Twitter Down: Twitter ਦੇ ਹਜ਼ਾਰਾਂ ਯੂਜ਼ਰਸ ਨੂੰ ਹੋਈ ਪ੍ਰੇਸ਼ਾਨੀ, ਮਾਈਕਰੋ-ਬਲੌਗਿੰਗ ਸਾਈਟ ਨੇ ਕਿਹਾ - ਜਲਦੀ ਹੱਲ ਹੋ ਜਾਵੇਗੀ ਸਮੱਸਿਆ
ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਦੀਆਂ ਸੇਵਾਵਾਂ ਸ਼ੁੱਕਰਵਾਰ ਨੂੰ ਇੱਕ ਠੱਪ ਹੋ ਗਈਆਂ ਸੀ।ਇਸ ਦੌਰਾਨ ਟਵਿੱਟਰ ਦੇ ਲਗਪਗ 40,000 ਉਪਭੋਗਤਾ ਪ੍ਰਭਾਵਿਤ ਹੋਏ ਸੀ।
ਨਵੀਂ ਦਿੱਲੀ: Twitter 'ਤੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਕੁਝ ਉਪਭੋਗਤਾਵਾਂ ਨੂੰ ਟਵੀਟ ਪੋਸਟ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਕ ਸ਼ਿਕਾਇਤ ਮਿਲਣ 'ਤੇ ਸੋਸ਼ਲ ਮੀਡੀਆ ਕੰਪਨੀ ਨੇ ਟਵੀਟ ਵਿੱਚ ਕਿਹਾ, 'ਤੁਹਾਡੇ ਚੋਂ ਕੁਝ ਨੂੰ ਟਵੀਟ ਅਪਲੋਡ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਇਸ 'ਤੇ ਹੁਣ ਕੰਮ ਕਰ ਰਹੇ ਹਾਂ, ਜਲਦੀ ਹੀ ਤੁਸੀਂ ਆਪਣੀ ਟਾਈਮਲਾਈਨ 'ਤੇ ਵਾਪਸ ਆ ਸਕਦੇ ਹੋ।” ਨਿਗਰਾਨੀ ਕਰਨ ਵਾਲੀ ਵੈਬਸਾਈਟ Downdetector.com ਮੁਤਾਬਕ ਤਕਰੀਬਨ 40 ਹਜ਼ਾਰ ਉਪਭੋਗਤਾਵਾਂ ਨੂੰ ਇਹ ਸਮੱਸਿਆ ਆਈ।
Down Detector ਦੀ ਰਿਪੋਰਟ ਅਨੁਸਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਜ਼ਿਆਦਾਤਰ ਉਪਭੋਗਤਾ ਪੂਰਬੀ ਟਾਈਮ ਜ਼ੋਨ ਦੇ ਹਨ ਪਰ ਅਮਰੀਕਾ ਤੋਂ ਬਾਹਰ ਦੇ ਲੋਕਾਂ ਨੂੰ ਵੀ ਇਹ ਸਮੱਸਿਆ ਹੋਈ ਹੈ।
ਦੱਸ ਦਈਏ ਕਿ Tweetdeck ਨੂੰ ਅਕਸੈਸ ਕਰਨ ਵਾਲੇ ਯੂਜ਼ਰਸ ਨੂੰ Sorry, something went wrong. Please try again later ਦਾ ਮੈਸੇਦ ਆਇਆ। ਉਧਰ ਨਿਗਰਾਨੀ ਕਰਨ ਵਾਲੀ ਵੈਬਸਾਈਟ Downdetector.com ਨੇ ਵੀ ਟਵੀਟਡੇਕ ਦੇ ਡਾਊਨ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਅਨੁਸਾਰ, 17 ਅਪ੍ਰੈਲ ਨੂੰ ਸਵੇਰੇ 6 ਵਜੇ ਵੀ Tweetdeck ਡਾਊਨ ਹੋਇਆ ਸੀ ਅਤੇ ਫਿਰ ਦੁਪਹਿਰ 12 ਵਜੇ ਇਹ ਫਿਰ ਤੋਂ ਠੱਪ ਹੋਇਆ। ਡਾਉਨਡੇਕਟਰ ਡਾਟ ਕਾਮ 'ਤੇ, 56 ਪ੍ਰਤੀਸ਼ਤ ਉਪਭੋਗਤਾਵਾਂ ਨੇ ਲੌਗ ਇਨ ਕੀਤਾ, 24 ਪ੍ਰਤੀਸ਼ਤ ਨੇ ਟਵੀਟ ਕੀਤਾ ਹੈ ਅਤੇ 19 ਪ੍ਰਤੀਸ਼ਤ ਨੇ ਸ਼ਿਕਾਇਤ ਕੀਤੀ ਹੈ ਕਿ ਟਵਿੱਟਰ ਡਾਊਨ ਹੈ।
ਟਵਿੱਟਰ 'ਤੇ ਜਲਦੀ ਹੀ ਆ ਰਿਹਾ ਹੈ ਨਵਾਂ ਫੀਚਰ
ਇਸ ਦੇ ਨਾਲ ਹੀ ਦੱਸ ਦਈਏ ਕਿ ਟਵਿੱਟਰ ਜਲਦੀ ਹੀ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਲਾਂਚ ਕਰਨ ਜਾ ਰਿਹਾ ਹੈ। ਨਵਾਂ ਫੀਚਰ ਜ਼ਰੀਏ, ਯੂਜ਼ਰਸ ਆਪਣੀ ਟਾਈਮਲਾਈਨ 'ਤੇ ਯੂ-ਟਿਊਬ ਵੀਡੀਓ ਵੇਖ ਸਕਣਗੇ। ਕੰਪਨੀ ਦਾ ਮੰਨਣਾ ਹੈ ਕਿ ਇਸ ਨਵੀਂ ਫੀਚਰ ਨਾਲ ਯੂਜ਼ਰਸ ਨੂੰ ਵੀਡੀਓ ਵੇਖਣਾ ਆਸਾਨ ਹੋ ਜਾਵੇਗਾ।
ਟਵਿੱਟਰ ਦੇ ਨਵਾਂ ਫੀਚਰ ਦਾ ਇਸ ਸਮੇਂ ਅਮਰੀਕਾ, ਜਾਪਾਨ, ਕਨੇਡਾ ਅਤੇ ਸਾਊਦੀ ਅਰਬ ਵਿੱਚ ਟੈਸਟਿੰਗ ਕੀਤੀ ਜਾ ਰਹੀ ਹੈ। IOS ਉਪਭੋਗਤਾ ਇਸ ਫੀਚਰ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੀਚਰ ਜਲਦੀ ਹੀ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Wheat procurement in Punjab: ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪਹੁੰਚੀ ਕਣਕ ਦੀ 86 ਫੀਸਦੀ ਖਰੀਦ ਹੋਈ, ਸੰਗਰੂਰ ਸਭ ਤੋਂ ਮੋਹਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904