ਪੜਚੋਲ ਕਰੋ

Tips for Strong Password: ਕਿਤੇ ਬੈਂਕ ਖਾਤਾ ਨਾ ਹੋ ਜਾਏ ਖਾਲੀ, ਆਪਣੇ ਪਾਸਵਰਡ ਨੂੰ ਇੰਝ ਬਣਾਓ ਸਟ੍ਰੌਂਗ ਤੇ ਅਨਬ੍ਰੇਕੇਬਲ

ਡਿਜੀਟਲ ਤਕਨਾਲੋਜੀ ਦੇ ਜੇ ਫ਼ਾਇਦੇ ਹਨ ਤਾਂ ਇਸ ਦੇ ਨੁਕਸਾਨ ਵੀ ਹਨ। ਦੁਨੀਆ ਭਰ ਦੇ ਹੈਕਰ ਸੁਰੱਖਿਅਤ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਤੋੜਨ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਨ।

Tips for Strong Password: ਡਿਜੀਟਲ ਤਕਨਾਲੋਜੀ ਦੇ ਜੇ ਫ਼ਾਇਦੇ ਹਨ ਤਾਂ ਇਸ ਦੇ ਨੁਕਸਾਨ ਵੀ ਹਨ। ਦੁਨੀਆ ਭਰ ਦੇ ਹੈਕਰ ਸੁਰੱਖਿਅਤ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਤੋੜਨ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਨ। ਹਰ ਰੋਜ਼ ਬੈਂਕ ਖਾਤੇ ਤੇ ਈ-ਮੇਲ ਹੈਕ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੁਨੀਆ ਵਿੱਚ ਪਾਸਵਰਡ ਹੈਕ ਕਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤੁਹਾਡੇ ਡਾਟਾ ਦੇ ਨਾਲ-ਨਾਲ ਬੈਂਕ ਵਿੱਚ ਤੁਹਾਡੇ ਪੈਸੇ ਦੀ ਰੱਖਿਆ ਕਰਨ ਲਈ, ਹੈਕਿੰਗ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਬਚਾਉਣਾ ਬਹੁਤ ਮਹੱਤਵਪੂਰਨ ਹੈ। ਹੁਣ ਸਵਾਲ ਉੱਠਦਾ ਹੈ ਕਿ ਇਹ ਕਿਵੇਂ ਕਰੀਏ?

ਹੈਕਰਾਂ ਦੁਆਰਾ ਔਨਲਾਈਨ ਧੋਖਾਧੜੀ ਤੋਂ ਬਚਣ ਲਈ, ਤੁਹਾਨੂੰ ਇੱਕ ਮਜ਼ਬੂਤ ਪਾਸਵਰਡ ਬਣਾਉਣ ਦੇ ਨਾਲ-ਨਾਲ ਇਸ ਨੂੰ ਸਮੇਂ-ਸਮੇਂ ’ਤੇ ਬਦਲਣ ਦੀ ਜ਼ਰੂਰਤ ਪੈਂਦੀ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ SBI) ਨੇ ਅੱਠ ਅਜਿਹੇ ਨਿਯਮ ਦਿੱਤੇ ਹਨ, ਜਿਨ੍ਹਾਂ ਦੁਆਰਾ ਤੁਸੀਂ ਇੱਕ ਮਜ਼ਬੂਤ ਪਾਸਵਰਡ ਬਣਾ ਸਕਦੇ ਹੋ। ਕਿਸੇ ਵੀ ਹੈਕਰ ਲਈ ਇਸ ਪਾਸਵਰਡ ਨੂੰ ਤੋੜਨਾ ਸੌਖਾ ਨਹੀਂ ਹੋਵੇਗਾ।

ਐਸਬੀਆਈ ਨੇ ਟਵੀਟ ਕੀਤਾ:

ਐਸਬੀਆਈ ਨੇ ਟਵੀਟ ਕੀਤਾ ਹੈ,"ਇੱਕ ਮਜ਼ਬੂਤ ਪਾਸਵਰਡ ਤੁਹਾਡੇ ਖਾਤੇ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇੱਥੇ ਅੱਠ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇੱਕ ਮਜ਼ਬੂਤ ਅਤੇ ਕਦੇ ਨਾ ਟੁੱਟਣ ਵਾਲਾ ਪਾਸਵਰਡ ਬਣਾ ਸਕਦੇ ਹੋ। ਇਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਸਾਈਬਰ ਕ੍ਰਾਈਮ ਤੋਂ ਬਚਾ ਸਕਦੇ ਹੋ।"

ਐਸਬੀਆਈ ਨੇ ਇਨ੍ਹਾਂ ਅੱਠ ਤਰੀਕਿਆਂ ਬਾਰੇ ਦੋ ਮਿੰਟ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਆਓ ਜਾਣੀਏ ਕਿ ਇੱਕ ਮਜ਼ਬੂਤ ਪਾਸਵਰਡ ਬਣਾਉਣ ਦੇ ਅੱਠ ਨਿਯਮ ਕਿਹੜੇ ਹਨ।

