Jio ਤੋਂ ਬਾਅਦ ਹੁਣ ਇਸ ਕੰਪਨੀ ਨੇ ਰਿਚਾਰਜ ਕੀਤਾ ਮਹਿੰਗਾ, ਯੂਜ਼ਰਸ ਦੀ ਜੇਬ੍ਹ ਹੋਵੇਗੀ ਢਿੱਲੀ, ਜਾਣੋ ਨਵੀਆਂ ਕੀਮਤਾਂ
ਰਿਲਾਇੰਸ ਜੀਓ ਤੋਂ ਬਾਅਦ ਹੁਣ ਵੋਡਾਫੋਨ ਆਈਡੀਆ ਨੇ ਵੀ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਸਭ ਤੋਂ ਸਸਤੇ ਡੇਟਾ ਪਲਾਨ ਦੀ ਕੀਮਤ ਵਧਾ ਦਿੱਤੀ ਹੈ। ਪਿਛਲੇ ਸਾਲ ਵੀ ਇਸ ਦੀ ਕੀਮਤ ਵਧਾਈ ਗਈ ਸੀ।
Vodafone Recharge: ਨਵੇਂ ਸਾਲ ਦੇ ਮੌਕੇ 'ਤੇ ਟੈਲੀਕਾਮ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਪਹਿਲਾਂ ਜਿਓ ਨੇ ਆਪਣੇ ਇੱਕ ਪਲਾਨ ਦੀ ਵੈਧਤਾ ਘਟਾ ਦਿੱਤੀ ਸੀ। ਹੁਣ ਵੋਡਾਫੋਨ ਆਈਡੀਆ (Vi) ਨੇ ਵੀ ਆਪਣਾ ਸਭ ਤੋਂ ਸਸਤਾ ਪਲਾਨ ਮਹਿੰਗਾ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ 'ਤੇ ਪਵੇਗਾ, ਜਿਹੜੇ ਕਿਸੇ ਕੰਮ ਲਈ ਛੋਟਾ ਇੰਟਰਨੈੱਟ ਪਲਾਨ ਲੈਂਦੇ ਸਨ। ਇਸ ਪਲਾਨ ਦੀ ਵਧੀ ਹੋਈ ਕੀਮਤ ਕੰਪਨੀ ਦੀ ਵੈੱਬਸਾਈਟ 'ਤੇ ਨਜ਼ਰ ਆ ਰਹੀ ਹੈ।
ਪਿਛਲੇ ਸਾਲ ਵੀ ਇਸ ਦੀ ਕੀਮਤ ਵਧੀ ਸੀ
Vi ਨੇ ਪਿਛਲੇ ਸਾਲ ਜੁਲਾਈ ਵਿੱਚ ਆਪਣੇ ਸਭ ਤੋਂ ਸਸਤੇ ਡੇਟਾ ਪਲਾਨ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਸੀ। ਫਿਰ ਇਸ ਦੀ ਕੀਮਤ 19 ਰੁਪਏ ਤੋਂ ਵਧਾ ਕੇ 22 ਰੁਪਏ ਕਰ ਦਿੱਤੀ ਗਈ ਸੀ। ਹੁਣ ਇਸ ਦੀ ਕੀਮਤ ਇਕ ਵਾਰ ਵੱਧ ਗਈ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਹੁਣ ਇਹ ਪਲਾਨ 23 ਰੁਪਏ ਦਾ ਹੋ ਗਿਆ ਹੈ। ਇਸ ਪਲਾਨ 'ਚ ਕੰਪਨੀ 1GB ਇੰਟਰਨੈੱਟ ਡਾਟਾ ਦਿੰਦੀ ਹੈ ਅਤੇ ਇਸ ਦੀ ਵੈਧਤਾ ਇਕ ਦਿਨ ਲਈ ਹੈ। ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ, ਯੂਜ਼ਰਸ ਨੂੰ ਇਸ ਪਲਾਨ ਲਈ ਇੱਕ ਰੁਪਈਆ ਜ਼ਿਆਦਾ ਭਰਨਾ ਪਵੇਗਾ।
ਜਿਓ ਦੇ ਪਲਾਨ ਵਿੱਚ ਵੀ ਬਦਲਾਅ
ਰਿਲਾਇੰਸ ਜਿਓ 19 ਰੁਪਏ 'ਚ 1.5GB ਡਾਟਾ ਦਿੰਦਾ ਹੈ। ਪਹਿਲਾਂ ਇਸ ਪਲਾਨ ਦੀ ਵੈਧਤਾ ਬੇਸ ਪਲਾਨ ਦੇ ਬਰਾਬਰ ਸੀ ਪਰ ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ। ਹੁਣ ਯੂਜ਼ਰਸ ਨੂੰ 19 ਰੁਪਏ 'ਚ 1.5GB ਡਾਟਾ ਮਿਲੇਗਾ ਪਰ ਇਸ ਦੀ ਵੈਧਤਾ ਨੂੰ ਘਟਾ ਕੇ ਇਕ ਦਿਨ ਕਰ ਦਿੱਤਾ ਗਿਆ ਹੈ। ਮਤਲਬ ਇਹ ਪਲਾਨ ਸਿਰਫ ਇੱਕ ਦਿਨ ਲਈ ਵੈਲੀਡ ਹੋਵੇਗਾ।
Vi ਮਾਰਚ ਤੱਕ 5ਜੀ ਸੇਵਾ ਸ਼ੁਰੂ ਕਰੇਗਾ
Vi ਨੇ ਕਿਹਾ ਕਿ ਉਹ ਮਾਰਚ ਤੱਕ ਦੇਸ਼ ਦੇ 75 ਵੱਡੇ ਸ਼ਹਿਰਾਂ ਵਿੱਚ 5ਜੀ ਕਨੈਕਟੀਵਿਟੀ ਸ਼ੁਰੂ ਕਰ ਦੇਵੇਗੀ। ਇਨ੍ਹਾਂ ਸ਼ਹਿਰਾਂ ਦੇ ਉਨ੍ਹਾਂ ਉਦਯੋਗਿਕ ਹੱਬਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਡਾਟਾ ਦੀ ਖਪਤ ਜ਼ਿਆਦਾ ਹੈ। ਕੰਪਨੀ ਆਪਣੇ 5ਜੀ ਰੀਚਾਰਜ ਪਲਾਨ ਦੀ ਕੀਮਤ ਦੂਜੀਆਂ ਕੰਪਨੀਆਂ ਦੇ ਮੁਕਾਬਲੇ 15 ਫੀਸਦੀ ਤੱਕ ਘੱਟ ਰੱਖ ਸਕਦੀ ਹੈ। ਇਸ ਨਾਲ ਏਅਰਟੈੱਲ ਅਤੇ ਜਿਓ 'ਤੇ ਆਪਣੇ ਰੀਚਾਰਜ ਪਲਾਨ ਨੂੰ ਸਸਤਾ ਕਰਨ ਦਾ ਦਬਾਅ ਵਧ ਸਕਦਾ ਹੈ।