TRAI ਨੇ ਵਧਾਈ OTP ਦੀ ਡੈਡਲਾਈਨ, ਹੁਣ ਫਰਜ਼ੀ ਕਾਲਾਂ ਤੋਂ ਛੁਟਕਾਰਾ ਪਾਉਣ 'ਚ ਲੱਗੇਗਾ ਇੰਨਾ ਸਮਾਂ
ਦੂਰਸੰਚਾਰ ਕੰਪਨੀਆਂ ਨੇ ਕਿਹਾ ਕਿ ਕਈ ਪ੍ਰਮੁੱਖ ਸੰਸਥਾਨ (PEs) ਅਤੇ ਟੈਲੀਮਾਰਕੀਟਰ ਅਜੇ ਤੱਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ, ਜਿਸ ਨਾਲ OTP ਅਤੇ ਹੋਰ ਜ਼ਰੂਰੀ ਮੈਸੇਜ ਦੀ ਡਿਲੀਵਰੀ ਵਿੱਚ ਰੁਕਾਵਟ ਆ ਸਕਦੀ ਹੈ।
Trai New Rule for OTP: ਸਾਈਬਰ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਤਕਨਾਲੌਜੀ ਦੀ ਵਧਦੀ ਵਰਤੋਂ ਨਾਲ ਸਾਈਬਰ ਧੋਖੇਬਾਜ਼ ਵੀ ਧੋਖਾਧੜੀ ਦੇ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਹੁਣ ਸਰਕਾਰ ਨੇ ਅਜਿਹੀ ਧੋਖਾਧੜੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਭਾਰਤ ਦੇ ਟੈਲੀਕਾਮ ਆਪਰੇਟਰਾਂ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਨਿਯਮਾਂ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਹੈ, ਜੋ 1 ਨਵੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਨਿਯਮ ਦੇ ਅਨੁਸਾਰ, ਬੈਂਕਾਂ, ਈ-ਕਾਮਰਸ ਪਲੇਟਫਾਰਮਾਂ ਅਤੇ ਹੋਰ ਵਿੱਤੀ ਸੰਸਥਾਵਾਂ ਤੋਂ ਆਉਣ ਵਾਲੇ ਲੈਣ-ਦੇਣ ਅਤੇ ਸਰਵਿਸ SMS ਨੂੰ ਟਰੇਸ ਕਰਨਾ ਲਾਜ਼ਮੀ ਹੋਵੇਗਾ, ਜਿਸ 'ਤੇ ਪਹਿਲਾਂ ਛੋਟ ਮਿਲ ਰਹੀ ਸੀ। ਨਿਯਮਾਂ 'ਚ ਬਦਲਾਅ ਦੀ ਤਰੀਕ ਵਧਾਉਣ ਦੀ ਟੈਲੀਕਾਮ ਕੰਪਨੀਆਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇਸ ਦੀ ਸਮਾਂ ਸੀਮਾ 1 ਦਸੰਬਰ ਤੱਕ ਵਧਾ ਦਿੱਤੀ ਗਈ ਹੈ।
ਦੂਰਸੰਚਾਰ ਕੰਪਨੀਆਂ ਨੇ ਕਿਹਾ ਕਿ ਕਈ ਪ੍ਰਮੁੱਖ ਸੰਸਥਾਵਾਂ (PEs) ਅਤੇ ਟੈਲੀਮਾਰਕੀਟਰ ਅਜੇ ਤੱਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ, ਜਿਸ ਨਾਲ OTP ਅਤੇ ਹੋਰ ਜ਼ਰੂਰੀ ਸੰਦੇਸ਼ਾਂ ਦੀ ਡਿਲੀਵਰੀ ਵਿੱਚ ਰੁਕਾਵਟ ਆ ਸਕਦੀ ਹੈ। ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (COAI) ਨੇ ਇਸ ਮੁੱਦੇ ਬਾਰੇ ਟਰਾਈ ਨੂੰ ਸੂਚਿਤ ਕੀਤਾ ਅਤੇ ਇਸ ਨਵੇਂ ਨਿਯਮ ਨੂੰ ਲਾਗੂ ਕਰਨ ਦੀ ਮਿਤੀ ਵਧਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਇਸ ਦੀ ਸਮਾਂ ਸੀਮਾ 1 ਦਸੰਬਰ ਤੱਕ ਵਧਾ ਦਿੱਤੀ ਗਈ ਹੈ।
ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਯਕੀਨੀ ਤੌਰ 'ਤੇ ਕਦਮ ਚੁੱਕੇ ਜਾ ਰਹੇ ਹਨ। ਟਰਾਈ ਮੁਤਾਬਕ ਫਰਜ਼ੀ ਕਾਲਾਂ 'ਤੇ ਰੋਕ ਲਗਾਉਣ ਲਈ ਟੈਲੀਕਾਮ ਆਪਰੇਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਘੁਟਾਲੇਬਾਜ਼ ਲੋਕਾਂ ਨੂੰ ਧੋਖਾ ਦੇ ਰਹੇ ਹਨ ਅਤੇ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਸ ਨੂੰ ਜਲਦੀ ਤੋਂ ਜਲਦੀ ਰੋਕਣਾ ਬਹੁਤ ਜ਼ਰੂਰੀ ਹੈ। ਨਵੇਂ ਨਿਯਮ ਦੇ ਅਨੁਸਾਰ, ਫੋਨ 'ਤੇ ਆਉਣ ਵਾਲੀਆਂ ਕਾਲਾਂ ਅਤੇ ਸੰਦੇਸ਼ਾਂ ਨੂੰ ਟੈਲੀਕਾਮ ਆਪਰੇਟਰਾਂ ਦੁਆਰਾ ਪ੍ਰੀ-ਸਕ੍ਰੀਨ ਕੀਤਾ ਜਾਵੇਗਾ। ਇਨ੍ਹਾਂ ਨੰਬਰਾਂ ਦੀ ਪਛਾਣ ਕਰਨ ਤੋਂ ਬਾਅਦ, ਉਨ੍ਹਾਂ ਸੰਦੇਸ਼ਾਂ ਅਤੇ ਕਾਲਾਂ ਨੂੰ ਤੁਰੰਤ ਬਲੌਕ ਕਰ ਦਿੱਤਾ ਜਾਵੇਗਾ।