ਪੜਚੋਲ ਕਰੋ

ਚੀਨ ਦਾ AI Manus ਖਾਏਗਾ ਦੁਨੀਆ ਭਰ ਦੇ ਲੋਕਾਂ ਦੀਆਂ ਨੌਕਰੀਆਂ? ਐਨੀਮੇਸ਼ਨ ਤੋਂ ਲੈ ਕੇ ਵੈੱਬਸਾਈਟ ਤੱਕ ਸਭ ਕੁਝ ਬਣਾ ਰਿਹਾ, ਚਿੰਤਾ 'ਚ ਸੰਸਾਰ!

ਚੀਨ ਵੱਲੋਂ ਇੱਕ ਹੋਰ AI ਮਾਡਲ Manus ਨੇ ਧੂਮ ਮਚਾ ਦਿੱਤੀ ਹੈ। ਇਹ ਮਾਡਿਊਲਰ ਡਿਜ਼ਾਈਨ 'ਤੇ ਆਧਾਰਿਤ ਹੈ ਅਤੇ ਨਵੀਆਂ ਚੀਜ਼ਾਂ ਤੇਜ਼ੀ ਨਾਲ ਸਿੱਖ ਲੈਂਦਾ ਹੈ। ਪਰ ਅਜਿਹੇ AI ਇਨਸਾਨੀ ਨੌਕਰੀਆਂ ਦੇ ਲਈ ਵੱਡੇ ਸੰਕਟ ਪੈਂਦਾ ਕਰ ਰਹੇ ਹਨ।

DeepSeek ਤੋਂ ਬਾਅਦ ਹੁਣ ਇੱਕ ਹੋਰ ਚੀਨੀ AI ਮਾਡਲ Manus ਧੂਮ ਮਚਾ ਰਿਹਾ ਹੈ। ਇਹ ਵੈੱਬਸਾਈਟ ਬਣਾਉਣ ਤੋਂ ਲੈ ਕੇ ਐਨੀਮੇਸ਼ਨ ਤੱਕ ਹਰ ਕੰਮ ਕਰ ਸਕਦਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ Butterfly Effect, Manus ਨੂੰ ਦੁਨੀਆ ਦਾ ਪਹਿਲਾ General AI Agent ਦੱਸ ਰਹੀ ਹੈ। DeepSeek ਦੀ ਤੁਲਨਾ ਵਿੱਚ ਇਹ ਜ਼ਿਆਦਾ ਖੁਦਮੁਖਤਿਆਰ ਢੰਗ ਨਾਲ ਕੰਮ ਕਰ ਸਕਦਾ ਹੈ ਅਤੇ ਇਸ ਨੂੰ ਕਈ ਮਾਡਲਾਂ ਨੂੰ ਜੋੜ ਕੇ ਤਿਆਰ ਕੀਤਾ ਗਿਆ ਹੈ। ਇਹ ਮਾਡਿਊਲਰ ਡਿਜ਼ਾਈਨ 'ਤੇ ਆਧਾਰਿਤ ਹੈ ਅਤੇ ਨਵੀਆਂ ਚੀਜ਼ਾਂ ਤੇਜ਼ੀ ਨਾਲ ਸਿੱਖ ਲੈਂਦਾ ਹੈ।

