Best recharge plan: ਹੁਣ ਮਹਿੰਗੇ ਡਾਟਾ ਪਲਾਨਾਂ ਤੋਂ ਛੁੱਟਿਆ ਖਹਿੜਾ! ਸਿਰਫ਼ 151 ਦੇ ਰਿਚਾਰਜ ਫੁੱਲ-ਸਪੀਡ ਇੰਟਰਨੈੱਟ
Most affordable BSNL recharge plans: ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗਾਹਕਾਂ ਨੂੰ ਬਹੁਤ ਹੀ ਕਿਫਾਇਤੀ ਤੇ ਵੈਲਿਊ ਪੈਕਡ ਰੀਚਾਰਜ ਪਲਾਨ ਪੇਸ਼ ਕਰ ਰਹੀ ਹੈ। ਆਪਣੀਆਂ ਬਜਟ

Most affordable BSNL recharge plans: ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗਾਹਕਾਂ ਨੂੰ ਬਹੁਤ ਹੀ ਕਿਫਾਇਤੀ ਤੇ ਵੈਲਿਊ ਪੈਕਡ ਰੀਚਾਰਜ ਪਲਾਨ ਪੇਸ਼ ਕਰ ਰਹੀ ਹੈ। ਆਪਣੀਆਂ ਬਜਟ ਫਰੈਂਡਲੀ ਸੇਵਾਵਾਂ ਲਈ ਜਾਣੀ ਜਾਂਦੀ, ਇਹ ਸਰਕਾਰੀ ਦੂਰਸੰਚਾਰ ਕੰਪਨੀ ਲਗਾਤਾਰ ਨਿੱਜੀ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਸਸਤੇ ਪਲਾਨ ਪੇਸ਼ ਕਰ ਰਹੀ ਹੈ। ਇਸ ਲਈ ਇਹ ਭਾਰਤ ਭਰ ਦੇ ਕਿਫਾਇਤੀ ਇੰਟਰਨੈਟ ਉਪਭੋਗਤਾਵਾਂ ਲਈ ਇੱਕ ਪ੍ਰਸਿੱਧ ਵਿਕਲਪ ਬਣ ਗਈ ਹੈ। ਜੇਕਰ ਤੁਸੀਂ ਵੀ BSNL ਗਾਹਕ ਹੋ ਤੇ ਕਿਫਾਇਤੀ ਦਰਾਂ 'ਤੇ ਰੋਜ਼ਾਨਾ ਇੰਟਰਨੈੱਟ ਡਾਟਾ ਚਾਹੁੰਦੇ ਹੋ ਤਾਂ ਇੱਥੇ 151 ਰੁਪਏ ਤੋਂ ਸ਼ੁਰੂ ਹੋਣ ਵਾਲੇ ਸਭ ਤੋਂ ਸਸਤੇ ਤੇ ਸਭ ਤੋਂ ਲਾਭਦਾਇਕ ਪਲਾਨ ਦਾ ਫਾਇਦਾ ਲੈ ਸਕਦੇ ਹੋ।
BSNL ਦਾ 151 ਰੁਪਏ ਵਾਲਾ ਪਲਾਨ
BSNL ਦੇ ਇਸ ਪਲਾਨ ਨਾਲ ਤੁਹਾਨੂੰ 30 ਦਿਨਾਂ ਦੀ ਵੈਧਤਾ ਮਿਲਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਕੁੱਲ 40GB ਡਾਟਾ ਉਪਲਬਧ ਹੈ। ਇਸ ਪਲਾਨ ਵਿੱਚ ਕਾਲਿੰਗ ਤੇ SMS ਸਹੂਲਤਾਂ ਉਪਲਬਧ ਨਹੀਂ , ਕਿਉਂਕਿ ਇਹ ਇੱਕ ਡਾਟਾ ਪਲਾਨ ਹੈ। ਇਹ 151 ਰੁਪਏ ਦਾ ਰੀਚਾਰਜ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਢੁਕਵਾਂ ਹੈ ਜਿਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਵਧੇਰੇ ਡੇਟਾ ਦੀ ਲੋੜ ਹੁੰਦੀ ਹੈ ਪਰ ਕਾਲਿੰਗ ਤੇ SMS ਸੇਵਾਵਾਂ ਦੀ ਲੋੜ ਨਹੀਂ ਹੁੰਦੀ।
BSNL ਦਾ 198 ਰੁਪਏ ਵਾਲਾ ਪਲਾਨ
ਇਹ ਪਲਾਨ 40 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਵਿੱਚ ਕੁੱਲ 80GB ਯਾਨੀ 2GB ਡਾਟਾ ਰੋਜ਼ਾਨਾ ਉਪਲਬਧ ਹੈ। ਰੋਜ਼ਾਨਾ ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਗਤੀ 40Kbps ਤੱਕ ਘਟ ਜਾਵੇਗੀ। ਇਸ ਵਿੱਚ ਵੀ ਕਾਲਿੰਗ ਤੇ SMS ਸਹੂਲਤਾਂ ਉਪਲਬਧ ਨਹੀਂ, ਕਿਉਂਕਿ ਇਹ ਵੀ ਇੱਕ ਡਾਟਾ-ਓਨਲੀ ਵਾਊਚਰ ਹੈ।
BSNL ਦਾ 411 ਰੁਪਏ ਵਾਲਾ ਪਲਾਨ
BSNL ਦੇ ਇਸ ਪਲਾਨ ਨਾਲ ਤੁਹਾਨੂੰ 90 ਦਿਨਾਂ ਦੀ ਵੈਧਤਾ ਮਿਲਦੀ ਹੈ। ਇਸ ਵਿੱਚ ਤੁਹਾਨੂੰ ਕੁੱਲ 180GB ਯਾਨੀ 2GB ਰੋਜ਼ਾਨਾ ਮਿਲਦਾ ਹੈ। ਇਹ ਵੀ ਇੱਕ ਡਾਟਾ ਪਲਾਨ ਹੈ, ਇਸ ਲਈ ਇਸ ਵਿੱਚ ਕਾਲਿੰਗ ਤੇ SMS ਸਹੂਲਤਾਂ ਸ਼ਾਮਲ ਨਹੀਂ। ਇਹ 411 ਰੁਪਏ ਦਾ ਪਲਾਨ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਕਿਫਾਇਤੀ ਲੰਬੇ ਸਮੇਂ ਦਾ ਪਲਾਨ ਹੈ। ਇਹ 90 ਦਿਨਾਂ ਲਈ ਪ੍ਰਤੀ ਦਿਨ 2GB ਡੇਟਾ ਦੀ ਪੇਸ਼ਕਸ਼ ਕਰਦਾ ਹੈ, ਜੋ ਕਿ ਉਨ੍ਹਾਂ ਉਪਭੋਗਤਾਵਾਂ ਲਈ ਸਭ ਤੋਂ ਵਧੀਆ ਹੈ ਜਿਨ੍ਹਾਂ ਨੂੰ ਲੰਬੇ ਸਮੇਂ ਲਈ ਸਥਿਰ ਡੇਟਾ ਸਪਲਾਈ ਦੀ ਲੋੜ ਹੁੰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
