ਖਤਮ ਹੋਵੇਗੀ ਟੈਨਸ਼ਨ! ਹੁਣ Whatsapp 'ਤੇ ਮਿਲੇਗੀ ਟ੍ਰੈਫਿਕ ਚਲਾਨ ਬਾਰੇ ਹਰ ਜਾਣਕਾਰੀ, ਸਕਿੰਟਾਂ 'ਚ ਹੋ ਜਾਵੇਗੀ ਪੇਮੈਂਟ
ਕਈ ਵਾਰ ਲੋਕਾਂ ਨੂੰ ਟ੍ਰੈਫਿਕ ਚਲਾਨ ਨਾਲ ਸਬੰਧਤ ਮੈਸੇਜ ਨਹੀਂ ਮਿਲਦੇ, ਜਿਸ ਕਾਰਨ ਉਨ੍ਹਾਂ ਨੂੰ ਚਲਾਨ ਭਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਵਟਸਐਪ ਸਿਸਟਮ ਐਕਟੀਵੇਟ ਹੋਣ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਮਿਲ ਜਾਵੇਗਾ।
Whatsapp Traffic Chalan Status: ਹੁਣ ਟ੍ਰੈਫਿਕ ਚਲਾਨ ਦਾ ਭੁਗਤਾਨ ਕਰਨਾ ਬਹੁਤ ਆਸਾਨ ਹੋਣ ਜਾ ਰਿਹਾ ਹੈ। ਹੁਣ ਤੁਸੀਂ ਵਟਸਐਪ ਰਾਹੀਂ ਆਪਣੇ ਫੋਨ 'ਤੇ ਚਲਾਨ ਬਾਰੇ ਹਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਵਟਸਐਪ ਰਾਹੀਂ ਪੇਮੈਂਟ ਵੀ ਕਰ ਸਕਦੇ ਹੋ। ਟਰਾਂਸਪੋਰਟ ਵਿਭਾਗ ਜਲਦ ਹੀ ਵਟਸਐਪ ਰਾਹੀਂ ਟ੍ਰੈਫਿਕ ਚਲਾਨ ਭੇਜਣ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ 'ਚ ਦਿੱਲੀ ਸਰਕਾਰ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਟਸਐਪ ਰਾਹੀਂ ਸਿੱਧਾ ਈ-ਚਲਾਨ ਭੇਜਿਆ ਜਾਵੇਗਾ। ਉੱਥੇ ਦਿੱਤੇ ਲਿੰਕ ਤੋਂ ਹੀ ਪੇਮੈਂਟ ਕੀਤੀ ਜਾ ਸਕੇਗੀ ਹੈ। ਤੁਹਾਨੂੰ ਦੱਸ ਦਈਏ ਕਿ ਵਟਸਐਪ ਤੋਂ ਪੇਮੈਂਟ ਕਰਨ ਦੀ ਸਹੂਲਤ ਪਹਿਲਾਂ ਤੋਂ ਹੀ ਮੌਜੂਦ ਹੈ। ਉਥੋਂ ਤੁਸੀਂ ਕਿਸੇ ਵੀ ਨੰਬਰ 'ਤੇ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ। ਇਹ ਸਰਵਿਸ ਪੂਰੀ ਤਰ੍ਹਾਂ ਮੁਫਤ ਹੈ।
ਲੋਕਾਂ ਦੀ ਸਹੂਲਤ ਲਈ ਚੁੱਕੇ ਗਏ ਕਦਮ
ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕਈ ਵਾਰ ਲੋਕਾਂ ਨੂੰ ਚਲਾਨ ਨਾਲ ਜੁੜੇ ਮੈਸੇਜ ਨਹੀਂ ਆਉਂਦੇ, ਜਿਸ ਕਾਰਨ ਉਨ੍ਹਾਂ ਨੂੰ ਚਲਾਨ ਭਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਵਟਸਐਪ ਸਿਸਟਮ ਐਕਟੀਵੇਟ ਹੋਣ ਤੋਂ ਬਾਅਦ ਤੁਰੰਤ ਚਲਾਨ ਦਾ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਇਸ ਨਾਲ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੂੰ ਵੀ ਵੱਡੀ ਰਾਹਤ ਮਿਲੇਗੀ। ਵਟਸਐਪ ਟ੍ਰੈਫਿਕ ਚਲਾਨ ਸਿਸਟਮ ਐਕਟੀਵੇਟ ਹੋਣ ਤੋਂ ਬਾਅਦ, ਤੁਹਾਨੂੰ ਆਪਣੇ ਫੋਨ 'ਤੇ ਚਲਾਨ ਨਾਲ ਸਬੰਧਤ ਜਾਣਕਾਰੀ, ਰੀਮਾਈਂਡਰ ਆਦਿ ਦੇ ਅਪਡੇਟਸ ਮਿਲਣਗੇ। ਇਸ ਤੋਂ ਇਲਾਵਾ ਚਲਾਨ ਜਮ੍ਹਾ ਕਰਨ ਤੋਂ ਬਾਅਦ ਤੁਸੀਂ ਵਟਸਐਪ ਰਾਹੀਂ ਇਸ ਦੀ ਰਸੀਦ ਵੀ ਲੈ ਸਕੋਗੇ।
ਚਲਾਨ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੋਵੇਗਾ ਬਹੁਤ ਆਸਾਨ
ਇਸ ਸਿਸਟਮ ਦੇ ਲਾਗੂ ਹੋਣ ਤੋਂ ਬਾਅਦ ਲੋਕਾਂ ਲਈ ਚਲਾਨ ਬਾਰੇ ਜਾਣਕਾਰੀ ਹਾਸਲ ਕਰਨਾ ਬਹੁਤ ਆਸਾਨ ਹੋ ਜਾਵੇਗਾ। ਟਰਾਂਸਪੋਰਟ ਵਿਭਾਗ ਵੱਲੋਂ ਜਲਦੀ ਹੀ ਇਸ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ, ਤਾਂ ਜੋ ਲੋਕ ਇਸ ਦਾ ਪੂਰਾ ਲਾਭ ਲੈ ਸਕਣ।
ਇਹ ਵੀ ਪੜ੍ਹੋ: TRAI New Rule: ਅੱਜ ਤੋਂ ਬਦਲ ਰਹੇ ਕਾਲਿੰਗ ਦੇ ਆਹ ਨਿਯਮ, Jio, ਏਅਰਟੈੱਲ, Vi ਅਤੇ BSNL ਯੂਜ਼ਰਸ ਦੇਣ ਧਿਆਨ