Manus ਕਰ ਸਕਦਾ ਹੈ ਇਨਸਾਨਾਂ ਵਾਂਗ ਕੰਮ

ਕੁਝ ਲੋਕ Manus ਵਰਗੇ AI ਏਜੈਂਟ ਨੂੰ ਖ਼ਤਰਨਾਕ ਮੰਨ ਰਹੇ ਹਨ। ਉਨ੍ਹਾਂ ਦੀ ਚਿੰਤਾ ਹੈ ਕਿ ਇਹ ਇਨਸਾਨਾਂ ਦੀਆਂ ਨੌਕਰੀਆਂ ਖਾ ਜਾਣਗੇ। ਕੁਝ ਡੈਮੋ 'ਚ ਇਹ ਸਾਹਮਣੇ ਆਇਆ ਹੈ ਕਿ ਇਹ AI ਇਨਸਾਨਾਂ ਵਾਂਗ ਕੰਮ ਕਰ ਸਕਦਾ ਹੈ। ਇੱਕ ਡੈਮੋ ਵਿੱਚ Manus AI ਨੂੰ ਇੱਕ ਵੈੱਬਸਾਈਟ ਬਣਾਉਣ ਲਈ ਆਖਿਆ ਗਿਆ। ਇਸ ਨੇ ਸਿਰਫ਼ ਇੱਕ ਘੰਟੇ ਵਿੱਚ ਵੈੱਬਸਾਈਟ ਤਿਆਰ ਕਰ ਦਿੱਤੀ, ਜਿਸ 'ਚ ਐਨੀਮੇਸ਼ਨ ਸਮੇਤ ਸਾਰੀਆਂ ਚੀਜ਼ਾਂ ਸ਼ਾਮਲ ਸਨ। ਦੁਨੀਆ ਭਰ 'ਚ ਹਲਚਲ ਮਚਾ ਚੁੱਕੇ DeepSeek ਕੋਲ ਵੀ ਇਹ ਸਮਰੱਥਾ ਨਹੀਂ ਹੈ।

Manus AI ਕਰ ਸਕਦਾ ਹੈ ਸਟੌਕ ਐਨਾਲਿਸਿਸ ਵੀ

Manus AI ਇਨਸਾਨਾਂ ਵਾਂਗ ਸਟੌਕ ਐਨਾਲਿਸਿਸ ਵੀ ਕਰ ਸਕਦਾ ਹੈ। ਇੱਕ ਡੈਮੋ ਵਿੱਚ ਇਸਨੂੰ ਟੈਸਲਾ ਸਮੇਤ ਤਿੰਨ ਕੰਪਨੀਆਂ ਦੇ ਸਟੌਕ ਦਾ ਵਿਸ਼ਲੇਸ਼ਣ ਕਰਨ ਦਾ ਟਾਸਕ ਦਿੱਤਾ ਗਿਆ। ਇਸ ਨੇ ਕੁਝ ਹੀ ਸਮੇਂ 'ਚ ਚਾਰਟਾਂ, ਗ੍ਰਾਫਾਂ ਅਤੇ ਰਿਸਰਚ ਰਾਹੀਂ ਇਨ੍ਹਾਂ ਦਾ ਵਿਸਥਾਰ ਨਾਲ ਐਨਾਲਿਸਿਸ ਕਰ ਦਿੱਤਾ। ਇਨ੍ਹਾਂ ਦੇ ਨਾਲ-ਨਾਲ ਇਹ ਕਿਸੇ ਵੀ ਵੈੱਬਸਾਈਟ ਦੇ SEO (Search Engine Optimization) ਦਾ ਵੀ ਵਿਸ਼ਲੇਸ਼ਣ ਕਰ ਸਕਦਾ ਹੈ।

ਗੇਮਿੰਗ ਅਤੇ ਐਨੀਮੇਸ਼ਨ

ਇਹ AI ਐਨੀਮੇਸ਼ਨ ਤੋਂ ਲੈ ਕੇ 3D ਗੇਮ ਮਾਡਲ ਤੱਕ ਤਿਆਰ ਕਰ ਸਕਦਾ ਹੈ। ਇਸ ਤੋਂ ਇਲਾਵਾ, ਇਹ ਯੂਜ਼ਰਜ਼ ਤੱਕ ਗੇਮ ਅਪਡੇਟਸ ਵੀ ਭੇਜ ਸਕਦਾ ਹੈ। ਫਿਲਹਾਲ ਇਹ ਸਾਰੇ ਕੰਮ ਕਰਨ ਲਈ ਇਨਸਾਨੀ ਮਦਦ ਦੀ ਲੋੜ ਹੁੰਦੀ ਹੈ। ਪਰ ਹੁਣ ਜਦੋਂ ਇਹ ਕੈਪੇਬਿਲਿਟੀਜ਼ ਆ ਰਹੀਆਂ ਹਨ, ਤਾਂ ਇਹ ਡਰ ਵਧ ਗਿਆ ਹੈ ਕਿ AI ਇਨਸਾਨਾਂ ਦੀ ਥਾਂ ਲੈ ਲਏਗਾ।

