ਪੜਚੋਲ ਕਰੋ
(Source: ECI/ABP News)
ਟਿੱਕ-ਟੌਕ ਯੂਜ਼ਰਸ ਦੀ ਗਿਣਤੀ 1.5 ਅਰਬ, ਸਭ ਤੋਂ ਜ਼ਿਆਦਾ ਭਾਰਤ ਕੀਤਾ ਜਾ ਰਿਹਾ ਡਾਉਨਲੋਡ
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਧਮਾਲ ਮਚਾਉਣ ਵਾਲੇ ਵੀਡੀਓ ਐਪ ਟਿੱਕ-ਟੌਕ ਦੇ ਯੂਜ਼ਰਸ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਪੂਰੀ ਦੁਨੀਆ ‘ਚ ਟਿੱਕ ਟੌਕ ਦੇ ਕੋਈ ਡੇਢ ਅਰਬ ਯੂਜ਼ਰਸ ਹੋ ਗਏ ਹਨ।
![ਟਿੱਕ-ਟੌਕ ਯੂਜ਼ਰਸ ਦੀ ਗਿਣਤੀ 1.5 ਅਰਬ, ਸਭ ਤੋਂ ਜ਼ਿਆਦਾ ਭਾਰਤ ਕੀਤਾ ਜਾ ਰਿਹਾ ਡਾਉਨਲੋਡ Tiktok surpasses 1.5 billion downloads, with almost 500M in India ਟਿੱਕ-ਟੌਕ ਯੂਜ਼ਰਸ ਦੀ ਗਿਣਤੀ 1.5 ਅਰਬ, ਸਭ ਤੋਂ ਜ਼ਿਆਦਾ ਭਾਰਤ ਕੀਤਾ ਜਾ ਰਿਹਾ ਡਾਉਨਲੋਡ](https://static.abplive.com/wp-content/uploads/sites/5/2019/04/10141953/TIK-TOK.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਧਮਾਲ ਮਚਾਉਣ ਵਾਲੇ ਵੀਡੀਓ ਐਪ ਟਿੱਕ-ਟੌਕ ਦੇ ਯੂਜ਼ਰਸ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਪੂਰੀ ਦੁਨੀਆ ‘ਚ ਟਿੱਕ ਟੌਕ ਦੇ ਕੋਈ ਡੇਢ ਅਰਬ ਯੂਜ਼ਰਸ ਹੋ ਗਏ ਹਨ। ਇਸ ਐਪ ਨੂੰ ਸਭ ਤੋਂ ਜ਼ਿਆਦਾ ਭਾਰਤ ‘ਚ ਯੂਜ਼ਰਸ ਮਿਲੇ ਹਨ। ਭਾਰਤ ‘ਚ ਇਸ ਐਪ ਨੂੰ 46.68 ਕਰੋੜ ਵਾਰ ਡਾਉਨਲੋਡ ਕੀਤਾ ਗਿਆ ਹੈ ਜੋ ਕੁੱਲ ਅੰਕੜੇ ਦਾ ਕਰੀਬ 31% ਹੈ।
ਮੋਬਾਈਲ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਮੁਤਾਬਕ, ਪਿਛਲ਼ੇ ਸਾਲ ਦੇ ਮੁਕਾਬਲੇ ਇਸ ਸਾਲ 2019 ‘ਚ ਛੇ ਫੀਸਦੀ ਜ਼ਿਅਦਾ ਐਪ ਨੂੰ 61.4 ਕਰੋੜ ਲੋਕਾਂ ਨੇ ਡਾਉਨਲੋਡ ਕੀਤਾ। ਇਸ ਸਾਲ 27.76 ਕਰੋੜ ਲੋਕਾਂ ਨੇ ਇਸ ਨੂੰ ਡਾਉਨਲੋਡ ਕੀਤਾ। ਇਹ ਦੁਨੀਆ ‘ਚ ਸਾਰੇ ਡਾਉਨਲੋਡ ਅੰਕੜੇ ਦਾ 45 ਫੀਸਦ ਹੈ।
ਇਸ ਲਿਸਟ ‘ਚ ਚੀਨ 4.55 ਕਰੋੜ ਡਾਉਨਲੋਡ ਨਾਲ ਦੂਜੇ ਨੰਬਰ ‘ਤੇ ਹੈ ਜੋ ਕੁਲ ਅੰਕੜੇ ਦਾ 7.4% ਹੈ। ਇਸ ਤੋਂ ਇਲਾਵਾ 3.76 ਕਰੋੜ ਡਾਉਨਲੋਡ ਨਾਲ ਅਮਰੀਕਾ ਤੀਜੇ ਸਥਾਨ ‘ਤੇ ਜੋ ਇਸ ਸਾਲ ਦੇ ਅੰਕੜੇ ਦਾ 6% ਹੈ। ਟਿੱਕ ਟੌਕ ਇੱਕ ਅਜਿਹੀ ਐਪ ਹੈ ਜਿਸ ‘ਚ ਯੂਜ਼ਰਸ ਵੀਡੀਓ ਬਣਾਕੇ ਸ਼ੇਅਰ ਕਰਦੇ ਹਨ। ਭਾਰਤ ‘ਚ ਇਹ ਸਭ ਤੋਂ ਤੇਜ਼ ਫੇਸਮ ਹੋਣ ਵਾਲੀ ਵੀਡੀਓ ਮੈਕਿੰਗ ਐਪ ਹੈ ਜਿਸ ਨੂੰ ਇੱਕ ਸਾਲ ‘ਚ ਕਰੀਬ 27.76 ਕਰੋੜ ਲੋਕਾਂ ਨੇ ਡਾਉਨਲੋਡ ਕੀਤਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)