ਯੂਜ਼ਰ ਮੁਫ਼ਤ 'ਚ ਦੇਖ ਸਕਣਗੇ IPL, ਇਸ ਕੰਪਨੀ ਨੇ ਲਿਆਂਦਾ ਸ਼ਾਨਦਾਰ ਆਫ਼ਰ, ਬਸ ਕਰਨਾ ਪਏਗਾ ਇਹ ਕੰਮ
ਇਸੇ ਹਫ਼ਤੇ ਤੋਂ IPL ਦੀ ਸ਼ੁਰੂਆਤ ਹੋ ਰਹੀ ਹੈ ਅਤੇ ਰਿਲਾਇੰਸ Jio ਆਪਣੇ ਯੂਜ਼ਰਾਂ ਨੂੰ ਮੋਬਾਇਲ 'ਤੇ ਮੁਫ਼ਤ ਵਿੱਚ ਸਾਰੇ ਮੈਚ ਵੇਖਣ ਦਾ ਮੌਕਾ ਦੇ ਰਹੀ ਹੈ। IPL ਦੀ ਸ਼ੁਰੂਆਤ ਤੋਂ ਪਹਿਲਾਂ ਕੰਪਨੀ ਇੱਕ ਸ਼ਾਨਦਾਰ ਆਫ਼ਰ ਲਿਆਂਦੀ ਹੈ।

Watch IPL: ਇਸੇ ਹਫ਼ਤੇ ਤੋਂ IPL ਦੀ ਸ਼ੁਰੂਆਤ ਹੋ ਰਹੀ ਹੈ ਅਤੇ ਰਿਲਾਇੰਸ Jio ਆਪਣੇ ਯੂਜ਼ਰਾਂ ਨੂੰ ਮੋਬਾਇਲ 'ਤੇ ਮੁਫ਼ਤ ਵਿੱਚ ਸਾਰੇ ਮੈਚ ਵੇਖਣ ਦਾ ਮੌਕਾ ਦੇ ਰਹੀ ਹੈ। IPL ਦੀ ਸ਼ੁਰੂਆਤ ਤੋਂ ਪਹਿਲਾਂ ਕੰਪਨੀ ਇੱਕ ਸ਼ਾਨਦਾਰ ਆਫ਼ਰ ਲਿਆਂਦੀ ਹੈ। ਇਸ ਵਿੱਚ ਮੋਬਾਇਲ ਰੀਚਾਰਜ ਕਰਵਾਉਣ 'ਤੇ ਨਵੇਂ ਅਤੇ ਪੁਰਾਣੇ ਸਾਰੇ ਯੂਜ਼ਰਾਂ ਨੂੰ JioCinema ਅਤੇ Hotstar 'ਤੇ ਮੁਫ਼ਤ ਵਿੱਚ ਮੈਚ ਵੇਖਣ ਦਾ ਮੌਕਾ ਮਿਲੇਗਾ। ਇਸ ਦੇ ਨਾਲ-ਨਾਲ JioFiber ਅਤੇ Jio AirFiber ਯੂਜ਼ਰਾਂ ਲਈ ਵੀ ਇਹ ਆਫ਼ਰ ਲਾਗੂ ਹੈ। ਆਓ ਜਾਣੀਏ ਕਿ ਇਸ ਆਫ਼ਰ ਦਾ ਫਾਇਦਾ ਉਠਾਉਣ ਲਈ ਕੀ ਕਰਨਾ ਪਵੇਗਾ।
ਰਿਲਾਇੰਸ Jio ਦਾ ਖਾਸ ਆਫ਼ਰ
ਨਵੇਂ ਆਫ਼ਰ ਦੇ ਤਹਿਤ ਰਿਲਾਇੰਸ Jio ਆਪਣੇ ਯੂਜ਼ਰਾਂ ਨੂੰ 90 ਦਿਨਾਂ ਤੱਕ JioCinema ਜਾਂ JioHotstar ਦਾ ਸਬਸਕ੍ਰਿਪਸ਼ਨ ਮੁਫ਼ਤ ਦੇ ਰਹੀ ਹੈ। ਇਸ ਆਫ਼ਰ ਦਾ ਫਾਇਦਾ ਉਠਾਉਣ ਲਈ ਯੂਜ਼ਰਾਂ ਨੂੰ 299 ਰੁਪਏ ਜਾਂ ਇਸ ਤੋਂ ਵੱਧ ਰੀਚਾਰਜ ਕਰਵਾਉਣਾ ਪਵੇਗਾ, ਜਿਸ ਵਿੱਚ ਰੋਜ਼ਾਨਾ ਘੱਟੋ-ਘੱਟ 1.5GB ਡਾਟਾ ਮਿਲਦਾ ਹੋਵੇ। ਇਸਦੇ ਇਲਾਵਾ ਨਵਾਂ ਸਿਮ ਕਾਰਡ ਵੀ 299 ਰੁਪਏ ਜਾਂ ਵੱਧ ਦੇ ਰੀਚਾਰਜ ਨਾਲ ਐਕਟੀਵੇਟ ਕਰਕੇ ਇਹ ਆਫ਼ਰ ਲਿਆ ਜਾ ਸਕਦਾ ਹੈ। ਜੇ ਗੱਲ JioFiber ਜਾਂ Jio AirFiber ਦੀ ਕਰੀਏ ਤਾਂ ਇਨ੍ਹਾਂ ਯੂਜ਼ਰਾਂ ਨੂੰ 50 ਦਿਨਾਂ ਲਈ ਮੁਫ਼ਤ ਟਰਾਇਲ ਦਿੱਤਾ ਜਾ ਰਿਹਾ ਹੈ।
ਸੀਮਿਤ ਸਮੇਂ ਲਈ ਹੈ ਆਫ਼ਰ
Jio ਦਾ ਇਹ ਆਫ਼ਰ ਸੀਮਿਤ ਸਮੇਂ ਲਈ ਹੈ। ਇਹ ਆਫ਼ਰ 17 ਮਾਰਚ ਤੋਂ 31 ਮਾਰਚ ਤੱਕ ਵੈਲਿਡ ਹੈ। ਹੁਣ ਰੀਚਾਰਜ ਕਰਵਾਉਣ ਵਾਲੇ ਯੂਜ਼ਰਾਂ ਲਈ ਸਬਸਕ੍ਰਿਪਸ਼ਨ 22 ਮਾਰਚ ਤੋਂ ਐਕਟੀਵੇਟ ਹੋ ਜਾਵੇਗਾ। ਜਿਨ੍ਹਾਂ ਯੂਜ਼ਰਾਂ ਨੇ 17 ਮਾਰਚ ਤੋਂ ਪਹਿਲਾਂ ਰੀਚਾਰਜ ਕਰਵਾਇਆ ਹੈ, ਉਹ 100 ਰੁਪਏ ਦਾ ਐਡ-ਆਨ ਪੈਕ ਲੈ ਕੇ ਇਹ ਆਫ਼ਰ ਲੈ ਸਕਦੇ ਹਨ। ਇਸ ਸਬਸਕ੍ਰਿਪਸ਼ਨ 'ਚ ਯੂਜ਼ਰ IPL ਦੇ ਮੈਚ 4K ਕਵਾਲਿਟੀ ਵਿੱਚ ਸਟਰੀਮ ਕਰ ਸਕਣਗੇ।
ਜਿਵੇਂ Jio ਫ੍ਰੀ ਸਬਸਕ੍ਰਿਪਸ਼ਨ ਦੇ ਰਹੀ ਹੈ, ਉਸੇ ਤਰ੍ਹਾਂ Vodafone Idea ਵੀ ਆਪਣੇ ਯੂਜ਼ਰਾਂ ਨੂੰ JioCinema ਦਾ ਨਹੀਂ, ਬਲਕਿ Disney+ Hotstar ਦਾ ਫ੍ਰੀ ਸਬਸਕ੍ਰਿਪਸ਼ਨ ਦੇ ਰਹੀ ਹੈ। ਕੰਪਨੀ ਦੇ 469 ਰੁਪਏ ਵਾਲੇ ਪਲੈਨ 'ਚ ਯੂਜ਼ਰਾਂ ਨੂੰ 90 ਦਿਨਾਂ ਲਈ Hotstar ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ। ਇਸ ਦੇ ਨਾਲ ਹਰ ਰੋਜ਼ 2.5GB ਡੇਟਾ, 100 SMS ਰੋਜ਼ਾਨਾ, ਅਤੇ ਅਨਲਿਮਿਟਡ ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