ਆਟੋਨੋਮਸ AI

DeepSeek ਅਤੇ ChatGPT ਵਰਗੇ ਚੈਟਬੌਟ ਚੈਟ-ਸਟਾਈਲ ਇੰਟਰਫੇਸ 'ਤੇ ਪ੍ਰਾਂਪਟ ਦੇ ਜਵਾਬ ਵਜੋਂ ਰਿਪਲਾਈ ਦਿੰਦੇ ਹਨ, ਪਰ Manus ਉਨ੍ਹਾਂ ਤੋਂ ਵੱਖਰਾ ਹੈ। ਇਹ ਕਮਾਂਡ ਮਿਲਣ ਤੋਂ ਬਾਅਦ ਆਟੋਨੋਮਸ ਢੰਗ ਨਾਲ ਕੰਮ ਕਰ ਸਕਦਾ ਹੈ। ਕਮਾਂਡ ਦੇਣ 'ਤੇ ਇਹ ਕਈ ਕਿਤਾਬਾਂ ਪੜ੍ਹ ਕੇ ਉਹਨਾਂ ਦੀ ਸੰਖੇਪ ਜਾਣਕਾਰੀ ਤਿਆਰ ਕਰ ਦੇਵੇਗਾ। ਇਸ ਤੋਂ ਇਲਾਵਾ, ਇਹ ਰਿਜਿਊਮ ਸਕੈਨਿੰਗ ਵਰਗੇ ਕਈ ਹੋਰ ਕੰਮ ਵੀ ਕਰ ਸਕਦਾ ਹੈ।

ਟਾਪ ਹੈਡਲਾਈਨ

Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
BSNL ਦਾ ਨਵਾਂ ਧਮਾਕੇਦਾਰ ਪਲਾਨ! 200Mbps ਦੀ ਰਫਤਾਰ ਨਾਲ ਮਿਲੇਗਾ 5000GB ਡੇਟਾ; ਮਿਲਣਗੇ ਆਹ ਫਾਇਦੇ
BSNL ਦਾ ਨਵਾਂ ਧਮਾਕੇਦਾਰ ਪਲਾਨ! 200Mbps ਦੀ ਰਫਤਾਰ ਨਾਲ ਮਿਲੇਗਾ 5000GB ਡੇਟਾ; ਮਿਲਣਗੇ ਆਹ ਫਾਇਦੇ
iPhone 17 : ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple, iPhone 17 ਹੋ ਸਕਦਾ ਹੈ ਮਹਿੰਗਾ
iPhone 17 : ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple, iPhone 17 ਹੋ ਸਕਦਾ ਹੈ ਮਹਿੰਗਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Jalandhar News: ਜਲੰਧਰ ਚ ਵੱਡੀ ਵਾਰਦਾਤ, ਪੁੱਤਰ ਵੱਲੋਂ ਪਿਓ ਅਤੇ ਪਤਨੀ ਦਾ ਕਤਲ, ਘਰ 'ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ; ਸਿਰ ਅਤੇ ਗਰਦਨ 'ਤੇ ਹਮਲਾ...
ਜਲੰਧਰ ਚ ਵੱਡੀ ਵਾਰਦਾਤ, ਪੁੱਤਰ ਵੱਲੋਂ ਪਿਓ ਅਤੇ ਪਤਨੀ ਦਾ ਕਤਲ, ਘਰ 'ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ; ਸਿਰ ਅਤੇ ਗਰਦਨ 'ਤੇ ਹਮਲਾ...
Sri Damdama Sahib ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਨਿਕਲੀ ਲਾਟਰੀ , ਲੱਗਿਆ ਡੇਢ ਕਰੋੜ ਰੁਪਏ ਦਾ ਇਨਾਮ
Sri Damdama Sahib ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਨਿਕਲੀ ਲਾਟਰੀ , ਲੱਗਿਆ ਡੇਢ ਕਰੋੜ ਰੁਪਏ ਦਾ ਇਨਾਮ
Embed widget