Electricity Bill: ਏਸੀ ਚਲਾਉਣ ਨਾਲ ਨਹੀਂ ਆਏਗਾ ਜ਼ਿਆਦਾ ਬਿਜਲੀ ਬਿੱਲ, ਬੱਸ ਵਰਤ ਲਵੋ ਪੱਖੇ ਵਾਲੀ ਇਹ ਟ੍ਰਿਕ
How to save Electricity Bill by using AC: ਦੇਸ਼ ਭਰ ਵਿੱਚ ਗਰਮੀ ਵੱਟ ਕੱਢ ਰਹੀ ਹੈ। ਗਰਮੀ ਦੇ ਇਸ ਮੌਸਮ ਵਿੱਚ ਏਅਰ ਕੰਡੀਸ਼ਨਰ, ਕੂਲਰ ਤੇ ਪੱਖੇ ਹੀ ਸਹਾਰਾ ਹਨ। ਇਸ ਦੇ ਨਾਲ ਹੀ ਤੁਸੀਂ ਲਗਪਗ ਹਰ ਘਰ ਵਿੱਚ ਦੇਖਿਆ...

How to save Electricity Bill by using AC: ਦੇਸ਼ ਭਰ ਵਿੱਚ ਗਰਮੀ ਵੱਟ ਕੱਢ ਰਹੀ ਹੈ। ਗਰਮੀ ਦੇ ਇਸ ਮੌਸਮ ਵਿੱਚ ਏਅਰ ਕੰਡੀਸ਼ਨਰ, ਕੂਲਰ ਤੇ ਪੱਖੇ ਹੀ ਸਹਾਰਾ ਹਨ। ਇਸ ਦੇ ਨਾਲ ਹੀ ਤੁਸੀਂ ਲਗਪਗ ਹਰ ਘਰ ਵਿੱਚ ਦੇਖਿਆ ਹੋਵੇਗਾ ਕਿ ਲੋਕ ਏਸੀ ਨਾਲ ਪੱਖੇ ਵੀ ਜ਼ਰੂਰ ਚਲਾਉਂਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਰਨਾ ਕਿੰਨਾ ਕੁ ਸਹੀ ਹੈ। ਆਓ ਜਾਣਦੇ ਹਾਂ ਕਿ ਕੀ ਏਸੀ ਨਾਲ ਪੱਖਾ ਚਲਾਉਣ ਨਾਲ ਜ਼ਿਆਦਾ ਠੰਢਕ ਮਿਲ ਸਕਦੀ ਹੈ ਤੇ ਇਸ ਦਾ ਬਿਜਲੀ ਬਿੱਲ ਉਪਰ ਕਿੰਨਾ ਅਸਰ ਪੈਂਦਾ ਹੈ।
1. ਏਸੀ ਨਾਲ ਪੱਖਾ ਚਲਾਉਣ ਦਾ ਫਾਰਮੂਲਾ
ਹਰ ਕੋਈ ਗਰਮੀ ਤੋਂ ਰਾਹਤ ਪਾਉਣ ਲਈ ਏਸੀ ਨੂੰ ਸਭ ਤੋਂ ਵਧੀਆ ਮੰਨਦਾ ਹੈ, ਪਰ ਇਸ ਦੀ ਜ਼ਿਆਦਾ ਵਰਤੋਂ ਨਾਲ ਬਿਜਲੀ ਦਾ ਬਿੱਲ ਵੱਧ ਜਾਂਦਾ ਹੈ। ਇਸ ਕਾਰਨ ਏਸੀ ਦੀ ਵਰਤੋਂ ਕਰਨ ਵਾਲਾ ਹਰ ਵਿਅਕਤੀ ਬਿਜਲੀ ਦਾ ਬਿੱਲ ਘਟਾਉਣ ਲਈ ਕਈ ਫਾਰਮੂਲੇ ਵਰਤਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਏਸੀ ਦੇ ਨਾਲ ਪੱਖਾ ਚਲਾਉਣ ਨਾਲ ਜ਼ਿਆਦਾ ਠੰਢਕ ਮਿਲਦੀ ਹੈ ਤੇ ਬਿਜਲੀ ਬਿੱਲ ਘਟਦਾ ਹੈ।
2. ਪੱਖੇ ਨਾਲ ਘਟੇਗਾ ਏਸੀ ਦਾ ਬਿਜਲੀ ਬਿੱਲ
ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਸੀਂ ਸਹੀ ਹੋ। ਏਸੀ ਦੇ ਨਾਲ ਪੱਖਾ ਚਲਾਉਣ ਨਾਲ ਜ਼ਿਆਦਾ ਠੰਢਕ ਮਿਲਦੀ ਹੈ ਤੇ ਤੁਸੀਂ ਬਿਜਲੀ ਦੇ ਬਿੱਲ ਤੋਂ ਵੀ ਕੁਝ ਰਾਹਤ ਪ੍ਰਾਪਤ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ ਇਸ ਅਸੀਂ ਤੁਹਾਨੂੰ ਦੱਸਾਂਗੇ ਕਿ ਏਸੀ ਦੇ ਨਾਲ ਪੱਖੇ ਕਿਵੇਂ ਵਰਤੇ ਜਾਣੇ ਚਾਹੀਦੇ ਹਨ ਤਾਂ ਜੋ ਤੁਸੀਂ ਏਸੀ ਦੀ ਠੰਢਕ ਨੂੰ ਦੁੱਗਣਾ ਕਰ ਸਕੋ ਤੇ ਬਿਜਲੀ ਦਾ ਬਿੱਲ ਘਟਾ ਸਕੋ।
