕੌਮ ਵਿੱਚ ਰੀਚਾਰਜ ਕਰਨ 'ਤੇ ਮੁਫਤ ਮਿੰਟ ਪ੍ਰਾਪਤ ਕਰਦੇ ਸਨ, ਜਿਸ ਤੋਂ ਬਾਅਦ ਹੁਣ ਟਾਟਾ ਇੱਕ ਵਾਰ ਫਿਰ ਤੋਂ ਐਂਟਰੀ ਕਰਨ ਜਾ ਰਿਹਾ ਹੈ। ਪਰ ਇਸ ਵਾਰ ਮੌਕਾ ਵੱਖਰਾ ਹੈ ਅਤੇ ਰੀਤੀ-ਰਿਵਾਜ ਵੀ ਵੱਖਰੇ ਹਨ…ਦਰਅਸਲ, ਟਾਟਾ BSNL ਨਾਲ ਸਮਝੌਤਾ ਕਰਨ ਜਾ ਰਿਹਾ ਹੈ, ਜਿਸ ਦਾ ਅਸਰ ਟੈਲੀਕਾਮ ਆਪਰੇਟਰਾਂ 'ਤੇ ਪਵੇਗਾ। ਆਓ ਜਾਣਦੇ ਹਾਂ ਇਸ ਡੀਲ ਤੋਂ ਯੂਜ਼ਰਸ ਨੂੰ ਕੀ ਫਾਇਦਾ ਮਿਲਣ ਵਾਲਾ ਹੈ।
ਟਾਟਾ ਦਾ ਬੀਐਸਐਨਐਲ ਨਾਲ 15 ਹਜ਼ਾਰ ਕਰੋੜ ਰੁਪਏ ਦੀ ਡੀਲ
ਟਾਟਾ ਨੇ ਹਾਲ ਹੀ ਵਿੱਚ ਬੀਐਸਐਨਐਲ ਵਿੱਚ ਨਿਵੇਸ਼ ਕੀਤਾ ਸੀ ਅਤੇ 15 ਹਜ਼ਾਰ ਕਰੋੜ ਰੁਪਏ ਦੀ ਡੀਲ ਕੀਤੀ ਸੀ। ਇਸ ਡੀਲ 'ਚ ਡਾਟਾ ਸੈਂਟਰ ਸਥਾਪਤ ਕਰਨ 'ਤੇ ਡੀਲ ਹੋਈ ਸੀ। ਇਸ ਨਿਵੇਸ਼ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਟੀਸੀਐਸ (ਟਾਟਾ ਕੰਸਲਟੈਂਸੀ ਸਰਵਿਸਿਜ਼) 4 ਖੇਤਰਾਂ ਵਿੱਚ ਨਿਵੇਸ਼ ਕਰਨ ਜਾ ਰਹੀ ਹੈ ਜੋ ਕਿ ਬਹੁਤ ਫਾਇਦੇਮੰਦ ਹੋਣ ਵਾਲਾ ਹੈ।
ਜਦੋਂ ਦੋਵਾਂ ਕੰਪਨੀਆਂ ਦੇ ਵਿੱਚ ਡੀਲ ਦੀ ਖਬਰ ਆਈ ਤਾਂ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਟਾਟਾ ਨੇ ਬੀਐਸਐਨਐਲ ਨੂੰ ਖਰੀਦ ਲਿਆ ਹੈ, ਪਰ ਅਜਿਹਾ ਨਹੀਂ ਹੈ। ਟਾਟਾ ਨੇ BSNL ਵਿੱਚ ਬਸ ਨਿਵੇਸ਼ ਕੀਤਾ ਹੈ।
ਪਿੰਡਾਂ ਵਿੱਚ ਤੇਜ਼ ਇੰਟਰਨੈਟ ਲਈ ਟਰਾਇਲ ਸ਼ੁਰੂ
ਇਸ ਡੀਲ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਦੇਸ਼ ਦੇ 1 ਹਜ਼ਾਰ ਪਿੰਡਾਂ ਵਿੱਚ ਫਾਸਟ ਇੰਟਰਨੈੱਟ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦਾ ਟ੍ਰਾਇਲ ਬੀਐਸਐਨਐਲ ਨੇ ਸ਼ੁਰੂ ਕਰ ਦਿੱਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਤੱਕ BSNL ਇਨ੍ਹਾਂ ਪਿੰਡਾਂ ਵਿੱਚ 3ਜੀ ਇੰਟਰਨੈੱਟ ਮੁਹੱਈਆ ਕਰਵਾ ਰਿਹਾ ਸੀ। ਇਸ ਤੋਂ ਇਲਾਵਾ ਇਕ ਵੱਡੀ ਖਬਰ ਇਹ ਵੀ ਹੈ ਕਿ BSNL ਵੀ 5G ਨੈੱਟਵਰਕ 'ਚ ਐਂਟਰੀ ਕਰ ਰਿਹਾ ਹੈ ਅਤੇ ਬਹੁਤ ਜਲਦ ਵੱਡੇ ਸ਼ਹਿਰਾਂ 'ਚ 5G ਦਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।