Vivo V20 SE ਵਿੱਚ 6.44 ਇੰਚ ਦੀ ਫੁੱਲ ਐਚਡੀ+ AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੋ 20:9 ਹੈ। ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਵੀਵੋ ਦੇ ਇਸ ਫੋਨ 'ਚ 8 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਹੈ। ਫੋਨ 'ਚ ਐਂਡਰਾਇਡ 10 ਨਾਲ ਫਨਟਚ ਓਐਸ ਦਿੱਤਾ ਗਿਆ ਹੈ। ਫੋਨ ਵਿੱਚ ਇੱਕ 4100 mAh ਦੀ ਬੈਟਰੀ ਹੈ ਜੋ 33W ਫਲੈਸ਼ਚਾਰਜ ਸਪੋਰਟ ਨਾਲ ਆਉਂਦੀ ਹੈ। [mb]1601282247[/mb] ਕੈਮਰੇ ਦੀ ਗੱਲ ਕਰੀਏ ਤਾਂ ਵੀਵੋ ਦੇ ਇਸ ਫੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਰੀਅਰ ਪੈਨਲ 'ਤੇ 48 ਮੈਗਾਪਿਕਸਲ ਪ੍ਰਇਮਰੀ ਸੈਂਸਰ ਨਾਲ ਮੈਡਿਊਲ ਵਿੱਚ 8 ਮੈਗਾਪਿਕਸਲ ਦਾ ਸੈਕੰਡਰੀ ਵਾਈਡ ਐਂਗਲ ਲੈਂਜ਼ ਤੇ 2 ਮੈਗਾਪਿਕਸਲ ਦਾ ਤੀਜਾ ਲੈਂਜ਼ ਹੈ। ਇਸ ਦੇ ਨਾਲ ਹੀ ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। Vivo V20 SE ਨੂੰ ਮਲੇਸ਼ੀਆ ਵਿੱਚ ਲਾਂਚ ਕੀਤਾ ਗਿਆ ਹੈ। ਇੱਥੇ ਇਸ ਦੀ ਕੀਮਤ 1,199 ਐਮਵਾਈਆਰ (ਲਗਪਗ 21,300 ਰੁਪਏ) ਹੈ। ਇਹ ਕੀਮਤ ਡਿਵਾਈਸ ਦੇ ਸਿਰਫ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਹੈ। ਇਹ ਫੋਨ ਦੋ ਰੰਗ ਦੇ ਵਿਕਲਪਾਂ ਨਾਲ ਲਾਂਚ ਕੀਤਾ ਗਿਆ ਹੈ। ਇਸ ਵਿੱਚ ਗ੍ਰੈਵਿਟੀ ਬਲੈਕ ਤੇ ਆਕਸੀਜਨ ਬਲਿਊ ਕੱਲਰ ਵਿਕਲਪ ਸ਼ਾਮਲ ਹਨ।