ਮਜ਼ਬੂਤ ਪਾਸਵਰਡ ਬਣਾਉਣ ਲਈ ਅੱਠ ਨਿਯਮ

ਇੱਕ ਮਜ਼ਬੂਤ ਤੇ ਅਟੁੱਟ ਪਾਸਵਰਡ ਲਈ, ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਵਿੱਚ ਆਪਣੇ ਜਨਮਦਿਨ ਜਾਂ ਵਰ੍ਹੇਗੰਢ ਦੀਆਂ ਤਰੀਕਾਂ ਦੀ ਵਰਤੋਂ ਨਾ ਕਰੋ। ਹੈਕਰ ਇਸ ਜਾਣਕਾਰੀ ਨੂੰ ਔਨਲਾਈਨ ਆਸਾਨੀ ਨਾਲ ਐਕਸੈਸ ਕਰ ਸਕਦੇ ਹਨ। ਨਾਲ ਹੀ, ਤੁਹਾਨੂੰ ਪਾਸਵਰਡ ਵਿੱਚ ਆਪਣੇ ਬੱਚਿਆਂ ਜਾਂ ਪਾਲਤੂ ਜਾਨਵਰਾਂ ਦੇ ਨਾਮ ਵੀ ਦਰਜ ਨਹੀਂ ਕਰਨੇ ਚਾਹੀਦੇ। ਇਸ ਦੀ ਥਾਂ, ਤੁਸੀਂ ਇੱਕ ਮਜ਼ਬੂਤ ਪਾਸਵਰਡ ਬਣਾਉਣ ਲਈ ਇਹਨਾਂ ਅੱਠ ਨਿਯਮਾਂ ਦੀ ਵਰਤੋਂ ਕਰ ਸਕਦੇ ਹੋ:

  • ਪਾਸਵਰਡ ਵਿੱਚ ਵੱਡੇ ਤੇ ਛੋਟੇ ਅੱਖਰ ਦੋਵਾਂ ਦੀ ਵਰਤੋਂ ਕਰੋ। ਜਿਵੇਂ: ABs7uG61!@
  • ਇਸ ਦੇ ਨਾਲ ਹੀ, ਪਾਸਵਰਡ ਵਿੱਚ ਨੰਬਰ ਤੇ ਚਿੰਨ੍ਹ ਵੀ ਵਰਤੋ। ਜਿਵੇਂ: ABs7uG61!@
  • ਵਧੀਕ ਸੁਰੱਖਿਆ ਲਈ ਘੱਟੋ-ਘੱਟ 8 ਅੱਖਰਾਂ ਦਾ ਪਾਸਵਰਡ ਬਣਾਉ। ਜਿਵੇਂ: ABs7uG6@
  • ਕਿਸੇ ਵੀ ਆਮ ਬੋਲਚਾਲ ਦੀ ਭਾਸ਼ਾ ਦੀ ਵਰਤੋਂ ਨਾ ਕਰੋ। ਉਦਾਹਰਣ ਵਜੋਂ: thisismypasswords
  • ਕੀਬੋਰਡ ਵਿੱਚ ਵੱਖ ਵੱਖ ਥਾਵਾਂ ਤੋਂ ਵਰਣਮਾਲਾ ਦੀ ਚੋਣ ਕਰੋ ਅਤੇ 'qwerty' ਜਾਂ 'asdfg' ਦੀ ਵਰਤੋਂ ਕਰਨ ਤੋਂ ਬਚੋ। ਜੇ ਤੁਸੀਂ ਚਾਹੋ ਤਾਂ ਤੁਸੀਂ emoticons ਦੀ ਵਰਤੋਂ ਵੀ ਕਰ ਸਕਦੇ ਹੋ।
  • 12345678 ਜਾਂ abcdefg ਜਿਹੇ ਪਾਸਵਰਡ ਨਾ ਬਣਾਉ।
  • ਪਾਸਵਰਡ ਬਦਲਦੇ ਸਮੇਂ, ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਦਾ ਅਸਾਨੀ ਨਾਲ ਪਤਾ ਲਾਇਆ ਜਾ ਸਕੇ। ਜਿਵੇਂ- DOORBELL - ਡੋਰ 8377
  • ਆਪਣਾ ਪਾਸਵਰਡ ਲੰਮਾ ਰੱਖੋ। ਇਸ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਜਾਂ ਜਨਮ ਤਰੀਕਾਂ ਦੀ ਵਰਤੋਂ ਨਾ ਕਰੋ। ਜਿਵੇਂ- ਰਾਜੇਸ਼@1988

ਇਹ ਵੀ ਪੜ੍ਹੋ: ਕ੍ਰਿਕਟ: Vikram Rathour ਹੋ ਸਕਦੇ ਟੀਮ ਇੰਡੀਆ ਦੇ ਅਗਲੇ ਕੋਚ, ਇੰਝ ਆਏ ਦੌੜ ’ਚ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Flipkart ਦੀ ਦੀਵਾਲੀ ਸੇਲ 'ਚ ਵੱਡਾ ਧਮਾਕਾ! iPhone ਤੋਂ ਲੈ ਕੇ ਗੈਜੇਟਸ ਤੱਕ 70% ਤੱਕ ਛੋਟ, ਜਾਣੋ ਪੂਰੀ ਡੀਲ
Flipkart ਦੀ ਦੀਵਾਲੀ ਸੇਲ 'ਚ ਵੱਡਾ ਧਮਾਕਾ! iPhone ਤੋਂ ਲੈ ਕੇ ਗੈਜੇਟਸ ਤੱਕ 70% ਤੱਕ ਛੋਟ, ਜਾਣੋ ਪੂਰੀ ਡੀਲ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
Embed widget