(Source: ECI/ABP News/ABP Majha)
Tech Mahindra Jobs: ਟੈਕ ਮਹਿੰਦਰਾ 'ਚ ਫਰੈਸ਼ਰਾਂ ਲਈ ਨੌਕਰੀ ਕਰਨ ਦਾ ਸ਼ਾਨਦਾਰ ਮੌਕਾ, 6000 ਗ੍ਰੈਜੂਏਟਾਂ ਨੂੰ ਦੇਵੇਗੀ ਰੋਜ਼ਗਾਰ
Tech Mahindra Jobs: ਆਈਟੀ ਸੈਕਟਰ ਦੀ ਕੰਪਨੀ Tech Mahindra ਫਰੈਸ਼ਰਾਂ ਲਈ ਨੌਕਰੀ ਕਰਨ ਦਾ ਸੁਨਿਹਰੀ ਮੌਕਾ ਲੈ ਕੇ ਆ ਰਹੀ ਹੈ। ਦਰਅਸਲ, ਇਹ ਕੰਪਨੀ ਵਿੱਤੀ ਸਾਲ 2025 'ਚ 6000 ਫਰੈਸ਼ਰਾਂ ਦੀ ਭਰਤੀ
Tech Mahindra Jobs: ਆਈਟੀ ਸੈਕਟਰ ਦੀ ਕੰਪਨੀ Tech Mahindra ਫਰੈਸ਼ਰਾਂ ਲਈ ਨੌਕਰੀ ਕਰਨ ਦਾ ਸੁਨਿਹਰੀ ਮੌਕਾ ਲੈ ਕੇ ਆ ਰਹੀ ਹੈ। ਦਰਅਸਲ, ਇਹ ਕੰਪਨੀ ਵਿੱਤੀ ਸਾਲ 2025 'ਚ 6000 ਫਰੈਸ਼ਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਸਦੀ ਜਾਣਕਾਰੀ ਕੰਪਨੀ ਵੱਲੋਂ ਅੱਜ 25 ਅਪ੍ਰੈਲ ਸ਼ੇਅਰ ਕੀਤੀ ਗਈ ਹੈ। ਅਜਿਹੇ ਸਮੇਂ ਜਦੋਂ ਜ਼ਿਆਦਾਤਰ ਕੰਪਨੀਆਂ ਨੇ ਕਰਮਚਾਰੀਆਂ ਦੀ ਗਿਣਤੀ ਘਟਾ ਦਿੱਤੀ ਹੈ ਅਤੇ ਨਵੀਆਂ ਭਰਤੀਆਂ ਤੋਂ ਪਰਹੇਜ਼ ਕਰ ਰਹੀਆਂ ਹਨ, ਟੈੱਕ ਮਹਿੰਦਰਾ ਨੇ ਭਰਤੀ ਕਰਨ ਦਾ ਫੈਸਲਾ ਕੀਤਾ ਹੈ। 31 ਮਾਰਚ ਨੂੰ ਖਤਮ ਹੋਈ ਚੌਥੀ ਤਿਮਾਹੀ ਵਿੱਚ ਟੈਕ ਮਹਿੰਦਰਾ ਦੀ ਕੁੱਲ ਹੈੱਡਕਾਉਂਟ ਵਿੱਚ 795 ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 24 'ਚ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ 'ਚ 6945 ਦੀ ਕਮੀ ਆਈ ਹੈ।
ਫਰੈਸ਼ਰਾਂ ਨੂੰ ਨਿਯੁਕਤ ਕਰਨ ਦੀ ਬਣਾ ਰਹੀ ਯੋਜਨਾ
ਆਈਟੀ ਕੰਪਨੀ ਲਈ ਇਹ ਦੂਜਾ ਵਿੱਤੀ ਸਾਲ ਹੈ ਜਦੋਂ ਇਸ ਨੇ ਪੂਰੇ ਸਾਲ ਦੌਰਾਨ ਆਪਣੇ ਕਰਮਚਾਰੀ ਆਧਾਰ ਵਿੱਚ ਗਿਰਾਵਟ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਵਿੱਤੀ ਸਾਲ 2018 'ਚ ਪੂਰੇ ਸਾਲ ਲਈ ਕਰਮਚਾਰੀਆਂ ਦੀ ਗਿਣਤੀ 'ਚ ਕਮੀ ਦੀ ਜਾਣਕਾਰੀ ਦਿੱਤੀ ਸੀ। Tech Mahindra ਤੋਂ ਇਲਾਵਾ, ਹੁਣ ਤੱਕ ਸਿਰਫ TCS ਨੇ ਕਿਹਾ ਹੈ ਕਿ ਉਹ FY25 ਵਿੱਚ ਲਗਭਗ 40000 ਫਰੈਸ਼ਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ 25 ਅਪ੍ਰੈਲ ਨੂੰ CFO ਰੋਹਿਤ ਆਨੰਦ ਨੇ ਕਿਹਾ ਕਿ 2027 ਤੱਕ ਵਪਾਰਕ ਤਬਦੀਲੀ ਲਈ ਟੈਕ ਮਹਿੰਦਰਾ ਦੀ ਰਣਨੀਤੀ ਦੇ ਇੱਕ ਹਿੱਸੇ ਵਜੋਂ, ਕੰਪਨੀ ਆਪਣੇ ਸ਼ੁਰੂਆਤੀ ਕੈਰੀਅਰ ਅਤੇ ਨਵੇਂ ਕਰਮਚਾਰੀਆਂ ਨੂੰ ਬਣਾਉਣ, ਸਿਖਲਾਈ ਅਤੇ ਤਾਇਨਾਤ ਕਰਨ 'ਤੇ ਧਿਆਨ ਕੇਂਦਰਿਤ ਕਰੇਗੀ। ਇਹ ਬਦਲੇ ਵਿੱਚ ਮਾਰਜਿਨ ਨੂੰ ਸੁਧਾਰਨ ਵਿੱਚ ਮਦਦ ਕਰੇਗਾ।
ਟੀਸੀਐਸ, ਇਨਫੋਸਿਸ ਅਤੇ ਵਿਪਰੋ ਵਿੱਚ ਵੀ ਕਰਮਚਾਰੀ ਘਟੇ
FY24 ਵਿੱਚ, TCS, Infosys ਅਤੇ Wipro ਨੇ ਵੀ ਸਾਲ ਭਰ ਵਿੱਚ ਹੈੱਡਕਾਉਂਟ ਵਿੱਚ ਗਿਰਾਵਟ ਦਰਜ ਕੀਤੀ। ਟੀਸੀਐਸ ਅਤੇ ਇਨਫੋਸਿਸ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਰਮਚਾਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਵਿੱਤੀ ਸਾਲ 2023-2024 ਦੌਰਾਨ TCS ਵਿੱਚ 13,249 ਕਰਮਚਾਰੀਆਂ, ਇਨਫੋਸਿਸ ਵਿੱਚ 25,994 ਕਰਮਚਾਰੀਆਂ ਅਤੇ ਵਿਪਰੋ ਵਿੱਚ 24,516 ਕਰਮਚਾਰੀਆਂ ਦੀ ਕਮੀ ਆਈ।