3. ਏਸੀ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ
ਏਸੀ ਦਾ ਤਾਪਮਾਨ 24 ਤੋਂ ਵੱਧ ਸੈੱਟ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪੱਖਾ ਚਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਪੂਰੇ ਕਮਰੇ ਨੂੰ ਆਸਾਨੀ ਨਾਲ ਠੰਢਾ ਰੱਖਿਆ ਜਾ ਸਕਦਾ ਹੈ। ਯਾਦ ਰਹੇ ਪੱਖਾ ਮੱਠਾ ਹੀ ਚਲਾਉਣਾ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਕਿ ਪੱਖੇ ਦੀ ਮਦਦ ਨਾਲ ਠੰਢੀ ਹਵਾ ਕਮਰੇ ਦੇ ਹਰ ਕੋਨੇ ਵਿੱਚ ਫੈਲ ਜਾਵੇਗੀ ਤੇ ਏਸੀ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪਵੇਗਾ।
4. ਏਸੀ ਕੰਪ੍ਰੈਸਰ ਘੱਟ ਚੱਲੇਗਾ
ਪੱਖਾ ਚਲਾਉਣ ਦਾ ਫਾਇਦਾ ਇਹ ਹੋਏਗਾ ਕਿ ਭਾਵੇਂ ਕਮਰਾ ਵੱਡਾ ਹੋਵੇ, ਠੰਢੀ ਹਵਾ ਹਰ ਜਗ੍ਹਾ ਪਹੁੰਚ ਜਾਏਗੀ। ਇਸ ਦੇ ਨਾਲ ਹੀ ਏਸੀ ਦਾ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ ਜਿਸ ਕਾਰਨ ਇਸ ਦੇ ਕੰਪ੍ਰੈਸਰ 'ਤੇ ਕੋਈ ਦਬਾਅ ਨਹੀਂ ਪੈਂਦਾ ਤੇ ਬਿਜਲੀ ਦਾ ਬਿੱਲ ਘੱਟ ਆਉਂਦਾ ਹੈ। ਇਸ ਤਰ੍ਹਾਂ ਤੁਸੀਂ ਘੱਟ ਬਿਜਲੀ ਬਿੱਲ ਵਿੱਚ ਵਧੇਰੇ ਠੰਢਕ ਦਾ ਆਨੰਦ ਮਾਣ ਸਕਦੇ ਹੋ।
5. ਇੱਥੇ ਪੱਖਾ ਨਾ ਚਲਾਓ
ਜੇਕਰ ਤੁਹਾਡਾ ਕਮਰਾ ਥੋੜ੍ਹਾ ਛੋਟਾ ਹੈ ਤਾਂ ਪੱਖਾ ਨਾ ਚਲਾਓ। ਇਸ ਦੇ ਨਾਲ ਹੀ ਜੇਕਰ ਕਮਰਾ ਅਜਿਹੀ ਜਗ੍ਹਾ 'ਤੇ ਹੈ ਜਿੱਥੇ ਨੇੜੇ-ਤੇੜੇ ਸੜਕਾਂ ਉਪਰ ਆਵਾਜਾਈ ਹੈ ਜਾਂ ਬਹੁਤ ਜ਼ਿਆਦਾ ਧੂੜ ਇਕੱਠੀ ਹੁੰਦੀ ਹੈ ਤਾਂ ਤੁਹਾਨੂੰ ਪੱਖਾ ਨਹੀਂ ਚਲਾਉਣਾ ਚਾਹੀਦਾ। ਇਸ ਕਾਰਨ ਏਸੀ ਫਿਲਟਰਾਂ 'ਤੇ ਧੂੜ ਜਮ੍ਹਾ ਹੋ ਜਾਂਦੀ ਹੈ ਤੇ ਇਸ ਨੂੰ ਵਾਰ-ਵਾਰ ਸਾਫ਼ ਕਰਨਾ ਜਾਂ ਬਦਲਣਾ ਪੈਂਦਾ ਹੈ।





















